ਬ੍ਰਿਗੇਡੀਅਰ ਪੀ. ਐੱਸ . ਚੀਮਾ ਬ੍ਰਹਮਲੀਨਅਨੁਸ਼ਾਸਨ , ਸਮਰਪਣ ਅਤੇ ਭਗਤੀ ਭਾਵ ਨਾਲ ਜੀਵਨ ਦੇ ਹਰ ਪਹਿਲੂ ਨੂੰ ਬਖੂਬੀ ਨਿਭਾਇਆ
ਰਘਵੀਰ ਹੈਪੀ ਬਰਨਾਲਾ , 12 ਮਈ , 2021
ਸੰਤ ਨਿਰੰਕਾਰੀ ਮਿਸ਼ਨ ਦੇ ਜਰਨਲ ਸਕੱਤਰ ਮਾਣਯੋਗ ਬ੍ਰਿਗੇਡੀਅਰ ( ਸੇਵਾਮੁਕਤ ) ਪੀ. ਐੱਸ. ਚੀਮਾ ਅੱਜ ਇਸ ਨਿਰੰਕਾਰ ਪ੍ਰਭੂ ਵਿੱਚ ਹੋ ਬ੍ਰਹਮਲੀਨ ਹੋ ਗਏ ਹਨ ।
ਜੈਤੋ ਬਰਾਂਚ ਦੇ ਮੁਖੀ ਅਸ਼ੋਕ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਚੀਮਾ ਜੀ ਫੌਜ ਦੇ ਇੱਕ ਬਹੁਤ ਹੀ ਕਾਬਿਲ ਅਧਿਕਾਰੀ ਅਤੇ ਮਿਸ਼ਨ ਦੇ ਇੱਕ ਪੂਰਨ ਭਗਤ ਰਹੇ । ਜਿਨ੍ਹਾਂ ਨੇ ਆਪਣੇ ਅਨੁਸ਼ਾਸਨ , ਸਮਰਪਣ ਅਤੇ ਭਗਤੀ ਭਾਵ ਨਾਲ ਜੀਵਨ ਦੇ ਹਰ ਪਹਿਲੂ ਨੂੰ ਬਖੂਬੀ ਨਿਭਾਇਆ ।
14 ਮਾਰਚ 1949 ਨੂੰ ਜਨਮੇ ਬ੍ਰਿਗੇਡੀਅਰ ਚੀਮਾ ਜੀ ਦਾ ਪਾਲਣ ਪੋਸਣ ਇੱਕ ਅਧਿਆਤਮਿਕ ਮਾਹੌਲ ਅਤੇ ਸਤਿਗੁਰੂ ਦੀਆਂ ਸਿਖਿਆਵਾਂ ਵਿੱਚ ਹੋਇਆ । ਉਨ੍ਹਾਂ ਨੇ ਜੁਲਾਈ 1956 ਵਿੱਚ ਬ੍ਰਹਮਗਿਆਨ ਪ੍ਰਾਪਤ ਕਰ ਕੇ ਨਿਰੰਕਾਰ ਨਾਲ ਨਾਤਾ ਜੋੜਿਆ । ਇੱਕ ਸੂਝਵਾਨ ਅਤੇ ਮਿਹਨਤੀ ਜਵਾਨ ਪਰਮਿੰਦਰ ਜੀ ਇੱਕ ਈਮਾਨਦਾਰ ਭਗਤ ਸਨ। ਜਿਨ੍ਹਾਂ ਨੇ ਖੇਲ , ਸਿੱਖਿਆ ਅਤੇ ਕਈ ਹੋਰ ਖੇਤਰਾਂ ਵਿੱਚ ਉੱਤਮ ਸੇਵਾ ਕੀਤੀ । ਉਹ ਭਾਰਤੀ ਫੌਜ ਵਿੱਚ ਸ਼ਾਮਿਲ ਹੋ ਗਏ , ਜਿੱਥੇ ਵੀ ਉਨ੍ਹਾਂ ਨੇ ਆਪਣੇ ਆਤਮਿਕ ਸੰਪਰਕ ਨੂੰ ਬਣਾਏ ਰੱਖਿਆ ਅਤੇ ਆਪਣੇ ਸਮਕਾਲੀਨ ਨੂੰ ਵਿਸ਼ਵਾਸ ਅਤੇ ਚੰਗਿਆਈ ਦੇ ਨਾਲ ਪ੍ਰੇਰਿਤ ਕੀਤਾ । ਉਨ੍ਹਾਂ ਨੂੰ ਡਾ. ਏ. ਪੀ. ਜੇ. ਅਬਦੁਲ ਕਲਾਮ ਦੁਆਰਾ ਡੀਆਰਡੀਓ ਤਕਨੀਕੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।
29 ਅਪ੍ਰੈਲ , 2006 ਨੂੰ ਮਾਨਯੋਗ ਚੀਮਾ ਜੀ ਨੂੰ ਸਤਿਗੁਰੁ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਸੰਤ ਨਿਰੰਕਾਰੀ ਮੰਡਲ ਦੀ ਕਮੇਟੀ ਦਾ ਮੈਂਬਰ ਬਣਾਇਆ ਅਤੇ ਉਸਦੇ ਬਾਅਦ 28 ਅਪ੍ਰੈਲ , 2007 ਤੋ ਕਾਰਜਕਾਰੀ ਕਮੇਟੀ ਦੇ ਮੈਂਬਰ ਬਣਾਇਆ ਗਿਆ । ਇਸਦੇ ਇਲਾਵਾ ਸਮਾਜ ਕਲਿਆਣ , ਸਿਹਤ ਅਤੇ ਮੈਡੀਕਲ ਵਿਭਾਗ ਦੀਆਂ ਸੇਵਾਵਾਂ ਵੀ ਸੌਂਪੀਆਂ ਗਈਆਂ । ਬ੍ਰਿਗੇਡੀਅਰ ਪੀ. ਐੱਸ. ਚੀਮਾ ਜੀ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ । 1 ਮਈ 2007 ਨੂੰ ਬਾਬਾ ਜੀ ਨੇ ਉਹਨਾਂ ਨੂੰ ਗਿਆਨ ਪ੍ਰਚਾਰਕ ਦੀ ਸੇਵਾ ਨਾਲ ਆਸ਼ੀਰਵਾਦ ਦੇ ਕੇ ਨਵਾਜਿਆ ।
ਉਨ੍ਹਾਂ ਨੂੰ ਸੰਤ ਨਿਰੰਕਾਰੀ ਚੈਰਿਟੇਬਲ ਫਾਉਂਡੇਸ਼ਨ ਦੇ ਸੰਸਥਾਪਕ ਮੈਂਬਰ ਦੇ ਰੂਪ ਵਿੱਚ 12 ਅਪ੍ਰੈਲ 2010 ਨੂੰ ਵੀ ਸੇਵਾ ਦਿੱਤੀ ਗਈ।ਵਰਤਮਾਨ ਵਿੱਚ ਬ੍ਰਿਗੇਡੀਅਰ ਚੀਮਾ ਜੀ ਸੰਤ ਨਿਰੰਕਾਰੀ ਮੰਡਲ ਦੇ ਜਰਨਲ ਸੈਕਟਰੀ ਦੇ ਪਦ ਉੱਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਰਹਿਨੁਮਾਈ ਵਿੱਚ 2018 ਤੋ ਸੇਵਾਵਾਂ ਦੇ ਰਹੇ ਸਨ । ਇਸਦੇ ਇਲਾਵਾ ਸਿਹਤ , ਆਈ. ਟੀ. , ਸਕਿਓਰਿਟੀ, ਸਟੂਡੀਓ ਅਤੇ ਦੂਰਸੰਚਾਰ ਵਰਗੀਆਂ ਵੱਖਰੀਆਂ ਸੇਵਾਵਾਂ ਵਿੱਚ ਵੀ ਮੈਂਬਰ ਇੰਚਾਰਜ ਦੀ ਭੂਮਿਕਾ ਨਿਭਾ ਰਹੇ ਸਨ । ਬ੍ਰਿਗੇਡੀਅਰ ਚੀਮਾ ਜੀ ਨਿਰੰਕਾਰੀ ਮਿਸ਼ਨ ਦੇ ਹੈਲਥ ਸਿਟੀ ਪਰੋਜੈਕਟ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਸਨ ।