ਟੀ.ਐਸ.ਯੂ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਫੂਕ ਕੀਤੀ ਨਾਅਰੇਬਾਜ਼ੀ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ, 26 ਮਈ 2021
ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ) ਪੰਜਾਬ ਰਾਜ ਬਿਜਲੀ ਬੋਰਡ ਸੂਬਾ ਵਰਕਿੰਗ ਕਮੇਟੀ ਦੇ ਸੱਦੇ ਤੇ ਪ੍ਰਧਾਨ ਸਾਥੀ ਰਾਜਪਤੀ ਬਰਨਾਲਾ ਦੀ ਪ੍ਰਧਾਨਗੀ ਹੇਠ ਮੋਦੀ ਸਰਕਾਰ ਵੱਲੇ ਤਿੰਨ ਕਾਲੇ ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਕਿਸਾਨਾਂ ਦੇ ਸ਼ੰਘਰੰਸ ਦੀ ਹਮਾਇਤ ਤੇ ਸ/ਡ ਦੇ ਕਾਮਿਆ ਨੇ ਮੋਦੀ ਦੀ ਗਰਿਡ ਮਹਿਲਕਲਾਂ ਵਿਖੇ ਅਰਥੀ ਫੂਕੀ ਗਈ । ਇਸ ਸਮੇ ਟੀ ਐਸ ਯੂ ਦੇ ਮੀਤ ਪ੍ਰਧਾਨ ਪ੍ਰਗਟ ਸਿੰਘ ਬਰਨਾਲਾ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਵੱਲੋ ਅਡਾਨੀ ਅੰਬਾਨੀ ਨੂੰ ਖੁਸ ਕਰਨ ਲਈ ਬੇਲੋੜੇ ਕਿਸਾਨਾਂ ਤੇ ਇਹ ਕਾਲੇ ਕਾਨੂੰਨ ਥੋਪੇ ਹਨ ਜਦੋ ਕਿ ਕਿਸਾਨਾਂ ਇਹਨਾ ਦੀ ਮੰਗ ਹੀ ਨਹੀ ਕਰ ਰਹੇ ਅਤੇ ਲੰਮੇ ਸਮੇ ਤੋ ਇਹਨਾਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰੰਸ ਕਰ ਰਹੇ ਹਨ ।
ਇਹਨਾਂ ਕਾਨੂੰਨਾ ਨੂੰ ਰੱਦ ਕਰਵਾਉਣ ਪੰਜਾਬ ਦੇ ਬਿਜਲੀ ਕਾਮੇ ਅੱਜ ਸਮੁੱਚੇ ਪੰਜਾਬ ਵਿੱਚ ਮੋਦੀ ਦੀਆ ਅਰਥੀਆ ਫੂਕ ਰਹੇ ਹਨ । ਇਸ ਸਮੇ ਸਰਕਲ ਦੇ ਸਹਾਇਕ ਸਕੱਤਰ ਕੁਲਵੀਰ ਸਿੰਘ ਔਲਖ ਨੇ ਕਿਹਾ ਕਿ ਮੋਦੀ ਹਕੂਮਤ ਅਤੇ ਰਾਜ ਸਰਕਾਰ ਵਲੋਂ ਸਾਮਰਾਜੀ ਸੰਸਥਾਵਾਂ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜਮੀਨਾਂ ਉਪੱਰ ਕਾਰਪੋਰੇਟ ਘਰਾਨਿਆਂ ਦਾ ਕਬਜਾ ਕਰਾਉਣ ਲਈ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਮ ਦੌਰਾਨ ਲੋਕਾਂ ਨੂੰ ਡੰਡੇ ਦੇ ਜੋਰ ਨਾਲ ਜਬਰੀ ਘਰਾਂ ਦੇ ਅੰਦਰ ਤਾੜ ਕੇ ਤਿੰਨ ਖੇਤੀ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ।ਕਿਰਤੀ ਲੋਕਾਂ ਨੂੰ ਬੰਧੁਆ ਮਜਦੂਰ ਬਨਾੳਣ ਅਤੇ ਲੋਟੂ ਸਰਮਾਏਦਾਰਾਂ ਦੇ ਰਹਿਮੋ ਕਰਮ ਤੇ ਸੁਟੱਣ ਲਈ ਪਹਿਲੇ 200 ਤੋਂ ਵੱਧ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਪਾਸ ਕੀਤੇ ਗਏ ਹਨ।
