ਕੋਰੋਨਾ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ- ਡਿਪਟੀ ਕਮਿਸ਼ਨਰ

Advertisement
Spread information

ਜ਼ਿਲਾ ਬਰਨਾਲਾ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਬੰਧੀ ਸਮਾਂ ਨਿਰਧਾਰਿਤ

ਜ਼ਿਲਾ ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ

ਪਰਦੀਪ ਕਸਬਾ, ਬਰਨਾਲਾ, 6 ਮਈ 2021


ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਚੰਡੀਗੜ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਦੀ ਲਗਾਤਾਰਾਤਾ ਵਿੱਚ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਤਹਿਤ ਵੱਖ ਵੱਖ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਅਤੇ ਸੇਵਾਵਾਂ ਸਬੰਧੀ ਦਿਨ ਅਤੇ ਸਮਾਂ ਨਿਰਧਾਰਿਤ ਕੀਤਾ ਗਿਆ ਹੈ।
ਇਨਾਂ ਹੁਕਮਾਂ ਤਹਿਤ ਹਸਪਤਾਲ ਅਤੇ ਸਬੰਧਤ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਜਿਵੇਂ ਡਿਸਪੈਂਸਰੀਆਂ, ਕੈਮਿਸਟ ਦੁਕਾਨਾਂ ਅਤੇ ਮੈਡੀਕਲ ਉਪਕਰਨ ਦੀਆਂ ਦੁਕਾਨਾਂ, ਲੈਬਾਰੇਟਰੀਆਂ, ਕਲੀਨਿਕ, ਨਰਸਿੰਗ ਹੋਮ, ਐਂਬੂਲੈਂਸ ਆਦਿ ਅਤੇ ਸਿਹਤ ਸੇਵਾਵਾਂ ਨਾਲ ਸਬੰਧਤ ਕਰਮੀਆਂ, ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ ਅਤੇ ਹਸਪਤਾਲਾਂ ਅਤੇ ਲੈਬਾਰੇਟਰੀਆਂ ਆਦਿ ਵਿੱਚ ਕੰਮ ਕਰਨ ਵਾਲਾ ਅਮਲਾ ਸੋਮਵਾਰ ਤੋਂ ਐਤਵਾਰ 24 ਘੰਟੇ ਸੇਵਾਵਾਂ ਦੇ ਸਕੇਗਾ।
ਇਸੇ ਤਰਾਂ ਪੈਟਰੋਲ ਪੰਪ, ਸੀਐਨਜੀ ਪੰਪ, ਪੈਟਰੋਲ ਪੰਪਾਂ ਨਾਲ ਲੱਗਦੀਆਂ ਪੈਂਚਰਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਐਤਵਾਰ 24 ਘੰਟੇ ਖੁੱਲੀਆਂ ਰਹਿ ਸਕਣਗੀਆਂ। ਕਰਿਆਨਾ/ਸਰਕਾਰੀ ਡਿਪੂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲਣਗੇ।  ਉਸਾਰੀ ਤੇ ਸਨਅਤੀ ਸਮੱਗਰੀ (ਰੇਤਾ, ਸੀਮਿੰਟ, ਬੱਜਰੀ, ਸਰੀਆ ਤੇ ਸ਼ਟਰਿੰਗ ਦਾ ਸਮਾਨ), ਹਾਰਡਵੇਅਰ ਆਈਟਮਾਂ, ਟੂਲਜ਼, ਮੋਟਰਾਂ, ਪਾਈਪਾਂ ਆਦਿ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਸਵੇਰੇ 7:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲਣਗੀਆਂ।
