ਨੌਜਵਾਨ ਪੀੜੀ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ ਖੇਡਾਂ ਦੀ ਵਿਸ਼ੇਸ ਅਹਿਮੀਅਤ-ਡਾ ਪਰਮਿੰਦਰ ਸਿੰਘ
ਹਰਪ੍ਰੀਤ ਕੌਰ, ਸੰਗਰੂਰ, 14 ਮਾਰਚ:2021
ਸਰਕਾਰੀ ਰਣਬੀਰ ਕਾਲਜ ਸੰਗਰੂਰ ਦਾ 73 ਵਾਂ ਸਾਲਾਨਾ ਖੇਡ ਸਮਾਰੋਹ ਪ੍ਰਿੰਸੀਪਲ ਸੁਖਬੀਰ ਸਿੰਘ ਦੀ ਅਗਵਾਈ ਕਰਵਾਇਆ ਗਿਆ। ਸਾਲਾਨਾ ਖੇਡ ਸਮਾਰੋਹ ਦਾ ਦੌਰਾਨ ਬਤੌਰ ਮੁੱਖ ਮਹਿਮਾਨ ਸਿਰਕਤ ਕਰਨ ਆਏ ਪ੍ਰਫੈਸਰ ਡਾ ਪਰਮਿੰਦਰ ਸਿੰਘ ਡਿਪਟੀ ਡਾਇਰੈਕਟਰ (ਕਾਲਜਾਂ) ਪੰਜਾਬ ਨੇ ਖੇਡਾਂ ਦਾ ਉਦਘਾਟਨ ਕੀਤਾ।ਡਾ. ਪਰਮਿੰਦਰ ਸਿੰਘ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ ਅਤੇ ਨਸ਼ਿਆਂ ਤੋਂ ਦੂਰ ਰਹਿ ਖੇਡਾਂ ’ਚ ਭਾਗ ਲੈਣ ਵਾਲੇ ਖਿਡਾਰੀ ਹੀ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਦੇ ਹਨ। ਉਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ ਵੀ ਖੇਡਾਂ ਦਾ ਅਹਿਮੀਅਤ ਹੈ। ਉਨਾਂ ਕਿਹਾ ਕਿ ਸਮੇਂ ਸਮੇਂ ’ਤੇ ਰਾਜ ਸਰਕਾਰ ਵੱਲੋਂ ਚੰਗਾ ਮੁਕਾਮ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਸਪੋਰਟਸ ਕੋਟੇ ’ਚ ਨੌਕਰੀਆਂ ਅਤੇ ਨਗਦ ਰਾਸ਼ੀ ਵੀ ਮੁੱਹਈਆ ਕਰਵਾਈ ਜਾਂਦੀ ਹੈ।ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਕਾਲਜ ਦੇ ਸਾਲਾਨਾ ਖੇਡ ਸਮਾਰੋਹ ’ਚ ਭਾਗ ਲੈਣ ਵਾਲੇ ਖਿਡਾਰੀਆਂ ’ਚ ਬੀ.ਏ ਭਾਗ ਪਹਿਲਾ ਦੇ ਗੁਰਵੀਰ ਸਿੰਘ, ਮਨਪ੍ਰੀਤ ਕੌਰ ਨੇ ਵੈਸਟ ਅਥਲੀਟ ਚੁਣੇ ਗਏ। ਇਸੇ ਤਰਾਂ ਲੜਕਿਆਂ ਵਿੱਚੋਂ 100 ਮੀਟਰ ਦੋੜ ਵਿੱਚ ਗੁਰਜੀਵਨ ਸਿੰਘ ਨੇ ਪਹਿਲਾ ਸਥਾਨ ਅਤੇ ਰਿੰਕੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੋੜ ਵਿੱਚ ਗੁਰਵੀਰ ਸਿੰਘ ਨੇ ਪਹਿਲਾ ਸਥਾਨ ਅਤੇ ਰਿੰਕੂ ਨੇ ਦੂਸਰਾ ਸਥਾਨ ਲਿਆ। 400 ਮੀਟਰ ਦੋੜ ਵਿੱਚ ਗੁਰਵੀਰ ਸਿੰਘ ਨੇ ਪਹਿਲਾ ਅਤੇ ਪਵਨਪ੍ਰੀਤ ਨੇ ਦੂਸਰਾ ਸਥਾਨ, 1500 ਮੀਟਰ ਰੇਸ ਵਿੱਚ ਪਵਨਪ੍ਰੀਤ ਨੇ ਪਹਿਲਾ ਅਤੇ ਸੁਖਦੀਪ ਸਿੰਘ ਨੇ ਦੂਸਰਾ ਸਥਾਨ, ਉੱਚੀ ਛਾਲ ਵਿੱਚ ਜਿਨੇਸ਼ ਤਿਵਾੜੀ ਨੇ ਪਹਿਲਾ ਅਤੇ ਲਖਵਿੰਦਰ ਸਿੰਘ ਨੇ ਦੂਸਰਾ ਸਥਾਨ, ਗੋਲਾ ਸੁੱਟਣ ਵਿੱਚ ਜਸ਼ਨਦੀਪ ਸਿੰਘ ਨੇ ਪਹਿਲਾ ਅਤੇ ਗੁਰਜੀਵਨ ਸਿੰਘ ਨੇ ਦੂਸਰਾ ਸਥਾਨ, ਬੋਰੀ ਰੇਸ ਵਿਚ ਰੰਮੀ ਖਾਨ ਨੇ ਪਹਿਲਾ ਅਤੇ ਕਮਲ ਗਿਰ ਨੇ ਦੂਸਰਾ ਸਥਾਨ, ਰੱਸਾਕਸੀ ਵਿੱਚ ਬੇਅੰਤ ਸਿੰਘ ਦੀ ਟੀਮ ਨੇ ਪਹਿਲਾ ਅਤੇ ਜਸ਼ਨਪ੍ਰੀਤ ਸ਼ਰਮਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਲੜਕੀਆਂ ਦੇ ਮੁਕਾਬਲੇ 100 ਮੀਟਰ ਦੋੜ ਵਿੱਚੋਂ ਮਨਪ੍ਰੀਤ ਕੌਰ ਨੇ ਪਹਿਲਾ ਅਤੇ ਰੱਜੀ ਕੌਰ ਨੇ ਦੂਸਰਾ ਸਥਾਨ, 200 ਮੀਟਰ ਰੇਸ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਅਤੇ ਕੁਲਵਿੰਦਰ ਕੌਰ ਨੇ ਦੂਸਰਾ ਸਥਾਨ, 400 ਮੀਟਰ ਰੇਸ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਅਤੇ ਨਵਨੀਤ ਕੌਰ ਨੇ ਦੂਸਰਾ ਸਥਾਨ, ਗੋਲਾ ਸੁੱਟਣ ਵਿੱਚ ਪ੍ਰਦੀਪ ਕੌਰ ਨੇ ਪਹਿਲਾ ਅਤੇ ਪਵਨਦੀਪ ਕੌਰ ਨੇ ਦੂਸਰਾ ਸਥਾਨ, ਉੱਚੀ ਛਾਲ ਵਿੱਚ ਵੀਰਪਾਲ ਕੌਰ ਨੇ ਪਹਿਲਾ ਅਤੇ ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਤਿੰਨ ਟੰਗੀ ਦੋੜ ਵਿੱਚੋਂ ਕੁਲਵਿੰਦਰ ਕੌਰ ਅਤੇ ਅਮਨਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਸਮਾਰੋਹ ਦੀ ਸੁਰੂਆਤ ਵਿੱਚ ਕੀਤੀ ਮਾਰਚ ਪਾਸਟ ਵਿੱਚ ਐਨ.ਐਸ.ਐਸ, ਐਨ.ਸੀ.ਸੀ ’ਤੇ ਫਿਜੀਕਲ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਰੋਹ ਵਿਚ ਪ੍ਰੋ ਸੁਰਿੰਦਰ ਕੌਰ ਧਾਲੀਵਾਲ , ਪ੍ਰੋ ਮਲਕੀਤ ਖਟੜਾ, ਪ੍ਰੋ ਸੁਰਿੰਦਰ ਸਿੰਗਲਾ, ਪ੍ਰੋ ਜਗਰੂਪ ਸਿੰਘ, ਪ੍ਰੋ ਰਮਨ ਸਿੱਕਾ, ਪ੍ਰੋ ਮਹਿੰਦਰ ਮੜਾਹਰ, ਪ੍ਰੋ ਨੀਰੂ ਸਿੰਘ, ਪ੍ਰੋ ਸਤਵਿੰਦਰ ਕੌਰ, ਪ੍ਰੋ ਜਸਬੀਰ ਸਰਾਓਂ, ਪ੍ਰੋ ਪੀ ਸੀ ਚੌਹਾਨ, ਪ੍ਰੋ ਮੁਖਤਿਆਰ ਸਿੰਘ, ਸ੍ਰੀ ਹਰਸੰਤ ਸਿੰਘ, ਸ੍ਰੀ ਹਰਜੀਤ ਸਿੰਘ, ਸ੍ਰੀ ਹਰਜਿੰਦਰ ਸਿੰਘ, ਡਾ ਅਮਿਤ ਸਿੰਗਲਾ , ਰਣਬੀਰ ਅਲੂਮਨੀ ਕਲੱਬ ਸੰਗਰੂਰ ਦੇ ਪ੍ਰਧਾਨ ਡਾ ਸੁਖਚਰਨਜੀਤ ਸਿੰਘ ਗੋਸਲ, ਮੈਂਬਰ ਭੁਪਿੰਦਰ ਨਾਗਪਾਲ, ਸ੍ਰੀ ਸਨਵੀਰ ਸਿੰਘ, ਸ੍ਰੀ ਗਗਨਦੀਪ ਸਿੰਘ, ਪ੍ਰੋ ਕਾਮਨਾ ਗੁਪਤਾ, ਪ੍ਰੋ ਮੀਨਾਕਸ਼ੀ ਮਡਕਨ, ਪ੍ਰੋ ਮੋਨਿਕਾ ਸੇਠੀ, ਕੁਲਦੀਪ ਕੁਮਾਰ, ਪ੍ਰੋ ਮੁਹੰਮਦ ਤਨਵੀਰ ਨੇ ਵਿਸੇਸ ਤੌਰ ਤੇ ਸ਼ਿਰਕਤ ਕੀਤੀ। ਕਾਲਜ ਦੇ ਵਾਈਸ ਪਿ੍ਰੰਸੀਪਲ ਰਾਜਦਵਿੰਦਰ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ।