ਤਹਿਸੀਲ ਕੰਪਲੈਕਸ ਜਗਰਾਓ ‘ਚ ਵਹੀਕਲ ਪਾਰਕਿੰਗ ਦੇ ਠੇਕੇ ਦੀ ਖੁੱਲੀ ਬੋਲੀ ”ਅੱਜ”

Advertisement
Spread information

ਅੱਜ ਹੀ ਹੋਵੇਗੀ ਕਚਹਿਰੀ ਕੰਪਾਊਂਡ ਜਗਰਾਓ ਦੀ ਕੰਟੀਨ ਦੀ ਬੋਲੀ


ਬੀ.ਟੀ.ਐਨ ਜਗਰਾਓ, 17 ਮਾਰਚ 2021

         ਉੱਪ-ਮੰਡਲ ਮੈਜਿਸਟ੍ਰੇਟ ਜਗਰਾਓ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ ਜਗਰਾਓ ਵਿੱਚ ਸਾਲ 2021-22 ਲਈ ਵਹੀਕਲ ਪਾਰਕਿੰਗ ਦੇ ਠੇਕੇ ‘ਤੇ ਖੁੱਲੀ ਬੋਲੀ ਮਿਤੀ 17-03-2021 ਨੂੰ ਸ਼ਾਮ 03:00 ਵਜੇ ਦਫਤਰ ਉੱਪ ਮੰਡਲ ਮੈਜਿਸਟਰੇਟ, ਜਗਰਾਓ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 20,000 ਰੁਪਏ ਦਾ ਡਰਾਫਟ ਬਤੌਰ ਸਕਿਊਰਿਟੀ ਜਮਾਂ ਕਰਵਾਉਣਾ ਹੋਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ ‘ਤੇ ਜਮਾਂ ਕਰਾਉਣਾ ਹੋਵੇਗਾ। ਬਾਕੀ ਦੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਲਈ ਜਾਵੇਗੀ। ਮੌਕੇ ‘ਤੇ ਚੌਥਾਂ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਿਟੀ ਰਕਮ ਜ਼ਬਤ ਕਰ ਲਈ ਜਾਵੇਗੀ। ਠੇਕੇ ਦੀਆਂ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਦਫਤਰ ਉੱਪ ਮੰਡਲ ਮੈਜਿਸਟਰੇਟ, ਜਗਰਾਓ ਵਿਖੇ ਸਵੇਰੇ 09 ਵਜੇ ਸੰਪਰਕ ਕੀਤਾ ਜਾ ਸਕਦਾ ਹੈ।
         ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਚਹਿਰੀ ਕੰਪਾਊਂਡ ਜਗਰਾਓ ਦੀ ਕੰਟੀਨ ਦਾ ਠੇਕਾ ਸਾਲ 2021-22 ਲਈ ਬੋਲੀ ਰਾਹੀਂ ਠੇਕੇ ‘ਤੇ ਦਿੱਤਾ ਜਾਣਾ ਹੈ। ਇਸ ਲਈ ਇਹ ਬੋਲੀ ਮਿਤੀ  17-03-2021 ਨੂੰ ਸ਼ਾਮ 04:00 ਵਜੇ ਦਫਤਰ ਉੱਪ-ਮੰਡਲ ਮੈਜਿਸਟ੍ਰੇਟ ਜਗਰਾਓ ਵਿਖੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬੋਲੀ ਵਿੱਚ ਸਾਰਿਆਂ ਨੂੰ ਸਮੇਂ ਸਿਰ ਹਾਜ਼ਰ ਹੋਣਾ ਲਾਜ਼ਮੀ ਹੈ। ਬੋਲੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀ ਨੂੰ 5,000 ਬਤੌਰ ਸਕਿਉਰਟੀ ਜਮਾਂ ਕਰਵਾਉਣੇ ਹੋਣਗੇ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ ‘ਤੇ ਜਮਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ 9 ਲਗਾਤਾਰ ਮਹੀਨਾਵਾਰੀ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਪਹਿਲੀ ਕਿਸ਼ਤ 01-04-2021 ਨੂੰ ਡਿਊ ਹੋਵੇਗੀ। ਚੌਥਾ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਟੀ ਰਕਮ ਜ਼ਬਤ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਹੋਰ ਸ਼ਰਤਾਂ ਮੌਕੇ ੋਤੇ ਦੱਸੀਆ ਜਾਣਗੀਆਂ।
         ਜ਼ਿਕਰਯੋਗ ਹੈ ਕਿ ਪਹਿਲਾਂ ਇਹ ਬੋਲੀਆਂ 12 ਅਤੇ 15 ਮਾਰਚ ਦੀਆਂ ਰੱਖੀਆਂ ਗਈਆਂ ਸਨ ਜੋ ਤਕਨੀਕੀ ਕਾਰਨਾਂ ਕਰਕੇ ਰੱਦ ਹੋ ਗਈਆਂ ਸਨ, ਇਸ ਲਈ ਹੁਣ ਇਹ ਬੋਲੀਆਂ 17 ਮਾਰਚ, 2021 ਨੂੰ ਕਰਵਾਈਆਂ ਜਾਣਗੀਆਂ।
ਕੰਟੀਨ ਲਈ ਸ਼ਰਤਾਂ –
1. ਬੋਲੀ ਦੇਣ ਵਾਲੇ ਪਾਸ ਤਹਿਸੀਲ ਜਗਰਾਓ ਵਿੱਚ ਅਚੱਲ ਜਾਇਦਾਦ ਹੋਣੀ ਜ਼ਰੂਰੀ ਹੈ, ਸਬੂਤ ਵਜੋਂ
ਮੌਕੇ ‘ਤੇ ਉਹ ਰਜਿਸਟਰੀ ਜਾਂ ਨਕਲ ਜਮਾਂਬੰਦੀ ਪੇਸ਼ ਕਰੇਗਾ।
2. ਬੋਲੀਕਾਰ ਸਰਕਾਰ ਜਾਂ ਇਸ ਦਫਤਰ ਦਾ ਬਾਕੀਦਾਰ ਨਹੀਂ ਹੋਣਾ ਚਾਹੀਦਾ।
3. ਗਾਹਕਾਂ ਦੇ ਬੈਠਣ ਲਈ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।
4. ਕੰਟੀਨ ਵਿਖੇ ਖਾਣ-ਪੀਣ ਦੀ ਸਮੱਗਰੀ ਸੁੱਧ ਹੋਣੀ ਚਾਹੀਦੀ ਹੈ।
5. ਸ਼ਨੀਵਾਰ ਨੂੰ ਕੰਟੀਨ ਖੁੱਲੀ ਹੋਣੀ ਚਾਹੀਦੀ ਹੈ।

Advertisement
Advertisement
Advertisement
Advertisement
Advertisement
error: Content is protected !!