ਮੁੜ ਤੋਂ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪਹਿਲਾ ਤੋਂ ਹੋਰ ਵਧੇਰੇ ਸਾਵਧਾਨ ਰਹਿਣ ਦੀ ਲੋੜ – ਡਿਪਟੀ ਕਮਿਸ਼ਨਰ

Advertisement
Spread information

ਜ਼ਿਲ੍ਹੇ ’ਚ ਘਰੇਲੂ ਏਕਾਂਤਵਾਸ ਤੋਂ 19 ਜਣਿਆਂ ਨੇ ਹੋਰ ਕੋਰਨਾਂ ਨੂੰ ਹਰਾਇਆ
ਹਰਪ੍ਰੀਤ  ਕੌਰ, ਸੰਗਰੂਰ, 01 ਮਈ 2021
ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸੰਗਰੂਰ ਜ਼ਿਲ੍ਹੇ ’ਚ ਹੁਣ ਤੱਕ 6965 ਪਾਜ਼ਟਿਵ ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ, ਜੋ ਜਿਲ੍ਹਾ ਵਾਸੀਆ ਲਈ ਚੰਗੀ ਖ਼ਬਰ ਹੈ। ਜ਼ਿਲ੍ਹਾ ਵਾਸੀਆਂ ਨੰੂ ਮੁੜ ਤੋਂ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪਹਿਲਾ ਤੋਂ ਹੋਰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕੀਤਾ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਸੰਗਰੂਰ ਤੋਂ ਹੁਣ ਤੱਕ 1367, ਮਲੇਰੋਕਟਲਾ ਤੋਂ 911, ਧੂਰੀ ਤੋਂ 695, ਸੁਨਾਮ ਤੋਂ 592, ਕੌਹਰੀਆਂ ਤੋਂ 368, ਭਵਾਨੀਗੜ੍ਹ ਤੋਂ 388, ਲੌਂਗੋਵਾਲ ਤੋਂ 583, ਅਮਰਗੜ੍ਹ ਤੋਂ 434, ਮੂਨਕ ਤੋਂ 516, ਸ਼ੇਰਪੁਰ ਤੋਂ 423, ਫਤਹਿਗੜ੍ਹ ਪੰਜਗਰਾਈਆਂ ਤੋਂ 410 ਅਤੇ ਅਹਿਮਦਗੜ੍ਹ ਤੋਂ 278 ਪਾਜ਼ਿਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਹਰਾ ਕੇ ਫਤਹਿ ਹਾਸਿਲ ਕੀਤੀ ਹੈ। ਜਦਕਿ 1 ਮਈ ਨੰੂ 19 ਹੋਰ ਪਾਜ਼ਟਿਵ ਮਰੀਜ਼ਾਂ ਨੇ ਘਰੇਲੂ ਏਕਾਂਤਵਾਸ ਤੋਂ ੇ ਕਰੋਨਾ ਨੂੰ ਹਰਾਇਆ।
ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ ’ਚ ਵੱਡੀ ਕਾਮਯਾਬੀ ਹੈ ਪਰ ਇਸ ਤੋਂ ਜੰਗ ਜਿੱਤਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ।

Advertisement
Advertisement
Advertisement
Advertisement
Advertisement
error: Content is protected !!