ਕਿਸਾਨ ਜਥੇਬੰਦੀਆਂ ਨੇ ਕੀਤੀ ਹੰਗਾਮੀ ਮੀਟਿੰਗ, ਹੁਣ ਹੋਣਗੇ ਦਿੱਲੀ ਵੱਲ ਕਿਸਾਨਾਂ ਦੇ ਕਾਫਲੇ ਰਵਾਨਾ

Advertisement
Spread information

ਕਿਸਾਨ ਅੰਦੋਲਨ ਦਿੱਲੀ ਟਿੱਕਰੀ ਬਾਰਡਰ ਵੱਲ ਜਲਦ ਰਵਾਨਾ ਹੋਣਗੇ ਕਿਸਾਨ ਕਾਫਲੇ – ਧਨੇਰ

ਪਰਦੀਪ ਕਸਬਾ  ,  ਬਰਨਾਲਾ,  30 ਮਈ 2021

               ਦਿੱਲੀ ਦੇ ਬਾਰਡਰਾਂ ਤੇ 6 ਮਹੀਨੇ ਤੋਂ ਵੀ ਵੱਧ ਸਮਾਂ ਪੂਰਾ ਹੋਣ ਤੇ ਮੋਰਚੇ ਨੂੰ ਹੋਰ ਵੱਧ ਮਜਬੂਤ ਕਰਨ ਲਈ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦੇ ਆਗੂਆਂ/ਵਰਕਰਾਂ ਦੀ ਮੀਟਿੰਗ ਰੇਲਵੇ ਸਟੇਸ਼ਨ ਬਰਨਲਾ ਲੰਗਰ ਹਾਲ ਵਿੱਚ ਹੋਈ।ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਅਤੇ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਵਿਸ਼ੇਸ਼ ਤੌਰਤੇ ਸ਼ਾਮਿਲ ਹੁੰਦਿਆਂ ਦਿੱਲੀ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਅਤੇ ਦਰਪੇਸ਼ ਚੁਣੌਤੀਆਂ ਦੀ ਵਿਸਥਾਰ ਵਿੱਚ ਚਰਚਾ ਕੀਤੀ। ਧਨੇਰ ਨੇ ਮੋਦੀ ਹਕੂਮਤ ਦੇ ਉਚ ਅਮੀਰ ਘਰਾਣਿਆਂ ਦੇ ਪੱਖਚ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੀ ਚੇਰਫਾੜ ਕਰਦਿਆਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮੁਲਕ ਦੀ ਕਿਸਾਨੀ ਅਤੇ ਇਸ ਨਾਲ ਜੁੜੇ ਪੇਸ਼ੇਵਰ ਲੋਕ ਉਜਾੜੇ ਦੇ ਮੂੰਹ ਧੱਕ ਦਿੱਤੇ ਜਾਣਗੇ।

Advertisement

 

                80 ਕਰੋੜ ਵੱਡੀ ਗਿਣਤੀ ਵਸੋਂ ਜੋ ਅੱਜ ਵੀ ਜਨਤਕ ਵੰਡ ਪ੍ਰਣਾਲੀ ਰਾਹੀਂ ਦਿੱਤੇ ਜਾਂਦੇ ਸਸਤੇ ਅਨਾਜ ਉੱਤੇ ਨਿਰਭਰ ਹੈ, ਵੀ ਭੁੱਖਮਰੀ ਦੀ ਕਗਾਰ ਤੇ ਪਹੁੰਚ ਜਾਵੇਗੀ।ਪਰ ਮੋਦੀ ਸਰਕਾਰ ਆਪਣੇ ਘੁਮੰਡੀ, ਹੰਕਾਰੀ ਅਤੇ ਉੱਚ ਵਪਾਰਕ ਘਰਾਣਿਆਂ ਪੱਖੀ ਰਵੱਈਏ ਕਾਰਨ ਮੁਲਕ ਦੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਕਰਨ ਵਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ। ਉਲਟਾ ਕਰੋਨਾ ਵਾਇਰਸ ਫੈਲਾਉਣ ਦਾ ਠੀਕਰਾ ਅੰਦੋਲਨਕਾਰੀ ਕਿਸਾਨਾਂ ਸਿਰ ਭੰਨਣ ਦੀ ਨਾਪਾਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਕਿ ਅਸਲੀਅਤ ਇਹ ਹੈ ਕਿ ਮੋਦੀ ਸਰਕਾਰ ਕਰੋਨਾ ਸੰਕਟ ਉੱਪਰ ਕਾਬੂ ਪਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਕਰੋਨਾ ਬਿਮਾਰੀ ਦਾ ਇਲਾਜ ਕਰਨ ਲਈ ਆਕਸੀਜਨ, ਵੈਕਸੀਨ, ਦਵਾਈਆਂ, ਹਸਪਤਾਲ, ਵੈਂਟੀਲੇਟਰ, ਡਾਕਟਰ ਤੱਕ ਦੇ ਪ੍ਰਬੰਧਾਂ ਦਾ ਜਨਾਜਾ ਨਿੱਕਲ ਗਿਆ ਹੈ। ਇਲਾਜ ਤਾਂ ਦੂਰ ਦੀ ਗੱਲ ਸ਼ਮਸ਼ਾਨਘਾਟ ਦੀ ਥਾਂ ਲਾਸ਼ਾਂ ਨੂੰ ਗੰਗਾ ਨਦੀ ਕੰਢੇ ਦਫਨਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਇੱਕ ਵਾਰ ਫਿਰ ਲਾਕਡਾਊਨ ਕਾਰਨ ਪਿਛਲੇ ਸਾਲ ਦੀ ਤਰ੍ਹਾਂ ਕਰੋੜਾਂ ਮਜਦੂਰਾਂ ਸਿਰ ਛਾਂਟੀ ਦੀ ਤਲਵਾਰ ਲਮਕਾ ਦਿੱਤੀ ਗਈ ਹੈ।ਭਾਰਤ ਦੀ ਸਭਨਾਂ ਖੇਤਰਾਂ ਵਿੱਚ ਡਿੱਗੂ ਡਿੱਗੂ ਕਰਦੀ ਆਰਥਿਕਤਾ ਦੇ ਮੁਕਾਬਲੇ ਕਿਸਾਨਾਂ ਨੇ ਖੇਤੀ ਖੇਤਰ ਵਿੱਚ ਗਿਣਨਯੋਗ ਵਾਧਾ ਦਰਜ ਕੀਤਾ ਹੈ। ਪਰ ਮੋਦੀ ਸਰਕਾਰ ਮੁਲਕ ਦੇ ਅੰਨਦਾਤੇ ਨੂੰ ਤਿੰਨੇ ਕਾਨੂੰਨ ਲਾਗੂ ਕਰਕੇ ਖੇਤੀ ਧੰਦੇ ਵਿੱਚੋਂ ਬਾਹਰ ਕਰਨ ਦੀ ਸਜਾ ਦੇਣਾ ਚਾਹੁੰਦੀ ਹੈ।ਕਿਸਾਨ ਅੰਦੋਲਨ ਦੀ ਬੁਨਿਆਦ ਦਰੁੱਸਤ ਹੋਣ ਕਰਕੇ ਵਿਸ਼ਾਲ ਅਧਾਰ ਬਣਾ ਰਿਹਾ ਹੈ ਅਤੇ ਹਰ ਹਾਲਤ ਵਿੱਚ ਜਿੱਤ ਦੇ ਅੰਜਾਮ ਤੱਕ ਪੁੱਜੇਗਾ।

