ਸਮੁੱਚੇ ਮਹਿਲ ਕਲਾਂ ਦੇ ਦੁਕਾਨਦਾਰਾਂ ਦੀ ਗੱਲ ਕਰਨਾ ਮੇਰਾ ਮੁੱਢਲਾ ਫਰਜ਼ ਹੈ – ਪ੍ਰਧਾਨ ਗਗਨ ਸਰਾਂ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ ਬਰਨਾਲਾ , 28 ਮਈ 2021
ਪਿਛਲੇ ਦਿਨੀਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਇਕ ਐਕਸ਼ਨ ਕਮੇਟੀ ਬਣਾਈ ਗਈ ਸੀ। ਜਿਸ ਵਿੱਚ ਬੀ ਕੇ ਯੂ ਡਕੌਂਦਾ,ਬੀ ਕੇ ਯੂ ਉਗਰਾਹਾਂ,ਬੀ ਕੇ ਯੂ ਕਾਦੀਆਂ,ਬੀਕੇਯੂ ਸਿੱਧੂਪੁਰ,ਜਮਹੂਰੀ ਅਧਿਕਾਰ ਸਭਾ, ਦਿਹਾਤੀ ਮਜ਼ਦੂਰ ਸਭਾ, ਦੁਕਾਨਦਾਰ,ਯੂਨੀਅਨ ਟਰੱਕ ਯੂਨੀਅਨ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਭਾਰਤ ਨੌਜਵਾਨ ਸਭਾ,ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ ,ਭਾਰਤ ਨੌਜਵਾਨ ਸਭਾ ਦੇ ਆਗੂ ਸ਼ਾਮਲ ਕੀਤੇ ਗਏ ਸਨ ।
ਸੰਯੁਕਤ ਮੋਰਚਾ ਦਿੱਲੀ ਵੱਲੋਂ ਪੂਰੇ ਭਾਰਤ ਸਮੇਤ ਪੂਰੇ ਪੰਜਾਬ ਵਿੱਚ ਦੁਕਾਨਦਾਰ ਭਾਈਚਾਰੇ ਦੀਆਂ ਦੁਕਾਨਾਂ (ਬਜਾਰ)ਖੋਲ੍ਹਣ ਲਈ ਮੋਰਚੇ ਲਗਾਏ ਗਏ ਸਨ ।ਇਸੇ ਕੜੀ ਤਹਿਤ ਮਹਿਲ ਕਲਾਂ ਦਾ ਬਾਜ਼ਾਰ ਖੋਲ੍ਹਣ ਲਈ ਭਰਾਤਰੀ ਜਥੇਬੰਦੀਆਂ ਨੇ ਪੂਰਨ ਸਹਿਯੋਗ ਦਿੱਤਾ ਸੀ, ਪਰ ਇਸ ਦੇ ਬਾਵਜੂਦ ਕੁਝ ਕੁ ਦੁਕਾਨਦਾਰਾਂ ਵੱਲੋਂ ਯੂਨੀਅਨ ਦਾ ਸਾਥ ਨਾ ਦਿੱਤੇ ਜਾਣ ਦੇ ਰੋਸ ਵਜੋਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਰਾਂ ਅਤੇ ਮੁੱਖ ਬੁਲਾਰਾ ਕਰਮ ਉੱਪਲ ਵੱਲੋਂ ਆਪਣਾ ਅਸਤੀਫ਼ਾ ਦਿੱਤਾ ਗਿਆ ਸੀ।
ਇਸ ਅਸਤੀਫ਼ੇ ਸਬੰਧੀ ਪਿਛਲੇ ਦਿਨੀਂ ਕਮੇਟੀ ਦੇ ਚੇਅਰਮੈਨ ਪ੍ਰੇਮ ਕੁਮਾਰ ਪਾਸੀ ਅਤੇ ਕਮੇਟੀ ਜਨਰਲ ਸਕੱਤਰ ਹਰਦੀਪ ਸਿੰਘ ਬੀਹਲਾ ਦੀ ਅਗਵਾਈ ਹੇਠ ਸਮੂਹ ਦੁਕਾਨਦਾਰਾਂ ਵੱਲੋਂ ਦਾਣਾ ਮੰਡੀ ਵਿੱਚ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਪ੍ਰਧਾਨ ਗਗਨ ਸਰਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਅਤੇ ਆਪਣੇ ਅਹੁਦੇ ਨੂੰ ਬਰਕਰਾਰ ਰੱਖਣ ਲਈ ਬੇਨਤੀ ਕੀਤੀ ਗਈ ਸੀ ।
