ਅੱਖਾਂ ਦਾਨ ਕਰਨ ਵਾਲਾ ਇਕ ਵਿਅਕਤੀ ਦੋ ਵਿਅਕਤੀਆਂ ਦੀ ਜ਼ਿੰਦਗੀ ਰੁਸ਼ਨਾ ਸਕਦਾ ਹੈ : ਡਾ ਮਹਿੰਦਰ ਸਿੰਘ  

Advertisement
Spread information

ਅੱਖਾਂ ਦਾਨ ਕਰਨ ਵਾਲਾ ਇਕ ਵਿਅਕਤੀ ਦੋ ਵਿਅਕਤੀਆਂ ਦੀ ਜ਼ਿੰਦਗੀ ਰੁਸ਼ਨਾ ਸਕਦਾ ਹੈ : ਡਾ ਮਹਿੰਦਰ ਸਿੰਘ  

ਜ਼ਿਲ੍ਹਾ ਹਸਪਤਾਲ ਫਤਿਹਗਡ਼੍ਹ ਸਾਹਿਬ ਵਿਖੇ ਨੇਤਰਦਾਨ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

Advertisement

ਅੱਖਾਂ ਦਾ ਦਾਨ -ਇੱਕ ਮਹਾਨ ਦਾਨ :–ਡਾ ਮਹਿੰਦਰ ਸਿੰਘ  

ਬੀ ਟੀ ਐੱਨ ,ਫਤਹਿਗੜ੍ਹ ਸਾਹਿਬ, 27 ਅਗਸਤ 2021


ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈੱਸ ਐਂਡ ਵਿਜ਼ੂਅਲ ਇੰਮਪੇਅਰਮੈਂਟ ਤਹਿਤ ਦੇਸ਼ ਅੰਦਰ 25 ਅਗਸਤ ਤੋਂ 8 ਸਤੰਬਰ ਤਕ ਅੱਖਾਂ ਦਾਨ ਕਰਨ ਦਾ ਕੌਮੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ  ।ਜਿਸ ਤਹਿਤ ਜ਼ਿਲ੍ਹਾ ਹਸਪਤਾਲ ਫਤਿਹਗਡ਼੍ਹ ਸਾਹਿਬ ਵਿਖੇ ਸਿਵਲ ਸਰਜਨ ਡਾ ਮਹਿੰਦਰ ਸਿੰਘ  ਦੀ ਰਹਿਨੁਮਾਈ ਹੇਠ ਇਕ ਜਾਗਰੂਕਤਾ ਸਮਾਗਮ ਕੀਤਾ ਗਿਆ ।

ਇਸ ਸਮਾਗਮ ਵਿੱਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ ਮਹਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੀਆਂ ਅੱਖਾਂ ਦਾਨ ਕਰ ਦੇਣੀਆਂ ਚਾਹੀਦੀਆਂ ਹਨ ਜਿਸ ਨਾਲ ਅੱਖਾਂ ਦਾਨ ਕਰਨ ਵਾਲਾ ਇਕ ਵਿਅਕਤੀ ਦੋ ਵਿਅਕਤੀਆਂ ਦੀ ਜ਼ਿੰਦਗੀ ਵਿਚ ਚਾਨਣ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨੇਕ ਕੰਮ ਲਈ ਸਾਨੂੰ ਆਪਣੇ ਸਕੇ ਸਬੰਧੀਆਂ ਤੋਂ ਇਲਾਵਾ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਪ੍ਰੇਰਤ ਕਰਨਾ ਚਾਹੀਦਾ ਹੈ ।

ਡਿਪਟੀ ਮੈਡੀਕਲ ਕਮਿਸ਼ਨਰ ਡਾ ਜਗਦੀਸ਼ ਸਿੰਘ ਨੇ ਇਸ ਮੌਕੇ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਦਾਨ ਕਰਨ ਲਈ ਸਾਨੂੰ ਆਪਣੇ ਆਪ  ਆਪ ਨੂੰ ਆਨਲਾਈਨ ਜਾਂ ਆਫਲਾਈਨ ਸਹੁੰ ਪੱਤਰ ਦਾ ਫਾਰਮ ਭਰ ਕੇ ਰਜਿਸਟਰਡ ਕਰਵਾਉਣਾ ਚਾਹੀਦਾ ਹੈ ਕਿਸੇ ਵੀ ਜਾਣਕਾਰੀ ਲਈ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਾਲਾ ਪੀਲੀਆ, ਬਲੱਡ ਕੈਂਸਰ ,ਦਿਮਾਗੀ ਬੁਖਾਰ ਜਾਂ ਏਡਜ਼ ਵਰਗੀ ਗੰਭੀਰ ਬੀਮਾਰੀ ਨਾਲ ਪੀਡ਼ਤ ਵਿਅਕਤੀ ਆਪਣੀਆਂ ਅੱਖਾਂ ਦਾਨ ਨਹੀਂ ਕਰ ਸਕਦਾ ਹੋਰ ਕੋਈ ਵੀ ਵਿਅਕਤੀ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ । ਭਾਵੇਂ ਉਸ ਦੇ ਲੈਨਜ਼ ਪਾਏ ਹੋਣ ਜਾਂ ਅੱਖਾਂ ਦਾ ਆਪ੍ਰੇਸ਼ਨ ਵੀ ਹੋਇਆ ਹੋਵੇ  ।
ਇਸ ਮੌਕੇ  ਅੱਖਾਂ ਦੇ ਮਾਹਿਰ ਡਾ ਜਸਪ੍ਰੀਤ ਸਿੰਘ ਬੇਦੀ ਨੇ ਅੱਖਾਂ ਦਾਨ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕੀ ਅੱਖਾਂ ਦਾਨ ਕਰਨ ਵਾਲੇ ਰਜਿਸਟਰਡ ਵਿਅਕਤੀ ਦੀਆਂ ਮੌਤ ਦੇ ਛੇ ਘੰਟੇ ਦੇ ਅੰਦਰ ਅੰਦਰ ਅੱਖਾਂ ਦਾਨ ਹੋ ਸਕਦੀਆਂ ਹਨ ਤੇ ਅੱਖਾਂ ਦਾਨ ਲੈਣ ਲਈ ਟੀਮ ਦਾਨੀ ਦੇ ਘਰ ਜਾਂਦੀ ਹੈ ਤੇ ਉਸ ਦੀਆਂ ਅੱਖਾਂ ਲੈਕੇ ਨਕਲੀ ਅੱਖਾਂ ਟੀਮ ਵੱਲੋਂ ਲਗਾ ਦਿੱਤੀਆਂ ਜਾਂਦੀਆਂ।

ਉਨ੍ਹਾਂ ਇਹ ਵੀ ਕਿਹਾ ਕਿ ਅੱਖਾਂ ਦਾਨ ਕਰਨ ਦੇ ਚਾਹਵਾਨ ਵਿਅਕਤੀ ਇਸ ਹਸਪਤਾਲ ਵਿਖੇ ਅੱਖ ਵਿਭਾਗ ਵਿਚ ਕਿਸੇ ਵੀ ਕੰਮਕਾਰ ਵਾਲੇ ਦਿਨ ਆਪਣੇ ਫਾਰਮ ਭਰਾ ਸਾਕਦੇ ਹਨ।

ਅੱਖਾਂ ਦੇ ਮਾਹਰ ਡਾ ਅਮਨ ਹੰਸ ਨੇ ਲੋਕਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਇੱਕ ਅਹਿਮ ਤੇ ਸੂਕਸ਼ਮ ਅੰਗ ਹਨ ਇਸ ਲਈ ਸਾਨੂੰ ਆਪਣੀ ਨਜ਼ਰ ਨੂੰ ਕਾਇਮ ਰੱਖਣ ਲਈ ਵਿਟਾਮਿਨ ਏ ਭਰਪੂਰ ਖੁਰਾਕ , ਹਰੀਆਂ ਸਬਜ਼ੀਆਂ, ਤਾਜ਼ੇ ਫਲ, ਪੀਲੇ ਰੰਗ ਦੇ ਫਲ ਤੇ ਗਾਜਰ ਆਦਿ ਦਾ ਵਧੇਰੇ ਸੇਵਨ ਕਰਨਾ ਚਾਹੀਦਾ ਹੈ ਤੇ ਸਮੇਂ ਸਮੇਂ ਤੇ ਅੱਖਾਂ ਦੇ ਮਾਹਰ ਡਾਕਟਰ ਨੂੰ ਵਿਖਾਉਣਾ ਚਾਹੀਦਾ ਹੈ।  

Advertisement
Advertisement
Advertisement
Advertisement
Advertisement
error: Content is protected !!