2779 ਕੋਰੋਨਾ ਲਾਗ ਦੇ ਨਵੇਂ ਮਾਮਲੇ ਆਏ ਸਾਹਮਣੇ
ਜ਼ਿਲ੍ਹੇ ਦੇ ਲੋਕਾਂ ਲਈ ਚੰਗੀ ਖ਼ਬਰ ਇਹ ਹੈ ਕਿ ਹੁਣ ਤੱਕ 8889 ਲੋਕ ਹੋ ਚੁੱਕੇ ਹਨ ਤੰਦਰੁਸਤ
ਪਰਦੀਪ ਕਸਬਾ , ਸੰਗਰੂਰ, 12 ਮਈ 2021
ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਜ਼ੋਰਾਂ ਤੇ ਹੈ । ਮਈ ਮਹੀਨੇ ਦੇ ਬਾਰਾਂ ਦਿਨਾਂ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚ 162 ਕੋਰੋਨਾ ਪੀਡ਼ਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਜਿਸ ਨਾਲ ਹੁਣ ਤਕ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 495 ਹੋ ਚੁੱਕੀ ਹੈ । ਕੋਰੋਨਾ ਮਹਾਂਮਾਰੀ ਦੀ ਲਾਗ ਲਗਾਤਾਰ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚ ਆਪਣਾ ਕਹਿਰ ਮਚਾ ਰਹੀ ਹੈ ਬੇਸ਼ੱਕ ਦੀ ਪ੍ਰਸ਼ਾਸਨ ਵੱਲੋਂ ਮਹਾਂਮਾਰੀ ਦੀ ਲਾਗ ਨੂੰ ਰੁਕਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਬੀਮਾਰੀ ਆਪਣਾ ਭਿਆਨਕ ਰੂਪ ਦਿਖਾਉਂਦੀ ਜਾ ਰਹੀ ਹੈ ।
ਇਸ ਦੇ ਨਾਲ ਹੀ ਪਿਛਲੇ 12 ਦਿਨਾਂ ਵਿਚ ਕੋਰੋਨਾ ਲਾਗ 2779 ਮਾਮਲੇ ਸਾਹਮਣੇ ਆਏ ਹਨ । ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 11 256 ਹੋ ਗਈ ਹੈ । ਜਦੋਂ ਕਿ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 1872 ਹੈ । ਜ਼ਿਲ੍ਹੇ ਦੇ ਲੋਕਾਂ ਲਈ ਚੰਗੀ ਖ਼ਬਰ ਇਹ ਹੈ ਕਿ 8889 ਲੋਕ ਤੰਦਰੁਸਤ ਹੋ ਚੁੱਕੇ ਹਨ ।
ਕੋਰੋਨਾ ਮਹਾਂਮਾਰੀ ਸੰਗਰੂਰ ਦੇ ਵੱਖ ਵੱਖ ਬਲਾਕਾਂ ਦੇ ਵਿਚ 495 ਲੋਕਾਂ ਦੀ ਜਾਨ ਲੈ ਚੁੱਕੀ ਹੈ । ਲੜੀਵਾਰ ਦੇਖਿਆ ਜਾਵੇ ਤਾਂ ਸੰਗਰੂਰ ਬਲਾਕ ਵਿਚ 95 ਮਲੇਰਕੋਟਲਾ ਵਿੱਚ 53, ਧੂਰੀ ਵਿੱਚ 38, ਸੁਨਾਮ ਵਿਚ 40, ਕੋਹਰੀਆ ਵਿਚ 31, ਭਵਾਨੀਗਡ਼੍ਹ ਵਿੱਚ 36, ਲੌਂਗੋਵਾਲ ਵਿੱਚ 58, ਅਮਰਗਡ਼੍ਹ ਵਿਚ 24, ਮੂਨਕ ਵਿੱਚ 53, ਸ਼ੇਰਪੁਰ ਵਿੱਚ 33, ਫਤਹਿਗੜ੍ਹ ਪੰਜਗਰਾਈਆਂ ਵਿੱਚ 20 ਅਤੇ ਅਹਿਮਦਗਡ਼੍ਹ ਵਿਚ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਜ਼ਿਲ੍ਹੇ ਵਿਚ ਕੁਲ ਸਰਗਰਮ ਕੇਸ 1872 ਹਨ । ਜਦਕਿ ਲੜੀਵਾਰ ਸੰਗਰੂਰ ਵਿੱਚ 351 , ਮਲੇਰਕੋਟਲਾ ਚ 171, ਧੂਰੀ ਵਿਚ 191, ਸੁਨਾਮ ਵਿੱਚ 228, ਕੋਹਰੀਆ ਵਿੱਚ 153, ਭਵਾਨੀਗੜ੍ਹ ਵਿੱਚ 106, ਲੌਂਗੋਵਾਲ ਵਿੱਚ 191, ‘ਅਮਰਗਡ਼੍ਹ ਵਿਚ 61, ਮੂਨਕ ਵਿੱਚ 115, ਸ਼ੇਰਪੁਰ 162, ਫਤਿਹਗੜ੍ਹ ਪੰਜਗਰਾਈਆਂ ਵਿਚ 89, ਅਹਿਮਦਗਡ਼੍ਹ ਵਿਚ 54 ਕੁੱਲ ਸਰਗਰਮ ਮਾਮਲੇ ਹਨ । ਡਿਪਟੀ ਕਮਿਸ਼ਨਰ ਸੰਗਰੂਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਸ਼ੱਕ ਦੀ ਜ਼ਿਲ੍ਹੇ ਵਿੱਚ ਪਹਿਲਾਂ ਨਾਲੋਂ ਕੋਰੂਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਘਟੀ ਹੈ । ਪਰ ਸਾਨੂੰ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਲਈ ਆਪਸ ਵਿਚ ਸਹਿਯੋਗ ਕਰਨ ਦੀ ਪੂਰੀ ਲੋੜ ਹੈ । ਕੋਰੋਨਾ ਮਹਾਂਮਾਰੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ ।