ਕੋਰੋਨਾ ਨਾਲ ਪੀੜਤ ਮਾਪਿਆਂ ਦੇ ਬੱਚਿਆਂ ਨੂੰ ਜੇਕਰ ਕੋਈ ਸੰਭਾਲਣ ਵਾਲਾ ਨਹੀਂ ਤਾਂ ਬਾਲ ਸੁਰੱਖਿਆ ਵਿਭਾਗ ਨਿਭਾਏਗਾ ਇਹ ਜ਼ਿੰਮੇਵਾਰੀ

Advertisement
Spread information

ਕੋਵਿਡ-19 ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਨਾਲ ਕੀਤਾ ਜਾ ਸਕਦਾ ਹੈ ਸੰਪਰਕ

ਬਿੱਟੂ ਜਲਾਲਾਬਾਦੀ,  ਫਿਰੋਜ਼ਪੁਰ 12 ਮਈ 2021

                  ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ-19 ਮਹਾਮਾਰੀ ਦੌਰਾਨ ਜੇਕਰ ਕਿਸੇ ਬੱਚੇ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ ਜਾਂ ਬੱਚੇ ਦੇ ਮਾਤਾ-ਪਿਤਾ ਹਸਪਤਾਲ ਵਿੱਚ ਦਾਖਲ ਹਨ ਪਰ ਉਨ੍ਹਾਂ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਤਾਂ ਬੱਚਿਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ,ਫਿਰੋਜ਼ਪੁਰ ਨਾਲ ਸਿੱਧਾ ਸਪੰਰਕ ਕੀਤਾ ਜਾ ਸਕਦਾ ਹੈ।

        ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਦੇ ਫੋਨ ਨੰ: 01632-242520, ਲੀਗਲ ਕਮ ਪੋ੍ਰਬੇਸ਼ਨ ਅਫ਼ਸਰ,ਫਿਰੋਜ਼ਪੁਰ ਦੇ ਫੋਨ ਨੰ: 94173-30756, ਬਾਲ ਸੁਰੱਖਿਆ ਅਫ਼ਸਰ (ਐਨHਆਈHਸੀ) ਫਿਰੋਜ਼ਪੁਰ ਦੇ ਫੋਨ ਨੰ: 95929-12141, ਬਾਲ ਸੁਰੱਖਿਆ ਅਫ਼ਸਰ ਫਿਰੋਜ਼ਪੁਰ ਦੇ ਫੋਨ ਨੰ: 98765-03979, ਕੇਸੀ ਅਰੋੜਾ ਚੇਅਰਪਰਸਨ ਨਾਲ ਫੋਨ ਨੰ: 94171-65435, ਸ੍ਰੀ ਭਾਰਤ ਭੂਸ਼ਨ ਮੈਂਬਰ ਨਾਲ ਫੋਨ ਨੰ: 94638-60527, ਰਾਜਬੀਰ ਕੌਰ ਮੈਂਬਰ ਦੇ ਫੋਨ ਨੰ: 94638-59597, ਪ੍ਰੇਮ ਲਤਾ ਮੈਂਬਰ ਦੇ ਫੋਨ ਨੰ: 87279-22202, ਸ੍ਰੀ ਤੇਜਾ ਸਿੰਘ ਮੈਂਬਰ ਦੇ ਫੋਨ ਨੰ: 94783-17414 ਅਤੇ ਸਤਨਾਮ ਸਿੰਘ ਫਿਰੋਜ਼ਪੁਰ ਦੇ ਫੋਨ ਨੰ: 98770-07467 ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisement
Advertisement
Advertisement
Advertisement
error: Content is protected !!