ਕਿਸਾਨਾਂ ਨੇ ਬਿਜਲੀ ਸੋਧ ਬਿੱਲ ਦੇ ਪਰਖੜੇ ਉਧੇੜੇ;  ਉਤਪਾਦਨ ਬਾਅਦ ਬਿਜਲੀ ਵਿਤਰਨ ਵੀ ਕਾਰਪੋਰੇਟਾਂ ਹਵਾਲੇ ਕਰਨ ਦੀ ਸਾਜਿਸ਼: ਕਿਸਾਨ ਆਗੂ 

Advertisement
Spread information

ਸੰਯਕੁਤ ਕਿਸਾਨ ਮੋਰਚਾ: ਧਰਨੇ ਦਾ 308 ਵਾਂ ਦਿਨ 

ਸ਼ਹੀਦ ਕਿਸਾਨ ਬਹਾਦਰ ਸਿੰਘ ਜਗਜੀਤਪੁਰਾ ਤੇ ਸੁਦਾਗਰ ਸਿੰਘ ਉਗੋਕੇ ਨੂੰ ਸ਼ਰਧਾਂਜਲੀ ਭੇਟ ਕੀਤੀ। 


ਪਰਦੀਪ ਕਸਬਾ, ਬਰਨਾਲਾ:  4 ਅਗੱਸਤ, 2021
           ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 308 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।  ਅੱਜ ਧਰਨੇ ‘ਚ ਬਿਜਲੀ ਸੋਧ ਬਿੱਲ ਦੀ ਚੀਰ ਫਾੜ ਕੀਤੀ। ਕੇਂਦਰ ਸਰਕਾਰ ਇਸ ਬਿੱਲ  ਨੂੰ ਕਾਨੂੰਨ ਦਾ ਰੂਪ  ਦੇਣਾ ਚਾਹੁੰਦੀ ਹੈ ਜਦੋਂਕਿ ਕਿਸਾਨਾਂ ਨਾਲ ਹੋਈ ਗੱਲਬਾਤ ਦੌਰਾਨ ਅਜਿਹਾ ਨਾ ਕਰਨ ਦਾ ਵਾਅਦਾ ਕਰ ਚੁੱਕੀ ਹੈ।
     ਸਰਕਾਰ ਪਹਿਲਾਂ ਹੀ ਬਿਜਲੀ ਉਤਪਾਦਨ ਦਾ ਨਿੱਜੀਕਰਨ ਕਰਨ ਦੇ ਰਾਹ ਪਈ ਹੋਈ ਹੈ। ਹੁਣ ਇਸ ਬਿੱਲ ਰਾਹੀਂ ਬਿਜਲੀ ਦੇ ਵਿਤਰਨ ਦਾ ਵੀ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਜਲੀ ਵਿਤਰਨ ਸੂਬਿਆਂ ਦੇ ਅਧਿਕਾਰ ਖੇਤਰ ‘ਚ ਪੈਂਦਾ ਹੈ ਪਰ ਕੇਂਦਰ ਸਰਕਾਰ ਇਸ ਨੂੰ ਆਪਣੇ ਹੱਥਾਂ ‘ਚ ਲੈਣਾ ਚਾਹੁੰਦੀ ਹੈ। ਕਿਸਾਨਾਂ ਤੇ  ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨੂੰ ਮਿਲ ਰਹੀ ਸਬਸਿਡੀ ਖਤਮ ਕਰਨਾ ਚਾਹੁੰਦੀ ਹੈ । ਕੱਲ੍ਹ ਦਿੱਲੀ ਵਿੱਚ ਚੱਲ ਰਹੀ ਕਿਸਾਨ ਸੰਸਦ ਵਿੱਚ ਵੀ ਇਸ ਤਜਵੀਜਿਤ ਕਾਨੂੰਨ ਦੇ ਲੋਕ-ਵਿਰੋਧੀ ਖਾਸੇ  ਬਾਰੇ ਖੁੱਲ ਕੇ ਚਰਚਾ ਹੋਈ। ਕਿਸਾਨ ਇਸ ਬਿੱਲ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ।
       ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਗੁਰਨਾਮ ਸਿੰਘ ਠੀਕਰੀਵਾਲਾ, ਪ੍ਰੇਮਪਾਲ ਕੌਰ,  ਗੁਰਦੇਵ ਸਿੰਘ ਮਾਂਗੇਵਾਲ,ਮਿੱਠੂ ਸਿੰਘ ਕਲਾਲਾ, ਜਸਪਾਲ ਕੌਰ ਕਰਮਗੜ੍ਹ,ਨਛੱਤਰ ਸਿੰਘ ਸਹੌਰ, ਨੇਕਦਰਸ਼ਨ ਸਿੰਘ, ਜਸਵੰਤ ਕੌਰ ਬਰਨਾਲਾ, ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਕੱਲ੍ਹ ਜਗਜੀਤਪੁਰਾ ਪਿੰਡ ਦੇ ਕਿਸਾਨ ਬਹਾਦਰ ਸਿੰਘ ਅਕਾਲ ਚਲਾਣਾ ਕਰ ਗਏ। ਬਹਾਦਰ ਸਿੰਘ ਕੁੱਝ ਦਿਨ ਪਹਿਲਾਂ ਦਿੱਲੀ ਧਰਨੇ ਤੋਂ ਵਾਪਸ ਆਉਣ ਸਮੇਂ ਤੋਂ ਹੀ ਬਿਮਾਰ ਚੱਲ ਰਿਹਾ ਸੀ।ਇੱਕ ਹੋਰ ਕਿਸਾਨ ਸੁਦਾਗਰ ਸਿੰਘ ਪੁੱਤਰ ਚੰਦ ਵਾਸੀ ਉਗੋਕੇ 31 ਜੁਲਾਈ ਨੂੰ ਦਿੱਲੀ ਧਰਨੇ ਤੋਂ ਵਾਪਸੀ ਸਮੇਂ ਬਰਨਾਲਾ ਨੇੜੇ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੀ ਲਾਸ਼ ਦੀ ਪਛਾਣ 2 ਅਗੱਸਤ ਨੂੰ ਹੀ ਹੋ ਸਕੀ। ਅੱਜ ਧਰਨੇ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਇਨ੍ਹਾਂ ਦੋਵੇਂ ਕਿਸਾਨ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ
Advertisement
Advertisement
Advertisement
Advertisement
Advertisement
error: Content is protected !!