ਜ਼ਿਲਾ ਮੈਜਿਸਟ੍ਰੇਟ ਵਲੋਂ ਲੋਕਾਂ ਨੂੰ ਈ ਪਾਸ ਜਾਰੀ ਕਰਵਾ ਕੇ ਹੀ ਘਰੋਂ ਨਿਕਲਣ ਦੀ ਅਪੀਲ
ਬੀ ਟੀ ਐਨ , ਫਾਜ਼ਿਲਕਾ, 6 ਮਈ 2021
ਜ਼ਿਲਾ ਮੈਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਜ਼ਿਲਾ ਵਾਸੀਆਂ ਨੂੰ ਕੋਵਿਡ ਦੇ ਵੱਧਦੇ ਖਤਰੇ ਦੇ ਮੱਦੇਨਜਰ ਅਪੀਲ ਕੀਤੀ ਹੈ ਕਿ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ ਕਰਨ। ਉਨਾਂ ਨੇ ਕਿਹਾ ਕਿ ਆਪਸੀ ਸੰਪਰਕਾਂ ਨੂੰ ਘੱਟ ਕਰਕੇ ਹੀ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।
ਜ਼ਿਲਾ ਮੈਜਿਸਟੇ੍ਰਟ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਸਰਕਾਰ ਵੱਲੋਂ ਜਿਨਾਂ ਕੰਮਾਂ ਦੇ ਲਈ ਮਨਜੂਰੀ ਦਿੱਤੀ ਗਈ ਹੈ ਉਸੇ ਕੰਮ ਦੇ ਉਦੇਸ਼ ਦੇ ਲਈ ਪੈਦਲ ਅਤੇ ਸਾਈਕਲ ’ਤੇ ਵਿਅਕਤੀਆਂ ਦੀ ਆਵਾਜਾਈ ਨੂੰ ਛੋਟ ਹੈ ਜਦਕਿ ਵਾਹਨ ਚਾਲਕਾਂ ਦੇ ਮਾਮਲਿਆਂ ਵਿੱਚ ਵੈਲਿਡ ਪਹਿਚਾਣ ਪੱਤਰ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਪਹਿਚਾਣ ਪੱਤਰ ਨਾ ਹੋਣ ’ਤੇ ਵਾਹਨ ’ਤੇ ਈ-ਪਾਸ ਜ਼ਰੂਰੀ ਤੌਰ ’ਤੇ ਡਿਸਪਲੇਅ ਹੋਣਾ ਚਾਹੀਦਾ ਹੈ ਜੋ ਕਿ ਵੈਸਬਾਈਟ (https://pass.pais.net.in) ’ਤੇ ਅਗੇਤੇ ਤੌਰ ਬਣਾਇਆ ਜਾਵੇ। ਉਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਆਪਦਾ ਪ੍ਰਬੰਧਨ ਐਕਟ-2005 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਓਧਰ ਸਿਵਲ ਸਰਜਨ ਡਾ: ਹਰਜਿੰਦਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਹੈ ਕਿ ਉਹ ਆਵਾਜਾਈ ਪਾਬੰਦੀਆਂ ਦੇ ਮੱਦੇਨਜਰ ਸਫਰ ਤੋਂ ਤਾਂ ਗੁਰੇਜ ਕਰਨ ਲੱਗੇ ਹਨ ਪਰ ਦੇਖਿਆ ਗਿਆ ਹੈ ਕਿ ਅਕਸਰ ਲੋਕ ਸਵੇਰੇ ਸ਼ਾਮ ਆਪਣੇ ਘਰਾਂ ਦੇ ਬਾਹਰ ਆਂਢ ਗੁਆਂਢ ਦੇ ਲੋਕਾਂ ਨਾਲ ਜੁੜ ਕੇ ਬੈਠ ਜਾਂਦੇ ਹਨ। ਉਨਾਂ ਨੇ ਕਿਹਾ ਕਿ ਇਸ ਤਰਾਂ ਦਾ ਵਿਹਾਰ ਵੀ ਕੋਵਿਡ ਨੂੰ ਸੱਦਾ ਦਿੰਦਾ ਹੈ। ਉਨਾਂ ਨੇ ਕਿਹਾ ਕਿ ਘਰ ਦੇ ਬਾਹਰ ਜਿਸ ਜਗਾ ਤੇ ਤੁਸੀਂ ਬੈਠ ਰਹੇ ਤੁਸੀਂ ਨਹੀਂ ਜਾਣਦੇ ਉਸ ਥਾਂ ਥੋੜੀ ਦੇਰ ਪਹਿਲਾਂ ਜੋ ਬੈਠਾ ਸੀ ਉਹ ਕੌਣ ਸੀ ਅਤੇ ਕੀ ਉਹ ਕੋਵਿਡ ਤੋਂ ਪ੍ਰਭਾਵਿਤ ਸੀ ਜਾਂ ਨਹੀਂ। ਉਨਾਂ ਨੇ ਕਿਹਾ ਕਿ ਸੀ ਇਸ ਸਮੇਂ ਦੇ ਹਲਾਤਾਂ ਵਿਚ ਆਪਸੀ ਮੇਲਜੋਲ ਬਿਲਕੁੱਲ ਬੰਦ ਕੀਤਾ ਜਾਵੇ ਅਤੇ ਫੋਨ ਕਾਲ ਅਤੇ ਵੀਡੀਓ ਕਾਲ ਰਾਹੀਂ ਹੀ ਆਪਣੇ ਮਿੱਤਰਾਂ, ਰਿਸਤੇਦਾਰਾਂ ਅਤੇ ਸਨੇਹੀਆਂ ਦੇ ਸੰਪਰਕ ਵਿਚ ਰਿਹਾ ਜਾਵੇ ਤਾਂ ਜਿਆਦਾ ਉਚਿਤ ਹੋਵੇਗਾ। ਨਾਲ ਹੀ ਉਨਾਂ ਨੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਘਬਰਾਉਣ ਦੀ ਬਜਾਏ ਹਮੇਸਾ ਹਾਂਪੱਖੀ ਸੋਚ ਰੱਖਣ ਦੀ ਅਪੀਲ ਕੀਤੀ।