ਐਸ.ਐਸ.ਪੀ. ਮਾਨਸਾ ਨੇ ਸੱਥ ਵਿਚ ਬਹਿ ਕੇ ਲਏ ਕਣਕ ਖਰੀਦਣ ਸਬੰਧੀ ਕਿਸਾਨਾਂ ਤੋਂ ਸੁਝਾਅ
ਅਸ਼ੋਕ ਵਰਮਾ ਮਾਨਸਾ, 9 ਅਪ੍ਰੈਲ 2020
ਇਸ ਵਾਰ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਮਾਨਸਾ ਪੁਲਿਸ ਕਿਸਾਨ ਮਿੱਤਰ ਦੀ ਭੂਮਿਕਾ ਅਦਾ ਕਰਨ ’ਚ ਜੁਟ ਗਈ ਹੈ। ਪੰੰਜਾਬ ਦੇ ਖੇਤੀ ਪ੍ਰਧਾਨ ਸੂਬਾ ਹੋਣ ਕਰੇ ਫਸਲਾਂ ਦੀ ਮਹੱਤਤਾ ਨੂੰ ਮਹਿਸੂਸ ਕਰਦਿਆਂ ਅੱਜ ਐਸ.ਐਸ.ਪੀ. ਮਾਨਸਾ ਡਾ:ਨਰਿੰਦਰ ਭਾਰਗਵ ਨੇ ਕਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਆਉਣ ਵਾਲੇ ਕਣਕ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਵੇਚਣ ਸਬੰਧੀ ਅੱਜ ਪਿੰਡ ਭੈਣੀਬਾਘਾ ਵਿੱਚ ਜਾ ਕੇ ਕਿਸਾਨ ਆਗੂਆਂ ਅਤੇ ਕਿਸਾਨਾਂ ਨਾਲ ਕਿਸਾਨ ਸੱਥ ’ਚ ਬੈਠ ਕੇ ਸੁਝਾਅ ਹਾਸਲ ਕੀਤੇ ਹਨ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਫਰਸ਼ੀ ਕੰਡਿਆਂ ਰਾਹੀ ਕਣਕ ਦੀ ਖਰੀਦ ਦੀ ਆਗਿਆ ਦਿੱਤੀ ਜਾਵੇ ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਬਹੁਤਾਂ ਸਮਾਂ ਨਹੀ ਰਹਿਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰਾਂ ਮੰਡੀਆਂ ਵਿੱਚ ਕਿਸਾਨਾਂ ਦੀ ਭੀੜ ਨਹੀ ਹੋੋਵੇਗੀ ਅਤੇ ਇਸ ਨਾਲ ਆੜਤੀਆਂ ਵੱਲੋੋਂ ਆਪਣੀਆਂ ਵੱਡੀਆ ਢੇਰੀਆਂ ਲਗਾਈਆਂ ਜਾ ਸਕਣਗੀਆਂ। ਇਸ ਕਾਰਨ ਮੰਡੀ ਵਿੱਚ ਥਾਂ ਵੀ ਘੱਟ ਘਿਰੇਗੀ ਅਤੇ ਕਣਕ ਨੂੰ ਸਾਫ ਕਰਨ ਲਈ ਘੱਟ ਸਫਾਈ ਮਸ਼ੀਨਾਂ ਦੀ ਲੋੋੜ ਪਵੇਗੀ। ਇਸ ਮੌਕੇ ਕਿਸਾਨ ਆਗੂਆਂ ਵੱਲੋ ਕਣਕ ਖਰੀਦ ਵਿੱਚ ਪ੍ਰਸਾਸ਼ਨ ਦਾ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਿਸ਼ਵਵਿਆਪੀ ਕੋੋਰੋੋਨਾ ਵਾਇਰਸ ਦੀ ਸਮੱਸਿਆ ਦੌੌਰਾਨ ਉਹ ਖਰੀਦ ਅਧਿਕਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਇਸ ਸਮੇਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋੋਂ ਕਰਫਿਊ ਦੌੌਰਾਨ ਜੋੋ ਸਿਸਟਮ ਲਾਗੂ ਕੀਤਾ ਗਿਆ ਹੈ ਉਸ ਤੇ ਖੁਸ਼ੀ ਪ੍ਰਗਟਾਈ ਅਤੇ ਸਹਿਮਤੀ ਦਿੱਤੀ ਕਿ ਮਾਨਸਾ ਪੁਲਿਸ ਵੱਲੋੋਂ ਵਿਲੇਜ ਪੁਲਿਸ ਅਫਸਰ/ਪਿੰਡ ਵਾਈਜ ਕਮੇਟੀ ਸਕੀਮ ਪੂਰੀ ਤਰਾ ਕੰਮ ਕਰ ਰਹੀ ਹੈ । ਕਿਸਾਨ ਆਗੂਆਂ ਨੇ ਇਸ ਸਕੀਮ ਨੂੰ ਜ਼ਿਲ੍ਹੇ ਅੰਦਰ ਇੰਨ ਬਿੰਨ ਲਾਗੂ ਕਰਨ ਲਈ ਡਾਕਟਰ ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਦਾ ਧੰਨਵਾਦ ਕੀਤਾ । ਇਸ ਮੌਕੇ ਕਿਸਾਨ ਆਗੂਆਂ ਨੇ ਆਉਣ ਵਾਲੇ ਸੀਜ਼ਨ ਵਿੱਚ ਨਰਮੇ ਦੀ ਬਿਜਾਈ ਲਈ ਜਰੂਰੀ ਬੀਜ ਦੀ ਉਪਲੱਬਧਤਾ ਬਾਰੇ ਪ੍ਰਸਾਸ਼ਨ ਨੂੰ ਜਰੂਰੀ ਕਦਮ ਚੁੱਕਣ ਦੀ ਬੇਨਤੀ ਕੀਤੀ, ਜਿਸ ਤੇ ਐਸ.ਐਸ.ਪੀ. ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋੋਂ ਬੀਜਾਂ ਦੇ ਸਟਾਕ ਅਤੇ ਉਪਲੱਬਧਤਾਂ ਤੇ ਸਾਰੇ ਜਰੂਰੀ ਕਦਮ ਚੁੱਕੇ ਗਏ ਹਨ ਅਤੇ ਕੋੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।
ਐਸ.ਐਸ.ਪੀ. ਨੇ ਇਸ ਮੌਕੇ ਕਿਸਾਨ ਆਗੂਆਂ ਦੀਆਂ ਮੰਗਾਂ ਨੂੰ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ, ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚਾਉਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਰਾਮ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਭੈਣੀਬਾਘਾ, ਗੁਰਲਾਭ ਸਿੰਘ ਮਾਹਲ ਐਡਵੋੋਕੇਟ, ਗੋੋਰਾ ਸਿੰਘ ਭੈਣੀਬਾਘਾ, ਐਡਵੋੋਕੇਟ ਹਰਪ੍ਰੀਤ ਸਿੰਘ ਭੈਣੀਬਾਘਾ, ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ. ਮਾਨਸਾ ਅਤੇ ਏ.ਐਸ.ਆਈ. ਬਲਵੰਤ ਭੀਖੀ ਹਾਜ਼ਰ ਸਨ।