ਸਵਾਸਥ ਮੰਤਰੀ ਸਤਿੰਦਰ ਜੈਨ ਨੇ ਮਿਸ਼ਨ ਵਲੋਂ ਕੀਤੀ ਗਈ ਇਸ ਪਹਿਲ ਲਈ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਕੀਤਾ ਧੰਨਵਾਦ
ਹਰਿੰਦਰ ਨਿੱਕਾ ਬਰਨਾਲਾ, 21 ਅਪ੍ਰੈਲ 2021
ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਵਲੋਂ ਬੁਰਾੜੀ ਰੋਡ, ਦਿੱਲੀ ਵਿੱਚ ਸਥਿਤ ਗਰਾਉਂਡ ਨੰ . 8 ਦੇ ਵਿਸ਼ਾਲ ਸਤਸੰਗ ਭਵਨ ਵਿੱਚ ਕੋਵਿਡ – 19 ਮਹਾਮਾਰੀ ਨਾਲ ਗ੍ਰਸਿਤ ਮਰੀਜਾਂ ਦੇ ਇਲਾਜ ਲਈ 1000 ਤੋਂ ਵੀ ਜਿਆਦਾ ਬੈੱਡ ਦਾ ‘ਕੋਵਿਡ – 19 ਟ੍ਰੀਟਮੈਂਟ ਸੇਂਟਰ’ ਪੂਰੇ ਇੰਫਰਾਸਟਰੱਕਚਰ ਦੇ ਨਾਲ ਦਿੱਲੀ ਸਰਕਾਰ ਨੂੰ ਉਪਲੱਬਧ ਕਰਾਇਆ ਜਾ ਰਿਹਾ ਹੈ । ਸਰਕਾਰ ਦੇ ਸਹਿਯੋਗ ਨਾਲ ਇਸ ਟ੍ਰੀਟਮੈਂਟ ਸੇਂਟਰ ਵਿੱਚ ਬੈੱਡ ਇਤਿਆਦਿ ਅਤੇ ਮਰੀਜਾਂ ਦੇ ਖਾਣ – ਪੀਣ ਦੀ ਵਿਵਸਥਾ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਉਪਲੱਬਧ ਕਰਾਈ ਜਾਵੇਗੀ ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਬ੍ਰਾਂਚ ਦੇ ਸਜੋਯਕ ਜੀਵਨ ਗੋਇਲ ਨੇ ਦੱਸਿਆ ਕਿ ਇਸ ਸੰਦਰਭ ਵਿੱਚ ਦਿੱਲੀ ਸਰਕਾਰ ਦੇ ਮਾਣਯੋਗ ਸਵਾਸਥ ਮੰਤਰੀ ਸ਼੍ਰੀ ਸਤਿੰਦਰ ਜੈਨ ਜੀ ਨੇ ਸਿਹਤ ਵਿਭਾਗ ਦੀ ਟੀਮ ਅਤੇ ਸੰਤ ਨਿਰੰਕਾਰੀ ਮੰਡਲ ਦੇ ਸੈਕੇਟਰੀ ਸ਼੍ਰੀ ਜੋਗਿੰਦਰ ਸੁਖੀਜਾ ਜੀ ਦੇ ਨਾਲ ਇਸ ਸਥਾਨ ਦਾ ਨਿਰਿਕਸ਼ਣ ਕੀਤਾ ਅਤੇ ਆਪਣੀ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਇਸ ਸਥਾਨ ਉੱਤੇ ਸੰਤ ਨਿਰੰਕਾਰੀ ਮਿਸ਼ਨ ਵਲੋਂ ਕੋਵਿਡ – 19 ਟ੍ਰੀਟਮੈਂਟ ਸੇਂਟਰ ਬਣਾਉਣ ਦੀ ਆਗਿਆ ਵੀ ਪ੍ਰਦਾਨ ਕੀਤੀ । ਸਵਾਸਥ ਮੰਤਰੀ ਨੇ ਮਿਸ਼ਨ ਵਲੋਂ ਕੀਤੀ ਗਈ। ਇਸ ਪਹਿਲ ਲਈ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਹਿਰਦਾ ਤੋਂ ਧੰਨਵਾਦ ਕੀਤਾ ।
ਇਸਦੇ ਇਲਾਵਾ ਭਾਰਤ ਦੇ ਸਾਰੇ ਸਤਸੰਗ ਭਵਨਾਂ ਨੂੰ ਕੋਵਿਡ ਵੈਕਸੀਨੇਸ਼ਨ ਸੇਂਟਰ ਬਣਾਉਣ ਦਾ ਪ੍ਰਸਤਾਵ ਭਾਰਤ ਸਰਕਾਰ ਨੂੰ ਦਿੱਤਾ ਗਿਆ ਸੀ ।ਜਿਸਦੀ ਮਨਜ਼ੂਰੀ ਦੇ ਉਪਰੰਤ ਭਾਰਤ ਦੇ ਸੈਂਕੜਿਆਂ ਨਿਰੰਕਾਰੀ ਸਤਸੰਗ ਭਵਨ ਕੋਵਿਡ – 19 ਦੇ ਟੀਕਾਕਰਨ ਸੈਂਟਰ ਵਿੱਚ ਪਰਿਵਰਤਿਤ ਹੋ ਚੁੱਕੇ ਹਨ । ਕਈ ਨਿਰੰਕਾਰੀ ਭਵਨਾਂ ਨੂੰ ‘ਕੋਵਿਡ – 19 ਟ੍ਰੀਟਮੈਂਟ ਸੇਂਟਰ’ ਵਿੱਚ ਪਰਿਵਰਤਿਤ ਕੀਤਾ ਜਾ ਰਿਹਾ ਹੈ , ਜਿਵੇਂ – ਉਧਮਪੁਰ , ਮੁਂਬਈ ਇਤਆਦਿ । ਨਾਲ ਹੀ ਨਾਲ ਸੰਤ ਨਿਰੰਕਾਰੀ ਮਿਸ਼ਨ ਦੇ ਕਈ ਸਤਸੰਗ ਭਵਨ ਕਾਫ਼ੀ ਸਮਾਂ ਤੋਂ ਕਵਾਰੰਟਾਈਨ ਸੇਂਟਰ ਦੇ ਰੁਪ ਵਿੱਚ ,ਸੰਬੰਧਿਤ ਪ੍ਰਸ਼ਾਸਨਾਂ ਨੂੰ ਉਪਲੱਬਧ ਕਰਾਏ ਗਏ ਹਨ ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕੋਵਿਡ – 19 ਦੇ ਸ਼ੁਰੂ ਤੋਂ ਹੀ ਸੰਤ ਨਿਰੰਕਾਰੀ ਮਿਸ਼ਨ ਵਲੋਂ ਰਾਸ਼ਨ – ਲੰਗਰ ਵੰਡਣ ਤੋਂ ਲੈ ਕੇ ਆਰਥਿਕ ਰੂਪ ਵਿੱਚ ਕੇਂਦਰ ਅਤੇ ਕਈ ਰਾਜ ਸਰਕਾਰਾਂ ਦੇ ਆਪਾਤਕਾਲੀਨ ਰਾਜ ਕੋਸ਼ਾਂ ਵਿੱਚ ਧੰਨ-ਰਾਸ਼ੀ ਜਮਾਂ ਕੀਤੀ ਗਈ ਅਤੇ ਪੀਪੀਈ ਕਿਟਸ , ਮਾਸਕ ਇਤਆਦਿ ਸਾਧਨ ਉਪਲੱਬਧ ਕਰਵਾਏ ਗਏ ਅਤੇ ਦੇਸ਼ ਭਰ ਵਿੱਚ ਲਗਾਤਾਰ ਖੂਨਦਾਨ ਕੈਂਪਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਿਸ਼ਨ ਦੀਆਂ ਇਹ ਸਾਰੀਆਂ ਗਤੀਵਿਧੀਆਂ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੀ ਮਨੁੱਖਤਾ ਨੂੰ ਸਮਰਪਿਤ ਵਿਚਾਰਧਾਰਾ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਇਸ ਕੰਮ ਦੀ ਹਰ ਪੱਧਰ ਉੱਤੇ ਸ਼ਾਬਾਸ਼ੀ ਵੀ ਹੋ ਰਹੀ ਹੈ ।