ਬਿਜਲੀ ਖੇਤੱਰ ਉਪੱਰ ਮੁਕੰਮਲ ਤੌਰ ਤੇ ਕਾਰਪੋਰੇਟ ਘਰਾਨਿਆਂ ਦਾ ਕਬਜਾ ਕਰਾਉਣ,ਮੁਫਤ ਬਿਜਲੀ ਦੀ ਸਹੂਲਤ ਅਤੇ ਕਰਾਸ ਸਬਸਿਡੀ ਦਾ ਖਾਤਮਾ ਕਰਨ ਲਈ ਬਿਜਲੀ ਬਿੱਲ 2020 ਪਾਸ ਕੀਤਾ ਗਿਆ ਹੈ।ਹੁਣ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਜਦੋਂ ਲੱਖਾਂ ਲੋਕ ਆਕਸੀਜਨ ਅਤੇ ਦਵਾਈਆਂ ਤੋ ਬਗੈਰ ਮਰ ਰਹੇ ਹਨ।ਕਰੋੜਾਂ ਕਿਰਤੀ ਲੋਕ ਬੇਰੁਜਗਾਰ ਹੋ ਗਏ ਹਨ।ਮੋਦੀ ਹਕੂਮਤ ਲੋਕਾਂ ਲਈ ਰੁਜਗਾਰ,ਸਸਤਾ ਰਾਸਨ ਅਤੇ ਇਲਾਜ ਦਾ ਕਰਨ ਦੀ ਬਜਾਇ ਮਗਰਮੱਛ ਤੇ ਹੰਜੂ ਕੇਰ ਰਹੀ ਹੈ।
ਮੀਟਿੰਗ ਦੌਰਾਨ ਇਕ ਵੱਖਰੇ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਖਜਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਠੇਕਾ ਕਾਮਿਆਂ ਨੂੰ ਪੱਕੇ ਨਾ ਕਰਨ ਦੇ ਫੈਂਸਲੇ ਦੀ ਨਿਖੇਧੀ ਕੀਤੀ ਗਈ। ਟੈਕਨੀਕਲ ਸਰਵਿਸਜ਼ ਯੂੂਨੀਅਨ ਵੱਲੋਂ ਠੇਕਾ ਕਾਮਿਆਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਜਾਰੀ ਰਖਦਿਆਂ ਇਨਾਂ ਧਰਨਿਆਂ ਮੁਜਾਹਰਿਆਂ ਵਿਚ ਵੱਧ ਚੜ੍ਹ ਕੇ ਸਾਮਲ ਹੋਣ ਦਾ ਫੈਂਸਲਾ ਕੀਤਾ ਗਿਆ।
ਮੀਟਿੰਗ ਦੌਰਾਨ ਪਾਵਰਕਾਮ ਮੈਨੇਜਮੈਂਟ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਮਹਾਮਾਰੀ ਦੌਰਾਨ ਅਪਣੀ ਜਾਨ ਜੋਖਮ ਵਿਚ ਪਾ ਕੇ ਬਿਜਲੀ ਮੁਹਈਆਂ ਕਰਵਾ ਰਹੇ ਬਿਜਲੀ ਮੁਲਾਜਮਾਂ ਉਪੱਰ ਮੈਨੇਜਮੈਂਟ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।ਹਜਾਰਾਂ ਦੀ ਗਿਣਤੀ ਵਿਚ ਪੱਕੀਆਂ ਅਸਾਮੀਆਂ ਖਤਮ ਕਰਕੇ ਕੰਮ ਠੇਕੇ ਤੇ ਦਿੱਤਾ ਜਾ ਰਿਹਾ ।ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਰਹਿੰਦੇ ਬੇਰੁਜਗਾਰ ਲਾਈਨਮੈਨਾਂ ਨੂੰ ਪੈਡੀ ਸੀਜਨ ਤੋ ਪਹਿਲਾਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ । ਇਸ ਸਮੇ ਕੈਸੀਅਰ ਗੁਰਪ੍ਰੀਤ ਸਿੰਘ ਛੀਨੀਵਾਲ , ਜਸਵਿੰਦਰ ਸਿੰਘ ਚੰਨਣਵਾਲ , ਨਿਰਮਲ ਸਿੰਘ ਹਰਦਾਸਪੁਰਾ , ਬਲਵੀਰ ਸਿੰਘ ਮਹਿਲਖੁਰਦ , ਵਰਿੰਦਰ ਸਿੰਘ ਅਰ ਏ , ਜਗਦੀਪ ਸਿੰਘ ਜੇ ਈ, ਬਿੱਕਰਮਜੀਤ ਸਿੰਘ ਜੇ ਈ , ਮਨਮੋਹਿਤ ਸਿੰਘ ਛੀਨੀਵਾਲਕਲਾਂ , ਬਲਰਾਜ ਸਿੰਘ ਮਹਿਲਖੁਰਦ , ਜਗਸੀਰ ਸਿੰਘ ਨੇ ਆਪੋ ਆਪਣੇ ਵਿਚਾਰ ਪੇਸ ਕੀਤੇ ਅਤੇ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ ।