ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਨੇ ਗੋਲਡ ਮੈਡਲ ਵਿਜੇਤਾ ਨਾਇਬ ਸੁਬੇਦਾਰ ਨੀਰਜ ਚੋਪੜਾ ਨੂੰ ਰੱਖਿਆ ਮੰਤਰੀ ਤੋ ਲੈਫਟੀਨੈਂਟ ਬਨਾਉਣ ਦੀ ਕੀਤੀ ਮੰਗ – ਇੰਜ ਸਿੱਧੂ
ਪਰਦੀਪ ਕਸਬਾ, ਬਰਨਾਲਾ 10 ਅਗਸਤ 2021
ਭਾਰਤ ਲਈ ਇਕਲੌਤਾ ਗੋਲਡ ਮੈਡਲ ਜਿੱਤਣ ਵਾਲੇ ਅਤੇ ਜਵਲਿਨ ਥਰੋ ਵਿੱਚ ਵਰਲਡ ਰਿਕਾਰਡ ਸਥਾਪਿਤ ਕਰਨ ਵਾਲੇ ਦੇਸ਼ ਦੇ ਮਹਾਨ ਸਪੂਤ ਨਾਇਬ ਸੂਬੇਦਾਰ ਨੀਰਜ ਚੋਪੜਾ ਨੂੰ ਤੁਰੰਤ ਭਰਭਾਬ ਨਾਲ ਨਾਇਬ ਸੁਬੇਦਾਰ ਤੋ ਕਮਿਸਨ ਅਫ਼ਸਰ ਲੈਫਟੀਨੈਂਟ ਬਣਾਉਣ ਦੀ ਜੋਰਦਾਰ ਮੰਗ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਤੋ ਕਰਦਿਆ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕ੍ਰਿਕਟ ਸ਼ੂਟਿੰਗ ਹਾਕੀ ਬੈਡਮਿੰਟਨ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਦੇ ਪ੍ਰਸਿੱਧ ਖਿਡਾਰੀਆ ਨੂੰ ਭੀ ਆਰਮੀ ਏਅਰ ਫੋਰਸ ਪੁਲਿਸ ਅਤੇ ਸਰਹੱਦੀ ਆਰਮੀ ਵਿੱਚ ਉੱਚ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਰਿਹਾ ਹੈ ਤਾਂ ਕਿਉ ਨਹੀਂ ਇਸ ਬਹਾਦੁਰ ਖਿਡਾਰੀ ਨੂੰ ਆਰਮੀ ਵਿੱਚ ਕਮਿਸਨ ਦਿੱਤਾ ਜਾਵੇ।
ਇਸ ਸੰਬੰਧ ਵਿੱਚ ਮੈ ਵਿੰਗ ਵੱਲੋ ਰੱਖਿਆ ਮੰਤਰੀ ਨੂੰ ਚਿੱਠੀ ਭੀ ਲਿਖਾਗਾ।ਇੰਜ ਸਿੱਧੂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਏਅਰ ਪੋਰਟ ਤੇ ਹੀ ਆਰਮੀ ਚੀਫ਼ ਵੱਲੋ ਇਸ ਦੇਸ਼ ਦੇ ਸਪੂਤ ਨੂੰ ਪ੍ਰੋਮੋਟ ਕਰਕੇ ਹੀ ਉਸ ਨੂੰ ਲੈਕੇ ਬਾਹਰ ਆਉਂਦੇ । ਅਸੀਂ ਸਮੂਹ ਸਾਬਕਾ ਸੈਨਿਕ ਰੱਖਿਆ ਮੰਤਰੀ ਅਤੇ ਆਰਮੀ ਚੀਫ਼ ਤੋ ਮੰਗ ਕਰਦੇ ਹਾਂ ਕੇ ਨੀਰਜ ਚੋਪੜਾ ਨੂੰ ਬਿਨਾ ਦੇਰੀ ਕੀਤੇ ਕਮਿਸਨ ਅਫ਼ਸਰ ਦਾ ਰੈਂਕ ਦਿੱਤਾ ਜਾਵੇ।
ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ ਗੁਰਤੇਜ ਸਿੰਘ ਸੁਖਦੇਵ ਸਿੰਘ ਹਰਪਾਲ ਸਿੰਘ ਭੈਣੀ ਜਗਸੀਰ ਸਿੰਘ ਭੈਣੀ ਗੁਰਜੰਟ ਸਿੰਘ ਹੌਲਦਾਰ ਦੀਵਾਨ ਸਿੰਘ ਕੁਲਦੀਪ ਸਿੰਘ ਜਗਮੇਲ ਸਿੰਘ ਹਰਜਿੰਦਰ ਸਿੰਘ ਗੁਰਪਿਆਰ ਸਿੰਘ ਬਲਵਿੰਦਰ ਸਿੰਘ ਸਮਾਓ ਗੁਰਮੀਤ ਸਿੰਘ ਦੂਲੋ ਗੁਰਦੇਵ ਸਿੰਘ ਮੱਕੜ ਵਿਸ਼ਾਲ ਸ਼ਰਮਾ ਹਰਭਜਨ ਭਜੀ ਅਤਕਰ ਆਗੂ ਮੌਜੂਦ ਸਨ।