18 ਦੁਕਾਨਾ ਕਰਿਆਨੇ ਦੀਆਂ , ਦੁਕਾਨਾਂ ਦੋ ਨਾਈ ਦੀਆਂ ਦੁਕਾਨਾ , ਇਕ ਆਟਾ ਚੱਕੀ, ਇਕ ਢਾਬਾ ਅਤੇ ਇਕ ਇਲੈਕਟ੍ਰੀਸ਼ਨ ਸਮੇਤ ਚੌਂਤੀ ਜਣਿਆਂ ਤੇ ਮੁਕੱਦਮੇ ਦਰਜ ਬਲਵਿੰਦਰਪਾਲ ਸਿੰਘ ਪਟਿਆਲਾ 1 ਮਈ 2021
ਪਟਿਆਲਾ ਪੁਲਿਸ ਨੇ ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਦੁਕਾਨਦਾਰਾਂ ਅਤੇ ਬਿਨਾਂ ਕੰਮ ਤੋਂ ਬਾਹਰ ਘੁੰਮ ਰਹੇ ਲੋਕ ਮੁਕੱਦਮੇ ਦਰਜ ਕੀਤੇ ਗਏ ਹਨ । ਜਿਨ੍ਹਾਂ ਵਿਚ 18 ਦੁਕਾਨਾ ਕਰਿਆਨੇ ਦੀਆਂ , ਦੁਕਾਨਾਂ ਦੋ ਨਾਈ ਦੀਆਂ ਦੁਕਾਨਾ , ਇਕ ਆਟਾ ਚੱਕੀ, ਇਕ ਢਾਬਾ ਅਤੇ ਇਕ ਇਲੈਕਟ੍ਰੀਸ਼ਨ ਦੀ ਦੁਕਾਨ ਸ਼ਾਮਲ ਹੈ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ 34 ਵਿਅਕਤੀਆਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਵੱਖ ਵੱਖ ਥਾਵਾਂ ਤੇ ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮ ਮੁਤਾਬਕ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਬਿਨਾਂ ਵਜ੍ਹਾ ਤੋਂ ਬਾਜ਼ਾਰਾਂ ਅਤੇ ਸੜਕਾਂ ਵਿੱਚ ਘੁੰਮਣ ਵਾਲੇ ਲੋਕਾਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ । ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਕਰਫਿਊ ਨਾਈਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਲਗਪਗ ਅਠਾਰਾਂ ਕਰਿਆਨੇ ਦੀਆਂ ਦੁਕਾਨਾਂ ਜੋ ਦੁਕਾਨਾਂ ਦੇ ਮਾਲਕ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੁਕਾਨਾਂ ਖੋਲ੍ਹੀ ਬੈਠੇ ਸਨ । ਉਨ੍ਹਾਂ ਤੇ ਮੁਕੱਦਮੇ ਦਰਜ ਕੀਤੇ ਹਨ ।
ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਕੋਰੋਨਾ ਵਾਇਰਸ ਦੀ ਰੋਕਥਾਮ ਸੰਬੰਧੀ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਨਾਈਟ ਕਰਫਿਊ ਦੇ ਸੰਬੰਧ ਵਿਚ ਪਿੰਡ ਘਨੇੜੀ ਜੱਟਾਂ ਵਿਚ ਇਕ ਆਟਾ ਚੱਕੀ ਦੀ ਦੁਕਾਨ ਖੁੱਲ੍ਹੀ ਹੋਈ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਕਰਫਿਊ ਦੌਰਾਨ ਦੁਕਾਨ ਖੋਲ੍ਹ ਕੇ ਮਾਣਯੋਗ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ।
ਇਸੇ ਤਰ੍ਹਾਂ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਕਰਫਿਊ ਨਾਈਟ ਕਰਫ਼ਿਊ ਦੀ ਉਲੰਘਣਾ ਦੇ ਸਬੰਧ ਵਿਚ ਪਿੰਡ ਗੱਜੂ ਖੇੜਾ ਵਿੱਚ ਅੰਬਾਲਾ ਕਲਾਥ ਹਾਊਸ ਨਾਮੀ ਦੁਕਾਨ ਖੁੱਲ੍ਹੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਦੁਕਾਨ ਖੋਲ੍ਹ ਕੇ ਦੋਸ਼ੀ ਨੇ ਮਾਨਯੋਗ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਇਸੇ ਤਰ੍ਹਾਂ ਸਹਾਇਕ ਥਾਣੇਦਾਰ ਭਗਵੰਤ ਸਿੰਘ ਨੇ ਪੁਲਸ ਪਾਰਟੀ ਨੇ ਦੱਸਿਆ ਕਿ ਪਿੰਡ ਡਕਾਲਾ ਦੇ ਬੱਸ ਸਟੈਂਡ ਵਿਚ ਲਖਵੀਰ ਸਿੰਘ ਪੁੱਤਰ ਬਿੰਦਰ ਸਿੰਘ ਹਰਭਜਨ ਸਿੰਘ ਪੁੱਤਰ ਵਿਧੀ ਚੰਦ ਵਾਸੀ ਐਂਡ ਕਾਲਾ ਥਾਣਾ ਪਸਿਆਣਾ ਨੇ ਆਪਣੀ ਸਵੀਟਸ ਅਤੇ ਲੱਕੜ ਦੀ ਦੁਕਾਨ ਖੁੱਲ੍ਹੀ ਹੋਈ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਦੁਕਾਨ ਖੋਲ੍ਹ ਕੇ ਕਰਫਿਊ ਦੌਰਾਨ ਦੁਕਾਨਾਂ ਖੋਲ੍ਹ ਕੇ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।