ਆਂਗਣਵਾੜੀ ਕੇਂਦਰਾਂ ਦੀਆਂ ਰੌਣਕਾਂ ਵਾਪਿਸ ਲੈਣ ਲਈ  ਸੰਗਰੂਰ ‘ਚ ਕੱਢੀ ਜਾਗੋ

Advertisement
Spread information

ਪ੍ਰੀ ਪ੍ਰਾਇਮਰੀ ਸਿੱਖਿਆ ਆਂਗਣਵਾੜੀ ਦਾ ਅਧਿਕਾਰ” ਇਸ ਸਬੰਧੀ ਮੁੜ ਵਿਚਾਰ ਕਰੇ ਸਰਕਾਰ : ਸ਼ੁਭਾਸ ਰਾਣੀ


ਹਰਪ੍ਰੀਤ ਕੌਰ , ਸੰਗਰੂਰ 6 ਮਈ  2021
      ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ  ਦੀ ਸੂਬਾ ਜਨਰਲ ਸਕੱਤਰ ਸ਼ੁਭਾਸ ਰਾਣੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਸਾਹਮਣੇ  ਇਕੱਠੇ ਹੋਏ ਅਤੇ ਅਕਾਸ਼ ਗੁੰਜਾਉ ਨਾਰਿਆ ਨਾਲ ਜਾਗੋ ਦਾ ਅਗਾਜ ਕੀਤਾ ਗਿਆ  ।  ਆਂਗਣਵਾੜੀ ਕੇਂਦਰ ਦੀਆਂ ਰੌਣਕਾਂ ਵਾਪਿਸ ਕਰਾਉਣ ਅਤੇ 27/11/2017 ਦੇ ਫੈਸਲੇ ਉਤੇ ਮੁੜ ਸਰਕਾਰ ਨੂੰ ਵਿਚਾਰ ਕਰਨ ਲਈ ਜਗਾਉਣ ਦਾ ਉਪਰਾਲਾ ਹੈ ਅੱਜ ਦੀ ਜਾਗੋ ।  ਉਨ੍ਹਾਂ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ  ਆਈਸੀਡੀਐਸ ਸਕੀਮ ਦਾ ਅਨਿੱਖੜਵਾਂ ਅੰਗ ਹੈ |  ਜ਼ੀਰੋ ਤੋਂ ਲੈ ਕੇ ਛੇ ਸਾਲ ਦੇ ਬੱਚਿਆਂ ਦੇ ਚੋਂ ਪੱਖੀ ਵਿਕਾਸ ਦੀ ਜ਼ਿੰਮੇਵਾਰੀ ਆਂਗਣਵਾੜੀ ਕੇਂਦਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੰਗਠਿਤ ਬਾਲ ਵਿਕਾਸ ਸੇਵਾਵਾਂ ਵਿੱਚ ਛੇ ਸੇਵਾਵਾਂ ਦੇ ਰੂਪ ਵਿੱਚ ਤੈਅ ਕੀਤਾ ਗੲੀ ਹੈ ¡ ਇਹ ਛੇ ਸੇਵਾਵਾਂ ਪੂਰਕ ਪੌਸ਼ਟਿਕ ਆਹਾਰ, ਸਿਹਤ ਜਾਂਚ, ਟੀਕਾਕਰਨ,ਪ੍ਰੀ ਸਕੂਲ ਐਜੂਕੇਸ਼ਨ, ਸਿਹਤ ਅਤੇ ਖ਼ੁਰਾਕ ਸਬੰਧੀ ਸਿੱਖਿਆ ਅਤੇ ਰੈਫ਼ਰਲ ਸਰਵਿਸ ਸ਼ਾਮਿਲ ਹਨ ! 2ਅਕਤੂਬਰ 1975 ਤੋਂ ਚੱਲੀ ਆ ਰਹੀ ਇਹ ਸਕੀਮ ਦੁਆਰਾ ਕੁਪੋਸ਼ਣ ਵਰਗੇ ਭਿਆਨਕ ਰੋਗਾਂ ਉੱਤੇ ਕਾਬੂ ਪਾਉਣ ਵਿੱਚ ਸਫਲਤਾ ਪ੍ਰਾਪਤ ਹੋਈ ਸੀ ਪਰ ਅੱਜ ਸਰਕਾਰ ਦੀਆਂ ਨੀਤੀਆਂ ਕਾਰਨ ਇਹ  ਸਕੀਮ ਆਪ ਕੁਪੋਸ਼ਿਤ ਹੋ ਗਈ ਹੈ | ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਅਤੇ ਇਸ ਸਕੀਮ ਨਾਲ ਜੁੜੇ ਹੋਏ 3ਤੌਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਦੇ ਚਹੁੰਪੱਖੀ ਵਿਕਾਸ ਨੂੰ ਰੋਲ ਕੇ ਰੱਖ ਦਿੱਤਾ ਹੈ | ਅਸਲ ਦੇ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਇਸ ਸਕੀਮ ਨੂੰ ਚਲਾਨ ਤੋਂ ਆਪਣਾ ਹੱਥ ਪਿੱਛੇ ਖਿੱਚ ਰਹੀਆਂ ਹਨ ! ਵਿਖਾਵੇ ਦੇ ਤੌਰ ਤੇ ਤਾਂ ਬਹੁਤ ਪੇਸ਼ ਕੀਤਾ ਜਾਂਦਾ ਹੈ ਕਿ ਸਰਕਾਰ ਕੁਪੋਸ਼ਣ ਵਰਗੇ ਰੋਗ ਨੂੰ ਲੈ ਕੇ ਬਹੁਤ ਚਿੰਤਤ ਹੈ ਪਰ ਬਾਰ ਬਾਰ ਮਾਹਿਰਾਂ ਵੱਲੋਂ ਦੱਸੇ ਜਾਣ ਦੇ ਬਾਅਦ ਵੀ ਸਰਕਾਰ ਪੂਰਨ ਬਜਟ ਦੇਣ ਨੂੰ ਤਿਆਰ ਨਹੀਂ ਹੈ  | ਉਨ੍ਹਾਂ ਨੇ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ 2020 ਸਿੱਖਿਆ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਹੈ ਉਹ ਆਈਸੀਡੀਐੱਸ ਸਕੀਮ ਅਤੇ ਇਸ ਨਾਲ ਜੁੜੇ ਹੋਏ ਲਾਭਪਾਤਰੀਆਂ ਅਤੇ ਆਂਗਨਵਾੜੀ ਵਰਕਰ ਹੈਲਪਰਾਂ ਲਈ ਹੋਰ ਵੀ ਘਾਤਕ ਸਿੱਧ ਹੋ ਰਿਹਾ ਹੈ !  21 ਸਤੰਬਰ 2017 ਨੂੰ ਪੰਜਾਬ ਕੈਬਨਿਟ ਵਿੱਚ ਜੋ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ 3 ਤੋ 6 ਸਾਲ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਅਤੇ ਜਿਸ ਨੇ ਪਿਛਲੇ 45 ਸਾਲਾਂ ਤੋਂ ਬੱਚਿਆਂ ਦੇ ਚਹੁੰਪੱਖੀ ਵਿਕਾਸ ਲਈ ਕੇਂਦਰੀ ਸਕੀਮ ਆਈ ਸੀ ਡੀ ਐੱਸ ਨੂੰ ਆਖ਼ਰੀ ਸਾਹਾਂ ਉੱਤੇ ਲਿਆ ਖੜ੍ਹਾ ਕੀਤਾ ਹੈ 2017 ਵਿੱਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਲਗਾਤਾਰ ਸੰਘਰਸ਼ ਸਦਕਾ ਜਿਸ ਵਿੱਚ ਵਰਕਰਾਂ ਉੱਤੇ ਪਰਚੇ, ਪਾਣੀ ਦੀਆਂ ਬੁਛਾਰਾਂ ,ਡਾਂਗਾਂ, ਅੱਧੀ ਰਾਤ ਨੂੰ ਔਰਤਾਂ ਉੱਤੇ ਪੁਲੀਸ ਵੱਲੋਂ ਲਾਠੀਚਾਰਜ ਕਰ ਗ੍ਰਿਫਤਾਰ ਕਰ ਜੇਲ੍ਹ ਤੱਕ ਜਾਣਾ ਸ਼ਾਮਿਲ ਹੈ ਪੰਜਾਬ ਸਰਕਾਰ ਨੂੰ ਫੈਸਲੇ ਤੇ ਮੁੜ ਵਿਚਾਰ ਕਰ ਫ਼ੈਸਲੇ ਵਿੱਚ ਬਦਲਾਅ ਕੀਤਾ ਗਿਆ। 26/11/2017 ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਸਾਂਝੇ ਤੌਰ ਤੇ ਚਲਾਉਣ ਦਾ ਫੈਸਲਾ ਕੀਤਾ ਸੀ ਪਰ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਸਿੱਖਿਆ ਵਿਭਾਗ ਵੱਲੋਂ ਸਾਂਝਾ ਫੈਸਲਾ ਲਾਗੂ ਨਹੀਂ ਕੀਤਾ ਗਿਆ ਪਰ ਆਪ ਜੀ ਵੱਲੋਂ ਨਵੇਂ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਨੇ ਮੁੜ ਤੋਂ ਪੰਜਾਬ ਦੀਆਂ ਚੁਰੰਜਾ ਹਜ਼ਾਰ ਵਰਕਰਾਂ ਹੈਲਪਰਾਂ ਦੇ ਰੋਜ਼ਗਾਰ ਨੂੰ ਤੀਰ ਦੀ ਨੋਕ ਤੇ ਖੜ੍ਹਾ ਕਰ ਦਿੱਤਾ ਹੈ ਪ੍ਰਦੇਸ਼ ਦੀਆਂ 54000 ਔਰਤਾਂ ਜਿਨ੍ਹਾਂ ਵਿੱਚੋਂ 60 ਪਰਸੈਂਟ ਅੰਗਹੀਣ ,ਵਿਧਵਾ ਤੇ ਆਸ਼ਰਿਤ ਹਨ ਅਤੇ ਜਿਨ੍ਹਾਂ ਦੇ ਰੋਜ਼ਗਾਰ ਦਾ ਗੁਜ਼ਾਰਾ ਆਂਗਨਵਾੜੀ ਦਾ ਮਾਣਭੱਤਾ ਹੈ ਉਨ੍ਹਾਂ ਅੰਦਰ ਬੇਰੁਜ਼ਗਾਰ ਹੋਣ ਦਾ ਡਰ ਬਣ ਗਿਆ ਹੈ . ਦੂਜਾ ਅਧਿਆਪਕਾਂ ਤੇ ਵਰਕਰਾਂ ਵਿੱਚ ਟਕਰਾਅ ਦੀ ਸਥਿਤੀ ਬਣਨ ਦਾ ਵੀ ਖਾਦਸਾ ਹੋ ਗਿਆ ਹੈ ।ਯੂਨੀਅਨ ਨੇ ਮੰਗ ਕੀਤੀ ਕਿ  1/10/2018 ਨੂੰ ਲਾਗੂ ਕੇਂਦਰ ਸਰਕਾਰ ਦੁਆਰਾ ਵਧਾਏ  ਮਾਨਭੱਤੇ ਵਿਚੋਂ 40% ਕਟੌਤੀ ਨੂੰ  ਖਤਮ ਕਰਦੇ ਹੋਏ ਆਂਗਨਵਾੜੀ ਵਰਕਰ ਦੇ 600  ਮਿੰਨੀ ਵਰਕਰ 500 ਹੈਲਪਰ ਦੇ300 ਰੁਪਏ ਤੁਰੰਤ ਬਕਾਏ ਸਮੇਤ ਲਾਗੂ ਕੀਤੇ ਜਾਣ, ਪ੍ਰੀ ਪ੍ਰਾਇਮਰੀ ਕਲਾਸਾਂ ਆਈਸੀਡੀਐੱਸ ਦਾ ਅਨਿੱਖੜਵਾਂ ਅੰਗ ਹਨ ਅਤੇ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀ ਕੇਂਦਰ ਦਾ ਸ਼ਿੰਗਾਰ ਹਨ ਇਸ ਲਈ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰ ਵਿਚ ਯਕੀਨੀ ਬਣਾਇਆ ਜਾਵੇ ! ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ,ਪਿਛਲੇ ਦੋ ਸਾਲਾਂ ਤੋਂ ਬਕਾਇਆ ਪਏ ਆਂਗਨਵਾੜੀ ਬਿਲਡਿੰਗਾਂ ਦੇ ਕਿਰਾਏ ਤੁਰੰਤ ਜਾਰੀ ਕੀਤੇ ਜਾਣ,ਆਂਗਣਵਾੜੀ ਸੈਂਟਰਾਂ ਵਿਚ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਾਰਤੀ ਕੀਤੀ ਜਾਵੇ ਗੀ  !ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ  ਦੀ ਪ੍ਰਾਪਤੀ ਤੱਕ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਜੀ ਦੇ ਘਰ ਅੱਗੇ ਪੱਕਾ ਮੋਰਚਾ 51ਵੇਂ ਦਿਨਾਂ ਵਿੱਚ ਚਲ ਰਿਹਾ ਹੈ । ਅੱਜ ਦੀ ਜਾਗੋ ਨੂੰ ਸੰਬੋਧਨ ਕੀਤਾ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ, ਮੀਤ ਪ੍ਰਧਾਨ ਗੁਰਮੇਲ ਕੌਰ, ਸਰਬਜੀਤ ਕੌਰ ਸੰਗਰੂਰ, ਮਨਦੀਪ ਕੁਮਾਰੀ, ਬਲਜੀਤ ਕੌਰ ਸੇਖਾਂ, ਬਲਜੀਤ ਕੌਰ ਰਾਏ ਕੋਟ,ਸੁਖਪਾਲ ਕੌਰ ਵੀ  ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!