ਕੋਰੋਨਾ ਵਾਇਰਸ ਤੋਂ ਬਚਾਉ, ਸਮੇਂ ਸਮੇਂ ਤੇ ਜਾਂਚ ਕਰਵਾਉ -ਡਿਪਟੀ ਕਮਿਸ਼ਨਰ

Advertisement
Spread information

ਬਿਨ੍ਹਾਂ ਕਿਸੇ ਡਰ ਤੋਂ ਵੈਕਸੀਨ ਲਗਵਾ ਕੇ ਆਪਣੇ ਆਪ ਨੂੰ
ਸੁਰੱਖਿਅਤ ਰੱਖਣ ਦੀ ਲੋੜ-ਡੀਸੀ ਰਾਮਵੀਰ

ਮਿਸ਼ਨ ਫਤਹਿ ਤਹਿਤ 9 ਮਰੀਜ਼ ਘਰੇਲੂ ਇਕਾਂਤਵਾਸ ਦੌਰਾਨ ਹੋਏ ਸਿਹਤਯਾਬ


ਹਰਪ੍ਰੀਤ ਕੌਰ , ਸੰਗਰੂਰ 17 ਮਾਰਚ 2021
     ਕੋਰੋਨਾ। ਵਾਇਰਸ ਤੋਂ ਬਚਾਅ ਲਈ ਸਮੇਂ ਨਾਲ ਜਾਂਚ ਕਰਵਾਉਣੀ ਅਤਿ ਜਰੂਰੀ ਹੈ, ਕਿਉਂਕਿ ਮੁਢਲੇ ਪੜ੍ਹਾਅ ’ਚ ਨਤੀਜਾ ਸਾਹਮਣੇ ਆਉਣ ‘ਤੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹਫ਼ਤਾਵਰੀ ਫੇਸਬੁੱਕ ਲਾਇਵ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਰੂ-ਬ-ਰੂ ਹੁੰਦਿਆਂ ਕੀਤਾ।
      ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਤਕ ਇਕੱਠਾ ਅਤੇ ਹੋਰ ਪ੍ਰੋਗਰਾਮਾਂ ਦੌਰਾਨ ਸਾਵਧਾਨੀਆਂ ਦੀ ਘਾਟ ਨਾਲ ਕੋਵਿਡ-19 ਦੇ ਵੱਧਣ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਸਿਹਤ ਵਿਭਾਗ ਵੱਲੋਂ ਜ਼ਾਰੀ ਸਲਾਹਕਾਰੀਆਂ ਦੀ ਪਾਲਣਾ ਕੀਤੀ ਜਾਵੇ। ਚਾਰਦੀਵਾਰੀ ਅੰਦਰ ਹੋਣ ਵਾਲੇ ਪ੍ਰੋਗਰਾਮਾਂ ਦੌਰਾਨ ਖਿਆਲ ਰੱਖਿਆ ਜਾਵੇ ਕਿ ਆਲਾ ਦੁਆਲਾ ਹਵਾਦਾਰ ਰੱਖਿਆ ਜਾਵੇ।
      ਉਨ੍ਹਾਂ ਵੱਖ ਵੱਖ ਵਪਾਰਕ, ਵਿੱਦਿੱਅਕ ਅਤੇ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੱਡੀ ਗਿਣਤੀ ਲੋਕ ਇਕੱਠੇ ਹੁੰਦੇ ਹਨ ਜਾਂ ਕੰਮ ਕਾਜ਼ ਕਰਦੇ ਹਨ, ਸਾਮਾਜਿਕ ਦੂਰੀ, ਮਾਸਕ ਦੀ ਵਰਤੋਂ, ਸੈਨੀਟਾਈਜ਼ਰ ਦੇ ਇਸਤੇਮਾਲ ਨੂੰ ਲਾਜ਼ਮੀ ਤੌਰ ਤੇ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਵੈਕਸੀਨ ਲਗਾਈ ਜਾ ਰਹੀ ਹੈ। ਇਹ ਵੈਕਸੀਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਲਗਾਈ ਜਾ ਰਹੀ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 250 ਰੁਪਏ ਪ੍ਰਤੀ ਖੁਰਾਕ ਅਦਾ ਕਰਕੇ ਲਗਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਮੁਲਕਾਂ ਕੋਲ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਵੈਕਸੀਨ ਨਹੀਂ ਹੈ ਪਰ ਸਾਡੇ ਕੋਲ ਇਹ ਵੈਕਸੀਨ ਉਪਲੱਬਧ ਹੈ, ਇਸ ਲਈ ਬਿਨ੍ਹਾਂ ਕਿਸੇ ਡਰ ਤੋਂ ਇਹ ਵੈਕਸੀਨ ਲਗਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ।
    ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 2 ਲੱਖ 69 ਹਜ਼ਾਰ 233 ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਨਮੂਨਿਆਂ ’ਚੋਂ 2 ਲੱਖ 64 ਹਜ਼ਾਰ 224 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ।  ਉਨ੍ਹਾਂ ਦੱਸਿਆ ਕਿ 4506 ਕੋਰੋਨਾ ਪਾਜ਼ੀਟਿਵ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਫ਼ਲ ਇਲਾਜ ਤੋਂ ਬਾਅਦ ਮਿਸ਼ਨ ਤਹਿਤ 9 ਮਰੀਜ਼  ਘਰੇਲੂ ਇਕਾਂਤਵਾਸ ਦੌਰਾਨ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ।

Advertisement
Advertisement
Advertisement
Advertisement
Advertisement
error: Content is protected !!