ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਧਰਨਾਕਾਰੀਆਂ, ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਤੇ ਕੀਤੇ ਮੁਕੱਦਮੇ ਦਰਜ
ਬਲਵਿੰਦਰਪਾਲ , ਰਿਚਾ ਨਾਗਪਾਲ, ਪਟਿਆਲਾ 6 ਮਈ 2021
ਪਟਿਆਲਾ ਪੁਲਿਸ ਨੇ ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਦੁਕਾਨਦਾਰਾਂ ਅਤੇ ਬਿਨਾਂ ਕੰਮ ਤੋਂ ਬਾਹਰ ਘੁੰਮ ਰਹੇ ਲੋਕ ਮੁਕੱਦਮੇ ਦਰਜ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਦਰਜਨਾਂ ਵਿਅਕਤੀਆਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਕਰਮਜੀਤ ਦੁੱਗਲ ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਵੱਖ ਵੱਖ ਥਾਵਾਂ ਤੇ ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮ ਮੁਤਾਬਕ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਬਿਨਾਂ ਵਜ੍ਹਾ ਤੋਂ ਬਾਜ਼ਾਰਾਂ ਅਤੇ ਸੜਕਾਂ ਵਿੱਚ ਘੁੰਮਣ ਵਾਲੇ ਲੋਕਾਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ । ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਕਰਫਿਊ ਨਾਈਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਲਗਪਗ ਅਠਾਰਾਂ ਕਰਿਆਨੇ ਦੀਆਂ ਦੁਕਾਨਾਂ ਜੋ ਦੁਕਾਨਾਂ ਦੇ ਮਾਲਕ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੁਕਾਨਾਂ ਖੋਲ੍ਹੀ ਬੈਠੇ ਸਨ । ਉਨ੍ਹਾਂ ਤੇ ਮੁਕੱਦਮੇ ਦਰਜ ਕੀਤੇ ਹਨ ।
ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਕੋਰੋਨਾ ਵਾਇਰਸ ਦੀ ਰੋਕਥਾਮ ਸੰਬੰਧੀ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਨਾਈਟ ਕਰਫਿਊ ਦੇ ਸੰਬੰਧ ਵਿਚ ਧਾਰਾ 188,269,270,283 IPC, Sec 51 Disaster Management Act, Sec 3 Epidemic Diseases Act 1897 ਤਹਿਤ ਰਕੇਸ਼ ਗੁਪਤਾ, ਸੂਰਜ ਭਾਟੀਆ, ਨਰੇਸ਼ ਸਿੰਗਲਾ, ਸ਼ਾਮ ਲਾਲ, ਰਾਕੇਸ਼ ਅਗਰਵਾਲ, ਭਗਵਾਨ ਦਾਸ, ਜੁਗਲ ਕਿਸ਼ੋਰ, ਰਾਜਨ ਸਿੰਗਲਾ, ਨੰਦ ਲਾਲ ਵਾਸੀਆਨ ਪਟਿਆਲਾ ਅਤੇ 30/35 ਨਾ-ਮਾਲੂਮ ਵਿਅਕਤੀਆਂ ਮੁਕਦਮੇ ਦਰਜ ਕੀਤੇ ਗਏ ।
ਸ:ਥ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਗੁੜ ਮੰਡੀ ਪਟਿਅਲਾ ਕੋਲ ਮੋਜੂਦ ਸੀ, ਜੋ ਉਕਤ ਦੋਸ਼ੀਆਨ ਨੇ ਕਰੋਨਾ ਮਹਾਮਾਂਰੀ ਦੇ ਚਲਦਿਆ ਬਿਨ੍ਹਾ ਮਾਸਕ ਪਾਏ ਸ਼ੋਸ਼ਲ ਡਿਸਟੈਸ ਦਾ ਧਿਆਨ ਨਾ ਰੱਖਦੇ ਹੋਏ ਅਨਾਰਦਾਨਾ ਚੋਂਕ ਪਟਿ. ਵਿਖੇ ਧਰਨਾ ਲਗਾਇਆ ਹੋਇਆ ਸੀ, ਜਿਸ ਨਾਲ ਆਵਾਜਾਈ ਵਿੱਚ ਵੀ ਕਾਫੀ ਵਿਘਨ ਪੈ ਰਿਹਾ ਸੀ, ਜੋ ਦੋਸ਼ੀਆਂ ਨੇ ਮਾਨਯੋਗ ਜਿਲਾ ਮੈਜਿਸਟ੍ਰੇਟ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ। ਜਤਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮਕਾਨ ਨੰ. 09 ਈਸਟ ਇੰਨਕਲੇਵ ਭਾਦਸੋ ਰੋਡ ਪਟਿਆਲਾ ਤੇ ਪਰਚਾ ਦਰਜ ਕੀਤਾ ਗਿਆ ।
ਸ:ਥ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਕਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਭਾਦਸੋ ਚੂੰਗੀ ਪਟਿ. ਮੋਜੂਦ ਸੀ, ਜੋ ਸਮਾ 3.15 ਪੀ.ਐਮ ਪਰ ਦੋਸ਼ੀ ਨੇ ਆਪਣੀ ਨੂਰ ਪਗੜ੍ਹੀ ਸੈਟਰ ਖੋਲ ਕੇ ਇੱਕਠ ਕੀਤਾ ਹੋਇਆ ਸੀ, ਜੋ ਦੋਸ਼ੀ ਨੇ ਆਪਣੀ ਦੁਕਾਨ ਖੋਲ ਕੇ ਮਾਨਯੋਗ ਜਿਲਾ ਮੈਜਿਸਟ੍ਰੇਟ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ । ਸੰਟੀ ਸਿੰਘ ਪੁੱਤਰ ਸਮਿੰਦਰ ਸਿੰਘ ਵਾਸੀ ਪਿੰਡ ਰਾਮਨਗਰ ਚੁੰਨੀਵਾਲਾ ਥਾਣਾ ਜੁਲਕਾ ਤੇ ਪਰਚਾ ਦਰਜ ਕੀਤਾ ਗਿਆ ।
ਹੋਲ. ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਕਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਨਾਇਟ ਕਰਫਿਊ ਦੇ ਸਬੰਧ ਵਿੱਚ ਛੰਨਾ ਮੋੜ ਦੇਵੀਗੜ੍ਹ ਮੋਜੂਦ ਸੀ, ਜੋ ਦੋਸ਼ੀ ਬਿਨਾ ਵਜਾ ਬਾਹਰ ਘੁੰਮ ਰਿਹਾ ਸੀ, ਜੋ ਦੋਸ਼ੀ ਨੇ ਕਰਫਿਊ ਦੋਰਾਨ ਬਾਹਰ ਨਿਕਲ ਕੇ ਮਾਨਯੋਗ ਜਿਲਾ ਮੈਜਿਸਟ੍ਰੇਟ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ।