ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 24 ਵੇਂ ਬਰਸੀ ਸਮਾਗਮ ਦੀ ਵਿਉਂਤਬੰਦੀ ਬਣਾਈ

Advertisement
Spread information

ਟੋਲ ਪਲਾਜਾ ਮਹਿਲਕਲਾਂ ਵਿਖੇ ਹੋਈ ਵਧਵੀਂ ਮੀਟਿੰਗ ਵਿੱਚ ਵੱਡ ਅਕਾਰੀ ਰੰਗਦਾਰ ਪੋਸਟਰ ਜਾਰੀ ਕੀਤਾ

ਗੁਰਸੇਵਕ ਸਿੰਘ, ਮਹਿਲਕਲਾਂ  30 ਜੁਲਾਈ 2021
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਵਧਵੀਂ ਮੀਟਿੰਗ ਗੁਰਬਿੰਦਰ ਸਿੰਘ ਕਲਾਲਾ ਕਨਵੀਨਰ ਦੀ ਅਗਵਾਈ ਹੇਠ ਟੋਲ ਪਲਾਜਾ ਮਹਿਲਕਲਾਂ ਵਿਖੇ ਹੋਈ। ਐਕਸ਼ਨ ਕਮੇਟੀ ਆਗੂਆਂ ਨਰਾਇਣ ਦੱਤ, ਕੁਲਵੰਤ ਰਾਏ, ਮਲਕੀਤ ਸਿੰਘ ਵਜੀਦਕੇ, ਗੁਰਮੀਤ ਸੁਖਪੁਰਾ, ਹਰਚਰਨ ਚੰਨਾ, ਗੁਰਮੇਲ ਠੁੱਲੀਵਾਲ,ਪਰੀਤਮ ਦਰਦੀ, ਜਰਨੈਲ ਚੰਨਣਵਾਲ, ਗੁਰਦੇਵ ਮਾਂਗੇਵਾਲ, ਬਲਵੰਤ ਉੱਪਲੀ, ਜੁਗਰਾਜ ਹਰਦਾਸਪੁਰਾ, ਭੋਲਾ ਸਿੰਘ ਛੰਨਾ, ਅਮਰਜੀਤ ਕੌਰ, ਜਸਬੀਰ ਕੌਰ,  ਗੁਰਜੰਟ ਸਿੰਘ ਆਦਿ ਆਗੂਆਂ ਕਿਹਾ ਕਿ ਸ਼ਹੀਦ ਕਿਰਨਜੀਤ ਕੌਰ ਦੇ ਬਰਸੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਨ ਬਾਰੇ ਲਏ ਇਤਿਹਾਸਕ ਫੈਸਲੇ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਆਗੂਆਂ ਕਿਹਾ ਕਿ ਮੁਲਕ ਪੱਧਰ ਦੀਆਂ ਪੰਜ ਸੌ ਦੇ ਕਰੀਬ ਕਿਸਾਨ  ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਦੀ ਬੁਨਿਆਦ ਮਹਿਲਕਲਾਂ ਲੋਕ ਘੋਲ ਬਣਿਆ ਹੋਇਆ ਹੈ। ਪਿਛਲੇ ਸਾਲ ਕੋਵਿਡ ਕਾਰਨ ਬਰਸੀ ਸਮਾਗਮ ਨੂੰ ਵੱਡੇ ਪੱਧਰ ਤੇ ਨਹੀਂ ਮਨਾਇਆ ਗਿਆ ਸੀ। ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲੇ ਸੰਘਰਸ਼ ਵਿੱਚ ਐਕਸ਼ਨ ਕਮੇਟੀ ਵੱਲੋਂ ਨਿਭਾਈ ਭੁਮਿਕਾ ਅਤੇ ਹੋਏ ਖਰਚ ਆਦਿ ਦਾ ਵੇਰਵਾ ਵੀ ਦਿੱਤਾ ਗਿਆ। ਇਸ ਵਾਰ ਸ਼ੋਸ਼ਲ ਮੀਡੀਆ ਰਾਹੀਂ ਪ੍ਰਮੁੱਖ ਸਖਸ਼ੀਅਤਾਂ ਦੇ ਵਿਚਾਰਾਂ ਦੀ ਲਾਈਵ ਚਰਚਾ ਸ਼ੁਰੂ ਵੀ ਹੋ ਚੁੱਕੀ ਹੈ। ਇਹ ਵਿਚਾਰ ਚਰਚਾ ਲੜੀ 13 ਅਗਸਤ ਤੱਕ ਜਾਰੀ ਰਹੇਗੀ।
ਇਸ ਵਧਵੀਂ ਮੀਟਿੰਗ ਦੌਰਾਨ ਹੀ ਹਜਾਰਾਂ ਦੀ ਗਿਣਤੀ ਵਿੱਚ ਛਪਿਆ ਵੱਡ ਅਕਾਰੀ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂਆਂ ਨੇ ਸਾਰੀਆਂ ਕਿਸਾਨ,ਮਜਦੂਰ, ਮੁਲਾਜਮ, ਨੌਜਵਾਨ,ਵਿਦਿਆਰਥੀ,ਔਰਤ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਵਧਵੀਂ ਮੀਟਿੰਗ ਵਿੱਚ ਵਧ ਚੜਕੇ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਇਸ ਵਧਵੀਂ ਮੀਟਿੰਗ ਵਿੱਚ ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ, ਜਸਵੰਤ ਸਿੰਘ ਸੋਹੀ, ਪਿਸ਼ੌਰਾ ਸਿੰਘ, ਸੋਹਣ ਸਿੰਘ, ਪਰਮਜੀਤ ਸਿੰਘ ਗਾਂਧੀ, ਸੁਖਵਿੰਦਰ ਸਿੰਘ ਕਲਾਲਮਾਜਰਾ ਨੇ ਵੀ ਵਿਚਾਰ ਪੇਸ਼ ਕੀਤੇ। 1ਅਗਸਤ ਤੋਂ 10 ਅਗਸਤ ਤੱਕ ਪੋਸਟਰ ਤੇ ਵੱਡੀਆਂ ਮੀਟਿੰਗਾਂ ਰਾਹੀਂ ਪਰਚਾਰ ਮੁਹਿੰਮ ਚਲਾਈ ਜਾਵੇਗੀ।
Advertisement
Advertisement
Advertisement
Advertisement
error: Content is protected !!