              ਇਸ ਸਮੇਂ ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਸੰਘਰਸ਼ ਸੱਦੇ ਆਏ ਹਨ,ਉਨ੍ਹਾਂ ਨੂੰ ਤੁਸੀਂ ਬਾਖੂਬੀ ਲਾਗੂ ਕਰਕੇ ਸੂਬਾ ਆਗੂ ਟੀਮ ਦਾ ਮਾਣ ਵਧਾਇਆ ਹੈ। ਹੁਣ ਇੱਕ ਵਾਰ ਫੇਰ ਟਿਕਰੀ ਬਾਰਡਰ ਵੱਲ ਕਿਸਾਨ ਮਰਦ ਅੋਰਤਾਂ ਅਤੇ ਨੌਜਵਾਨਾਂ ਦੇ ਕਾਫਲੇ ਭੇਜਣ ਦੀ ਵੱਡੀ ਲੋੜ ਹੈ।ਬਲਾਕ ਸਕੱਤਰ ਬਾਬੂ ਸਿੰਘ ਖੁੱਡੀਕਲਾਂ ਨੇ ਸੂਬਾ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਦੋ ਦਿਨਾਂ ਦੇ ਅੰਦਰ ਬਲਾਕ ਦੇ ਸਾਰੇ ਪਿੰਡਾਂ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲੇ ਦਿੱਲੀ ਵੱਲ ਰਵਾਨਾ ਹੋਣਗੇ ਅਤੇ ਜਿੱਤ ਕੇ ਵਾਪਸ ਮੁੜਨਗੇ।ਇਸ ਮੀਟਿੰਗ ਵਿੱਚ ਮੇਜਰ ਸਿੰਘ ਸੰਘੇੜਾ, ਮਹਿੰਦਰ ਸਿੰਘ ਧਨੌਲਾ, ਨਿਰਮਲ ਸਿੰਘ ਹਮੀਦੀ, ਬੂਟਾ ਸਿੰਘ ਬਾਜਵਾ, ਸੁਖਜਿੰਦਰ ਸਿੰਘ ਭੁੱਲਰ, ਮਨਜੀਤ ਕੌਰ ਖੁੱਡੀਕਲਾਂ, ਦਰਸ਼ਨ ਸਿੰਘ ਠੀਕਰੀਵਾਲ, ਪਰਮਜੀਤ ਕੌਰ ਠੀਕਰੀਵਾਲ, ਬਲਵੰਤ ਸਿੰਘ ਠੀਕਰੀਵਾਲ, ਮਹਿੰਦਰ ਸਿੰਘ ਅਸਪਾਲਕਲਾਂ, ਕੁਲਵਿੰਦਰ ਸਿੰਘ ਉੱਪਲੀ, ਰਣਜੀਤ ਸਿੰਘ ਕਰਮਗੜ੍ਹ, ਲਖਜਿੰਦਰ ਸਿੰਘ ਧੋਲਾ,ਮਿੱਠੂ ਸਿੰਘ ਭੈਣੀ, ਇੰਦਰਪਾਲ ਸਿੰਘ, ਗੁਰਸੇਵਕ ਸਿੰਘ ਬਰਨਾਲਾ, ਆਦਿ ਕਿਸਾਨ ਆਗੂਆਂ ਨੇ ਵਿਚਾਰ ਪੇਸ਼ ਕੀਤੇ ਅਤੇ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਕਿਸਾਨ ਮਰਦ ਅੋਰਤਾਂ ਦੇ ਕਾਫਲੇ ਦਿੱਲੀ ਵੱਲ ਕੂਚ ਕਰਨਗੇ।

Advertisement
Advertisement
Advertisement
Advertisement
Advertisement
error: Content is protected !!