ਧਰਨੇ ‘ਚ ਸਮਾਜਿਕ ਸਦਭਾਵਨਾ ਦਾ ਤਿਉਹਾਰ, ਤੀਜ ਮਨਾਇਆ: ਤੀਆਂ ਨੂੰ ਚੜ੍ਹਿਆ ਕਿਸਾਨ ਅੰਦੋਲਨ ਦਾ ਰੰਗ

Advertisement
Spread information

ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 314 ਵਾਂ ਦਿਨ

 ਸੰਘਰਸ਼ ਨੇ ਘੜ੍ਹੀਆਂ ਨਵੀਆਂ ਬੋਲੀਆਂ                                             ਵਾਪਸ ਨਹੀਂ ਮੁੜਨਾ, ਬਿੱਲ ਵਾਪਸ ਕਰਵਾਉਣੇ;                                   ਬੋਲੋ ਵੀਰੋ ਵੇ ਬਾਪੂ, ਕੱਲ੍ਹਾ ਨਾਹਰੇ ਮਾਰਦਾ।

12 ਅਗਸਤ ਨੂੰ ਕਿਰਨਜੀਤ ਸ਼ਹੀਦੀ ਸਮਾਗਮ: ਧਰਨਾ ਮਹਿਲ ਕਲਾਂ ਸ਼ਿਫਟ ਕਰਨ ਲਈ ਤਿਆਰੀਆਂ ਮੁਕੰਮਲ: ਕਿਸਾਨ ਆਗੂ


ਪਰਦੀਪ ਕਸਬਾ, ਬਰਨਾਲਾ:  10 ਅਗਸਤ, 2021

         ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 314 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ 10 ਅਗੱਸਤ ਨੂੰ ਕਿਸਾਨ ਧਰਨਿਆਂ ‘ਚ ਸਮਾਜਿਕ ਸਦਭਾਵਨਾ ਦਾ ਤਿਉਹਾਰ, ਤੀਜ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ। ਸੱਦੇ ਅਨੁਸਾਰ ਅੱਜ ਬਰਨਾਲਾ ਧਰਨੇ ਦਾ ਸਮੁੱਚਾ ਸੰਚਾਲਨ ਔਰਤ ਧਰਨਾਕਾਰੀਆਂ ਦੇ ਹੱਥ ਰਿਹਾ। ਤਕਰੀਬਨ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਰੰਗ ਲੋਕ-ਸਭਿਆਚਾਰ ਦੇ ਸਾਰੇ ਪੱਖਾਂ ‘ਤੇ ਚੜ੍ਹਿਆ ਹੈ। ਔਰਤਾਂ ਦੀ ਭਰਵੀਂ ਸ਼ਮੂਲੀਅਤ ਮੌਜੂਦਾ ਕਿਸਾਨ ਅੰਦੋਲਨ ਦੀ ਉਭਰਵੀਂ ਵਿਸ਼ੇਸ਼ਤਾ ਰਹੀ ਹੈ। ਫਿਰ ਭਲਾ ਔਰਤਾਂ ਦੇ ਤਿਉਹਾਰ, ਤੀਆਂ ਉਪਰ  ਕਿਸਾਨ ਅੰਦੋਲਨ ਦਾ ਰੰਗ ਕਿਵੇਂ ਨਾ ਚੜ੍ਹਦਾ।
     ਗਿੱਧੇ ‘ਚ ਧਮਾਲਾਂ ਪਾਉਂਦੀਆਂ ਬੀਬੀਆਂ ਨੇ ਬੋਲੀਆਂ ਵੀ ਸਮੇਂ ਦੇ ਹਾਣ ਦੀਆਂ ਘੜ੍ਹੀਆਂ  :
     ਵਾਪਸ ਨਹੀਂ ਮੁੜਨਾ, ਬਿੱਲ ਵਾਪਸ ਕਰਵਾਉਣੇ;
    ਬੋਲੋ ਵੀਰੋ ਵੇ ਬਾਪੂ ਕੱਲ੍ਹਾ ਨਾਹਰੇ ਮਾਰਦਾ;
    ਹੋਊ ਸਰਕਾਰਾਂ ਨੂੰ ਪਾਲਾ, ਲੋਕਾਂ ਨੂੰ ਡਰ ਕੋਈ ਨਾ;                                                                                      ਕੱਠੇ ਹੋ ਕੇ ਮਾਰੋ ਹੰਭਲਾ,ਬਿੱਲ ਵਾਪਸ ਕਰਵਾਉਣੇ।

Advertisement

          ਤੀਆਂ  ਲਈ ਤਿੰਨ ਪਿੰਡਾਂ ਕਰਮਗੜ੍ਹ, ਖੁੱਡੀ ਕਲਾਂ ਅਤੇ ਠੀਕਰੀਵਾਲਾ ਦੀਆਂ ਔਰਤਾਂ ਟੀਮਾਂ ਨੇ ਭਾਗ ਲਿਆ। ਬਲਬੀਰ ਕੌਰ, ਜਸਪਾਲ ਕੌਰ, ਅਮਰਜੀਤ ਕੌਰ, ਸਿਮੋ ਤੇ ਕਰਮਜੀਤ ਕਰਮਗੜ੍ਹ ਤੋਂ, ਮਨਜੀਤ ਕੌਰ, ਬਲਵਿੰਦਰ ਕੌਰ, ਰਣਜੀਤ ਕੌਰ, ਰਾਣੀ, ਕੁਲਵੰਤ ਕੌਰ,ਖੁੱਡੀ ਕਲਾਂ ਤੋਂ ਅਤੇ  ਪਰਮਜੀਤ ਕੌਰ, ਲਖਵੀਰ ਕੌਰ,ਬਲਜਿੰਦਰ ਕੌਰ ਆਦਿ ਨੇ ਠੀਕਰੀਵਾਲਾ ਪਿੰਡ ਦੀ ਟੀਮ ਵੱਲੋਂ  ਗਿੱਧਾ ‘ਚ ਭਾਗ ਲਿਆ ਗਿਆ।

       ਧਰਨੇ ਨੂੰ  ਸੰਬੋਧਨ ਕਰਦਿਆਂ ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਬੀਬੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਅੱਜ ਬਹੁਤ ਵੱਡੀ ਗਿਣਤੀ ਵਿੱਚ ਆਈਆਂ ਅਤੇ ਗਿੱਧੇ ਵਿੱਚ ਧਮਾਲਾਂ ਪਾ ਕੇ ਬੋਲੀਆਂ ਰਾਹੀਂ ਸਰਕਾਰ ਨੂੰ ਖੇਤੀ ਕਾਨੂੰਨ ਜਲਦੀ ਰੱਦ ਕਰਨ ਲਈ ਚਿਤਾਵਨੀ ਦਿੱਤੀ। ਉਨਾਂ ਨੇ 12 ਅਗੱਸਤ ਨੂੰ ਕਾਫਲੇ ਬੰਨ ਕੇ ਸ਼ਹੀਦ ਕਿਰਨਜੀਤ ਕੌਰ ਦੇ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਯਾਦ ਕਰਾਇਆ ਕਿ ਇਸ ਵਾਰ ਦਾ ਸਮਾਗਮ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਸਮਾਗਮ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਨੇਤਾ ਸੰਬੋਧਨ ਕਰਨਗੇ।

Advertisement
Advertisement
Advertisement
Advertisement
Advertisement
error: Content is protected !!