26 ਮਾਰਚ ਨੂੰ ਹੋਵੇਗੀ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ 

Advertisement
Spread information

ਮਿਤੀ -26 ਮਾਰਚ , ਸਮਾਂ. ਬਾਅਦ ਦੁਪਹਿਰ 03:00 ਵਜੇ , ਸਥਾਨ ਡੀ.ਸੀ. ਦਫ਼ਤਰ ਕਮਰਾ ਨੰ:24 ,ਬੋਲੀ ਦੀ ਰਿਜਰਵ ਕੀਮਤ 4,50,000 /- ਰੁਪਏ


 ਰਵੀ ਸੈਣ , ਬਰਨਾਲਾ, 22 ਮਾਰਚ 2021

          ਸਾਲ 2021-22 ਲਈ (ਮਿਤੀ 01-04-2021 ਤੋਂ 31-03-2022 ਤੱਕ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਅੰਦਰ ਸਕੂਟਰ/ ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ ਸਹਾਇਕ ਕਮਿਸ਼ਨਰ (ਜਨਰਲ), ਬਰਨਾਲਾ ਦੀ ਨਿਗਰਾਨੀ ਹੇਠ ਇਸ ਦਫ਼ਤਰ ਦੇ ਕਮਰਾ ਨੰ: 24 ਵਿਖੇ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਸਬੰਧੀ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 45,000/-ਰੁਪਏ (ਸਿਰਫ ਪੰਤਾਲੀ ਹਜ਼ਾਰ ਰੁਪਏ) ਕੈਸ਼/ ਡਰਾਫਟ (ਓਪਰੇਸ਼ਨ ਐਂਡ ਮੈਨਟੀਨੈਂਸ ਸੁਸਾਇਟੀ ਬਰਨਾਲਾ ਦੇ ਨਾਮ ’ਤੇ) ਦੇ ਰੂਪ ਵਿੱਚ ਪੇਸ਼ਗੀਰਕਮ ਜਮ੍ਹਾਂ ਕਰਵਾਉਣ ਉਪਰੰਤ ਹੀ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ।

Advertisement

           ਪੇਸ਼ਗੀ ਰਕਮ ਜ਼ਿਲ੍ਹਾ ਨਾਜ਼ਰ(ਡੀ.ਸੀ.ਦਫ਼ਤਰ)ਕੋਲ ਕਮਰਾ ਨੰ.78,ਪਹਿਲੀ ਮੰਜ਼ਿਲ ਵਿਖੇ ਮਿਤੀ 26-03-2021 ਨੂੰ ਦੁਪਿਹਰ 12:00 ਵਜੇ ਤੱਕ ਜਮ੍ਹਾਂ ਕਰਵਾਈ ਜਾਵੇਗੀ। ਇਹ ਰਕਮ ਸਫਲ ਬੋਲੀਕਾਰ ਤੋਂ ਇਲਾਵਾ ਅਸਫਲ ਬੋਲੀਕਾਰਾਂ ਨੂੰ ਵਾਪਸ ਕਰਨ ਯੋਗ ਹੋਵੇਗੀ। ਸਫਲ ਬੋਲੀਕਾਰ ਦੀ ਪੇਸ਼ਗੀ ਰਕਮ ਨੂੰ ਠੇਕੇ ਦੀ ਅਖੀਰਲੀ ਕਿਸ਼ਤ ਵਿੱਚ ਐਡਜਟ ਕੀਤਾ ਜਾਵੇਗਾ। ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੋਲੀ ਯੋਗ ਪਾਰਕਿੰਗ ਵਿਚ ਸਕੂਟਰ/ਕਾਰ ਪਾਰਕਿੰਗ ਦੇ ਠੇਕਾ ਗੇਟ ਨੰ.2 ਦੇ ਸੱਜੇ ਪਾਸੇ ਤੋਂ ਗੇਟ ਨੰਬਰ03 ਤੱਕ ਅਤੇ ਗੇਟ ਨੰਬਰ 2 ਦੇ ਬਾਹਰ ਖੱਬੇ ਪਾਸੇ ਅਤੇ ਸੱਜੇ ਪਾਸੇ ਸੜਕ ਦੇ ਨਾਲ ਲੱਗਦੀ ਖਾਲੀ ਜਗ੍ਹਾ ਪਰ ਅਤੇ ਇਸ ਤੋਂ ਇਲਾਵਾ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬੇਸਮੈਂਟ ਸੱਜਾ ਪਾਸਾ (ਮਿਤੀ 01-04-2021 ਤੋਂ 31-03-2022 ਤੱਕ) ਸ਼ਾਮਲ ਹੈ, ਜਿਸ ਦੇ ਠੇਕੇ ਦੀ ਬੋਲੀ ਮਿਤੀ 26-03-2021 ਨੂੰ ਬਾਅਦ ਦੁਪਹਿਰ 03:00 ਵਜੇ ਡੀ.ਸੀ. ਦਫ਼ਤਰ ਕਮਰਾ ਨੰ: 24 ਵਿਚ ਹੋਣੀ ਹੈ ਅਤੇ ਬੋਲੀ ਲਈ ਰਾਖਵੀਂ  ਕੀਮਤ 4,50,000/- ਰੁਪਏ  ਰੱਖੀ ਗਈ ਹੈ।

Advertisement
Advertisement
Advertisement
Advertisement
Advertisement
error: Content is protected !!