ਹੁਕਮਾਂ ਅਨੁਸਾਰ ਖਾਦ, ਬੀਜ, ਕੀਟਨਾਸ਼ਕ, ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ, ਖੇਤੀਬਾੜੀ/ਬਾਗਬਾਨੀ ਸਬੰਧੀ ਸਪੇਅਰ ਪਾਰਟ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਸਵੇਰੇ 7:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲਣਗੀਆਂ। ਆਟੋ ਰਿਪੇਅਰ/ਸਪੇਅਰ ਪਾਰਟਸ ਦੀਆਂ ਦੁਕਾਨਾਂ (ਕੇਵਲ ਮੈਕੇਨੀਕਲ/ ਇਲੈਕਟ੍ਰੀਕਲ ਰਿਪੇਅਰ ਪਰ ਸੇਲਜ਼ ਏਜੰਸੀਆਂ, ਡੈਂਟਿੰਗ, ਪੇਟਿੰਗ ਅਤੇ ਸਰਵਿਸ ਸਟੇਸ਼ਨ/ਕਾਰ ਵਾਸ਼ਿੰਗ ਦੀਆਂ ਦੁਕਾਨਾਂ ਨੂੰ ਖੁੱਲਣ ਦੀ ਆਗਿਆ ਨਹੀਂ ਹੋਵੇਗੀ) ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਸਵੇਰੇ 7:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੋਲੀਆਂ ਜਾ ਸਕਣਗੀਆਂ।
ਮਾਲਜ਼ ਜਿਵੇਂ ਈਜ਼ੀ ਡੇਅ, ਡੀ ਮਾਰਟ ਆਦਿ  (ਕੇਵਲ ਕਰਿਆਨਾ ਦਾ ਸਮਾਨ ਵੇਚਣ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9.00 ਤੋਂ ਦੁਪਹਿਰ 02.00 ਵਜੇ ਤੱਕ ਖੁੱਲ ਸਕਣਗੇ। ਮੋਬਾਈਲ ਰਿਪੇਅਰ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ, ਵੀਰਵਾਰ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੋਲੀਆਂ ਜਾ ਸਕਣਗੀਆਂ।
ਡੇਅਰੀਆਂ (ਬਰੈਡ, ਦੁੱਧ ਅਤੇ ਅੰਡੇ) ਸੋਮਵਾਰ ਤੋਂ ਐਤਵਾਰ ਸਵੇਰੇ 6:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ ਸਕਣਗੀਆਂ। ਡੇਅਰੀ ਉਤਪਾਦ, ਦੋਧੀਆਂ ਨੂੰ ਦੁੱਧ ਦੀ ਢੋਆ-ਢੋਆਈ/ਦੁੱਧ ਦੀਆਂ ਡੇਅਰੀਆਂ ਨੂੰ ਸੋਮਵਾਰ ਤੋਂ ਐਤਵਾਰ ਸਵੇਰੇ 5:00 ਵਜੇ ਤੋ ਸ਼ਾਮ 7:00 ਸ਼ਾਮ ਵਜੇ ਤੱਕ ਖੋਲਣ ਦੀ ਇਜਾਜ਼ਤ ਹੈ।  ਰੈਸਟੋਰੈਂਟ, ਬੇਕਰੀ ਅਤੇ ਕੰਨਫੈਕਸ਼ਨਰੀ (ਕੇਵਲ ਹੋਮ ਡਲਿਵਰੀ ਲਈ) ਸੋਮਵਾਰ ਤੋਂ ਐਤਵਾਰ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਖੋਲਣ ਦੀ ਇਜਾਜ਼ਤ ਹੈ।  ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਸੋਮਵਾਰ ਤੋਂ ਐਤਵਾਰ ਸਵੇਰੇ 7:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲਣ ਦੀ ਇਜਾਜ਼ਤ ਹੈ।
ਕੋਰੀਅਰ ਅਤੇ ਡਾਕ ਸੇਵਾਵਾਂ ਸੋਮਵਾਰ ਤੋਂ ਐਤਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ, ਮੀਟ, ਮੱਛੀ ਅਤੇ ਪੋਲਟਰੀ ਦੀਆਂ ਦੁਕਾਨਾਂ ਸੋਮਵਾਰ ਤੋਂ ਐਤਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ, ਈ-ਕਾਮਰਸ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਚਾਲੂ ਰਹਿ ਸਕਣਗੀਆਂ।