ਸਮੂਹ ਦੁਕਾਨਦਾਰਾਂ ਦੇ ਪਿਆਰ ਭਰੇ ਸਹਿਮਤੀ ਦੇ ਇਸ ਸੁਨੇਹੇ ਨੂੰ ਪ੍ਰਧਾਨ ਗਗਨ ਸਰਾਂ ਅਤੇ ਮੁੱਖ ਬੁਲਾਰੇ ਕਰਮ ਉੱਪਲ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ ਸਮੂਹ ਦੁਕਾਨਦਾਰਾਂ ਨੂੰ ਵਿਸ਼ਵਾਸ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ ਵਿਚ ਉਹ ਜਲਦੀ ਹੀ ਆਪਣਾ ਅਹੁਦਾ ਸੰਭਾਲਣਗੇ । ਇੱਥੇ ਦੱਸਣਯੋਗ ਬਣਦਾ ਹੈ ਕਿ ਮਾਰਕੀਟ ਕਮੇਟੀ ਗਰੁੱਪ ਵਿਚ ਆਨਲਾਈਨ ਵੋਟਿੰਗ ਰਾਹੀਂ ਵੀ ਪ੍ਰਧਾਨ ਗਗਨਦੀਪ ਸਿੰਘ ਸਰਾਂ ਅਤੇ ਮੁੱਖ ਬੁਲਾਰਾ ਕਰਮ ਉੱਪਲ ਨੂੰ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਵੋਟਿੰਗ ਕਰਕੇ ਆਪਣਾ ਪੂਰਨ ਵਿਸ਼ਵਾਸ ਦੁਆਇਆ ਸੀ। ਅੱਜ ਇਸੇ ਵਿਸਵਾਸ ਨੂੰ ਮੁੱਖ ਰੱਖਦੇ ਹੋਏ ਪ੍ਰਧਾਨ ਗਗਨ ਸਰਾਂ ਅਤੇ ਮੁੱਖ ਬੁਲਾਰੇ ਕੰਮ ਕਰਮ ਉੱਪਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਸਾਡੇ ਕੋਲੋਂ ਰਹਿ ਗਈਆਂ ਘਾਟਾਂ ਕਮਜ਼ੋਰੀਆਂ ਅਤੇ ਆਪਸੀ ਤਾਲਮੇਲ ਦੀ ਘਾਟ ਨੂੰ ਦੂਰ ਕਰਦੇ ਹੋਏ ਸਮੂਹ ਦੁਕਾਨਦਾਰ ਭਾਈਚਾਰੇ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰੇਮ ਕੁਮਾਰ ਪਾਸੀ ,ਗੁਰਪ੍ਰੀਤ ਸਿੰਘ ਅਣਖੀ, ਬਲਜੀਤ ਸਿੰਘ ਗੰਗੋਹਰ, ਪੰਨਾ ਮਿੱਤੂ, ਸੰਜੀਵ ਕੁਮਾਰ, ਬਲਦੇਵ ਸਿੰਘ,ਬਲਜਿੰਦਰ ਸਿੰਘ ਬਿੱਟੂ, ਸਕੱਤਰ ਹਰਦੀਪ ਸਿੰਘ ਬੀਹਲਾ, ਜਗਜੀਤ ਸਿੰਘ, ਮਨਦੀਪ ਕੁਮਾਰ ਮੋਨੂੰ, ਜਗਦੀਸ਼ ਸਿੰਘ ਪੰਨੂ ,ਗੁਰਚਰਨ ਸਿੰਘ ,ਜਗਦੀਪ ਸਿੰਘ ਮਠਾੜੂ ,ਜੀਵਨ ਕੁਮਾਰ’ ਹਰਜਿੰਦਰ ਸਿੰਘ, ਅਮਨਦੀਪ ਸਿੰਘ ,ਲੱਕੀ ਪਾਸੀ, ਜਰਨੈਲ ਸਿੰਘ ਮਿਸਤਰੀ ,ਮੋਨੂੰ ਸ਼ਰਮਾ, ਡਾ ਮਿੱਠੂ ਮੁਹੰਮਦ ,ਪ੍ਰਿੰਸ ਅਰੋੜਾ, ਆਤਮਾ ਸਿੰਘ ਬੇਕਰੀ ਵਾਲੇ ,ਬੂਟਾ ਸਿੰਘ ,ਰਾਜਵਿੰਦਰ ਸਿੰਘ, ਜਗਦੇਵ ਸਿੰਘ ਕਾਲਾ, ਮਨਦੀਪ ਕੁਮਾਰ ਚੀਕੂ ,ਅਸ਼ੋਕ ਕੁਮਾਰ ,ਜਗਤਾਰ ਸਿੰਘ ਗਿੱਲ, ਬੂਟਾ ਸਿੰਘ, ਰੇਸ਼ਮ ਸਿੰਘ ਰਾਮਗਡ਼੍ਹੀਆ ,ਸੁਖਵਿੰਦਰ ਸਿੰਘ ਹੈਰੀ, ਪ੍ਰਦੀਪ ਕੁਮਾਰ ਵਰਮਾ ,ਜਗਜੀਤ ਸਿੰਘ ਮਾਹਲ ਅਤੇ ਬਾਵਾ ਟੇਲਰ ਆਦਿ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ ।
Advertisement