ਬਲਵਿੰਦਰ ਪਾਲ , ਪਟਿਆਲਾ 22 ਅਪ੍ਰੈਲ 2021
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਨਜਰਅੰਦਾਜ਼ ਕੀਤੇ ਜਾਣ ਤੋਂ ਅੱਕੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਭਾਰੀ ਡਾਕਟਰ ਸੁਭਾਸ਼ ਲੁਧਿਆਣਾ ਅੱਜ ਪਟਿਆਲਾ ਦੇ ਬੁੰਦੇਲਾ ਮੰਦਿਰ ਵਿੱਚ ਕਿਸਾਨਾਂ ਦੇ ਧੱਕੇ ਚੜ੍ਹ ਗਿਆ। ਡਾਕਟਰ ਸੁਭਾਸ਼ ਅੱਜ ਇੱਥੇ ਭਾਜਪਾ ਆਗੂਆਂ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪਹੁੰਚਿਆ ਸੀ। ਇਸ ਦੀ ਭਿਣਕ ਕਿਸਾਨਾਂ ਨੂੰ ਪੈ ਗਈ। ਵੱਡੀ ਸੰਖਿਆ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਡਾਕਟਰ ਸੁਭਾਸ਼ ਤੇ ਹੋਰ ਆਗੂਆਂ ਨੂੰ ਘੇਰਾ ਪਾ ਲਿਆ ਅਤੇ ਭੜ੍ਹਕੇ ਕਿਸਾਨਾਂ ਨੇ ਡਾਕਟਰ ਸੁਭਾਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅ ਪੂਰਨ ਹੁੰਦਿਆਂ ਹੀ ਭਾਰੀ ਸੰਖਿਆ ਵਿੱਚ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਖਬਰ ਲਿਖੇ ਜਾਣ ਤੱਕ ਮਾਹੌਲ ਤਣਾਅ ਪੂਰਨ ਬਣਿਆ ਹੋਇਆ। ਪੁਲਿਸ ਮੰਦਿਰ ਵਿੱਚ ਘੇਰੇ ਭਾਜਪਾ ਆਗੂਆਂ ਨੂੰ ਬਚਾਅ ਕੇ ਕੱਢਣ ਲਈ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦਾ ਯਤਨ ਕਰ ਰਹੀ ਹੈ।