ਹੁਕਮਾਂ ਅਨੁਸਾਰ ਐਲ.ਪੀ.ਜੀ ਗੈਸ ਸਿਲੰਡਰਾਂ ਦੀਆਂ ਏਜੰਸੀਆਂ ਸੋਮਵਾਰ ਤੋਂ ਐਤਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ, ਰਿਟੇਲ ਅਤੇ ਹੋਲਸੇਲ ਸ਼ਰਾਬ ਦੇ ਠੇਕੇ (ਬਿਨਾਂ ਅਹਾਤਿਆਂ ਦੇ ਖੁੱਲਣ ਦੀ ਆਗਿਆ) ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ, ਮਕੈਨਿਕ ਅਤੇ ਹੋਰ ਰਿਪੇਅਰ ਦੀਆਂ ਦੁਕਾਨਾਂ ਜਿਵੇਂ ਕਿ ਵੈਲਡਰ, ਪਲੰਬਰ, ਇਲੈਕਟ੍ਰੀਸ਼ਨ, ਆਰ.ਓ. ਅਤੇ ਏ.ਸੀ. ਰਿਪੇਅਰ ਆਦਿ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:00 ਵਜੇ ਤੋਂ ਸ਼ਾਮ 3:00 ਵਜੇ ਤੱਕ ਖੋਲਣ ਦੀ ਇਜਾਜ਼ਤ ਹੋਵੇਗੀ।
ਟਰੈਕਟਰ ਵਰਕਸ਼ਾਪਾਂ ਅਤੇ ਗੁਡਜ਼ ਕੈਰੀਅਰ ਅਤੇ ਇਨਾਂ ਦੇ ਸਪੇਅਰ ਪਾਰਟਸ ਅਤੇ ਇਨਾਂ ਦੀਆਂ ਟਾਇਰ ਟਿਊਬ/ਪੈਂਚਰ ਦੀਆਂ ਦਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:00 ਵਜੇ ਤੋਂ ਸ਼ਾਮ 3:00 ਵਜੇ ਤੱਕ ਖੁੱਲ ਸਕਣਗੀਆਂ।  ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਬੈਂਕ  (ਸਿਰਫ 50 ਫੀਸਦੀ ਸਟਾਫ ਨਾਲ), ਬੈਂਕਿੰਗ ਕੌਰਸਪੌਂਡੈਂਟ, ਕਸਟੂਮਰ ਸਰਵਿਸ ਪੁਆਇੰਟ, ਪੋਸਟ ਆਫਿਸ, ਬੀਮਾ ਕੰਪਨੀਆਂ  ਸਮੂਹ ਵਰਕਿੰਗ ਦਿਨਾਂ ’ਤੇ ਸਬੰਧਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੁੱਲਣਗੇ।
ਹੁਕਮਾਂ ਅਨੁਸਾਰ ਬਰੈਡ, ਅੰਡੇ, ਦੁੱਧ ਦੀਆਂ ਉਹੀ ਦੁਕਾਨਾਂ ਖੁੱਲਣਗੀਆਂ ਜੋ ਪਿਛਲੇ 1 ਸਾਲ ਤੋਂ ਇਹ ਕੰਮ ਕਰ ਰਹੀਆਂ ਹਨ। ਜੇਕਰ ਕੋਈ ਹੋਰ ਦੁਕਾਨਦਾਰ ਜਿਸ ਦਾ ਮੁੱਖ ਕਾਰੋਬਾਰ ਕੋਈ ਹੋਰ ਹੈ, ਪਰ ਉਹ ਦੁੱਧ, ਅੰਡੇ ਅਤੇ ਬਰੈਡ ਰੱਖਣ ਦੀ ਆੜ ਵਿੱਚ ਦੁਕਾਨ ਖੋਲਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮਾਲ ਦੀ ਢੋਆ ਢੁਆਈ ਵਾਲੇ ਵਾਹਨ ਰੋਜ਼ ਸ਼ਾਮ 7 ਵਜੇ ਤੋਂ ਸਵੇਰੇ 5 ਤੱਕ ਸਮਾਨ ਦੀ ਢੋਆ-ਢੋਆਈ ਕਰ ਸਕਣਗੇ। ਜ਼ਿਲਾ ਮੈਜਿਸਟ੍ਰੇਟ ਨੇ ਆਖਿਆ ਕਿ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ ਦੀ ਧਾਰਾ 51 ਤੋਂ 60 ਤਹਿਤ ਕਾਰਵਾਈ ਕੀਤੀ ਜਾਵੇਗੀ।
Advertisement
Advertisement
Advertisement
Advertisement
Advertisement
error: Content is protected !!