ਬਿਜਲੀ ਕਾਮਿਆਂ ਦੀ ਜਥੇਬੰਦੀ ਟੀ.ਐਸ.ਯੂ ਦੇ ਸਰਕਲ ਆਗੂ ਗੁਰਜੰਟ ਸਿੰਘ ਹਮੀਦੀ ਦਾ ਸਨਮਾਨ ਸਮਾਰੋਹ

Advertisement
Spread information

ਬਿਜਲੀ ਕਾਮਿਆਂ ਦੀ ਜਥੇਬੰਦੀ ਟੀ.ਐਸ.ਯੂ ਦੇ ਸਰਕਲ ਆਗੂ ਗੁਰਜੰਟ ਸਿੰਘ ਹਮੀਦੀ ਦਾ ਸਨਮਾਨ ਸਮਾਰੋਹ


ਪਰਦੀਪ ਕਸਬਾ , ਬਰਨਾਲਾ 19 ਅਗਸਤ 2021

       ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਸਿਜ ਯੂਨੀਅਨ(ਰਜਿ) ਸਰਕਲ ਬਰਨਾਲਾ ਦੇ ਮੀਤ ਪ੍ਰਧਾਨ ਗੁਰਜੰਟ ਸਿੰਘ ਹਮੀਦੀ ਦਾ ਪ੍ਰਭਾਵਸ਼ਾਲੀ ਸਾਦਾ ਸਨਮਾਨ ਸਮਾਰੋਹ ਤਰਕਸ਼ੀਲ ਭਵਨ ਵਿਖੇ ਹੋਇਆ। ਇਹ ਸਨਮਾਨ ਸਮਾਰੋਹ ਨਾਂ ਹੋਕੇ ਮੌਜੂਦਾ ਹਾਲਤਾਂ ਨੂੰ ਸੰਬੋਧਿਤ ਜਥੇਬੰਦਕ ਕਨਵੈਨਸ਼ਨ ਹੋ ਨਿੱਬੜੀ।

Advertisement

ਇਸ ਸਨਮਾਨ ਸਮਾਰੋਹ ਵਿੱਚ ਬਿਜਲੀ ਕਾਮਿਆਂ ਤੋਂ ਅੱਗੇ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਤੱਕ ਦੇ ਨੁਮਾਇੰਦਿਆਂ ਨੇ ਸਾਥੀ ਗੁਰਜੰਟ ਸਿੰਘ ਦੇ ਪਾਵਰਕੌਮ ਅੰਦਰ ਨਿਭਾਏ ਸਫਰ ਦੀ ਚਰਚਾ ਕੀਤੀ। ਉਸ ਤੋਂ ਵੀ ਵਧਕੇ ਜਥੇਬੰਦਕ ਖੇਤਰ ਅੰਦਰ ਨਿਭਾਏ 32 ਸਾਲ ਦੇ ਸ਼ਲਾਘਾਯੋਗ/ਸ਼ਾਨਾਮੱਤੇ ਸਫਰ ਬਾਰੇ ਗੰਭੀਰ ਵਿਚਾਰ ਚਰਚਾ ਹੋਈ। ਇਸ ਸਨਮਾਨ ਸਮਾਰੋਹ ਸਮੇਂ

ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਕਾ. ਨਰਾਇਣ ਦੱਤ, ਬਲਵੰਤ ਉੱਪਲੀ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਦਰਸ਼ਨ ਸਿੰਘ ਉੱਗੋਕੇ, ਹੇਮ ਰਾਜ ਸਟੈਨੋ, ਅਮਰਜੀਤ ਕੌਰ, ਰੁਲਦੂ ਸਿੰਘ, ਭੋਲਾ ਸਿੰਘ, ਮਨਦੀਪ ਸਿੰਘ ,ਜਰਨੈਲ ਸਿੰਘ ਮਹੋਲੀ, ਬਲੌਰ ਸਿੰਘ ਭਦੌੜ,ਹਰਮੰਡਲ ਸਿੰਘ ਜੋਧਪੁਰ,ਡਾ ਰਜਿੰਦਰ , ਮਾ. ਗੁਰਦੇਵ ਸਿੰਘ ਸਹਿਜੜਾ, ਪਰਗਟ ਸਿੰਘ, ਅਮਰਜੀਤ ਸਿੰਘ ਗੁਰਮ, ਜਰਨੈਲ ਸਿੰਘ ਪੰਜਗਰਾਈਆਂ, ਗੁਰਲਾਭ ਸਿੰਘ, ਹਰਬੰਸ ਸਿੰਘ ਅਤੇ ਗੋਬਿੰਦਰ ਸਿੰਘ ਨੇ ਗੁਰਜੰਟ ਸਿੰਘ ਦੇ ਨਿੱਜੀ ਵਿਅਕਤੀਤਵ ਤੋਂ ਅੱਗੇ ਵਿਚਾਰਾਂ ਦੇ ਪੱਧਰ ਦੀ ਚਰਚਾ ਕੀਤੀ ਕਿ ਹਰ ਵਿਅਕਤੀ ਮਾਤਾ ਪਿਤਾ, ਅਧਿਆਪਕ ਤੋਂ ਅੱਗੇ ਸਮਾਜ ਤੋਂ ਗਿਆਨ ਦੀ ਗੁੜਤੀ ਹਾਸਲ ਕਰਦਾ ਹੈ। ਇਸੇ ਤਰ੍ਹਾਂ ਹੀ ਸਾਥੀ ਗੁਰਜੰਟ ਸਿੰਘ ਨੇ ਮਾ.ਗੁਰਦੇਵ ਸਿੰਘ ਸਹਿਜੜਾ ਵਰਗੇ ਸੂਝਵਾਨ ਅਧਿਆਪਕਾਂ ਕੋਲੋਂ, ਬਿਜਲੀ ਬੋਰਡ ਵਿੱਚ ਟੈਕਨੀਕਲ ਸਰਵਸਿਜ ਯੁਨੀਅਨ ਦੀ ਸਾਥੀ ਨਰਾਇਣ ਦੱਤ ਦੀ ਅਗਵਾਈ ਹੇਠ ਇਨਕਲਾਬੀ ਟੀਮ ਕੋਲੋਂ ਵਿਚਾਰਾਂ ਦੀ ਗੁੜਤੀ ਹਾਸਲ ਕੀਤੀ। ਦੋਸਤ ਦੁਸ਼ਮਣ ਦੀ ਪਛਾਣ ਕਰਦਿਆਂ ਬਿਜਲੀ ਬੋਰਡ ਦੇ ਨਿੱਜੀਕਰਨ, ਨਿਗਮੀਕਰਨ ਤੋਂ ਵੀ ਅੱਗੇ ਸਮਾਜਿਕ ਜਬਰ ਖਾਸ ਕਰ ਮਹਿਲਕਲਾਂ ਲੋਕ ਘੋਲ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ। ਮੌਜੂਦਾ ਕਿਸਾਨ ਅੰਦੋਲਨ ਨੂੰ ਵਿਚਾਰਾਂ ਦੇ ਰੂਪਚ ਬਹੁਤ ਨੇੜਿਉਂ ਹੋਕੇ ਤੱਕਿਆ ਹੈ।ਜਥੇਬੰਦੀ ਨੂੰ ਵਿਚਾਰਾਂ ਦੇ ਰੂਪਚ ਮਜਬੂਤ ਕਰਨ ਲਈ ਸਖਤ ਘਾਲਣਾ ਘਾਲੀ ਹੈ। ਸਥਾਨਕ ਪੱਧਰ ਦੀਆਂ ਬਿਜਲੀ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਲਈ ਸਾਂਝੇ ਘੋਲਾਂ ਦੀ ਦਰੁਸਤ ਬੁਨਿਆਦ ਰੱਖਕੇ ਵੱਡੀਆਂ ਖੂੰਖਾਰ ਤਾਕਤਾਂ ਨੂੰ ਪਛਾੜਿਆ ਹੈ। ਇਸ ਸਨਮਾਨ ਸਮਾਰੋਹ ਵਿੱਚ ਨਿੱਜੀ ਤੋਹਫਿਆਂ ਦੀ ਭਰਮਾਰ/ਚਮਕ ਦਮਕ ਦੀ ਥਾਂ ਸਿਰਫ ਜਥੇਬੰਦਕ ਸਨਮਾਨ ਹਾਸਲ ਕੀਤੇ। ਸਮੁੱਚੇ ਸਮਾਗਮ ਦੀ ਵਿਉਂਤਬੰਦੀ/ਰੂਪਰੇਖਾ/ਮੰਚ ਸੰਚਾਲਨ ਕੁਲਵੀਰ ਅੋਲਖ ਨੇ ਬਾਖੂਬੀ ਨਿਭਾਈ। ਅਜਮੇਰ ਅਕਲੀਆ ਨੇ ਲੋਕ ਪੱਖੀ ਗੀਤਾਂ ਨਾਲ ਹਾਜਰੀ ਲਵਾਈ। ਅਜਾਦ ਰੰਗ ਮੰਚ ਬਰਨਾਲਾ ਰਣਜੀਤ-ਰੇਸ਼ਮ ਚੌਹਾਨ ਵੱਲੋਂ ਮੌਜੂਦਾ ਕਿਸਾਨ ਸੰਕਟ ਨੂੰ ਸੰਬੋਧਿਤ ਕੋਰਿਉਗ੍ਰਾਫੀ “ਫੋਰਡ ਟਰੈਕਟਰ” ਬਹੁਤ ਖੁਬਸੂਰਤ ਅੰਦਾਜ ਵਿੱਚ ਪੇਸ਼ ਕੀਤੀ। ਸਾਥੀ ਗੁਰਜੰਟ ਸਿੰਘ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਹਾਜਰੀਨ ਦਾ ਧੰਨਵਾਦ ਕਰਦਿਆਂ ਭਵਿੱਖੀ ਲੋਕਤਾ ਦੇ ਪੱਖ ਵਿੱਚ ਜਿੰਦਗੀ ਜਿਉਣ ਦੇ ਨੈਣ ਨਕਸ਼ ਵੀ ਤਲਾਸ਼ੇ।ਇਸ ਤਰ੍ਹਾਂ ਸਨਮਾਨ ਸਮਾਗਮ ਯਾਦਗਾਰੀ ਹੋ ਨਿੱਬੜਿਆ। ਬੁਲਾਰਿਆਂ ਨੇ ਸਾਥੀ ਗੁਰਜੰਟ ਸਿੰਘ ਦੀ ਸਫਲ , ਸੰਘਰਸ਼ਮਈ ਜਿੰਦਗੀ ਦੀ ਕਾਮਨਾ ਕੀਤੀ।

Advertisement
Advertisement
Advertisement
Advertisement
Advertisement
error: Content is protected !!