ਗਗਨ ਹਰਗੁਣ , ਸੰਦੌੜ/ਸੰਗਰੂਰ, 19 ਫਰਵਰੀ 2021
ਡਿਪਟੀ ਕਮਿਸਨਰ ਸ਼੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸਾਂ ’ਤੇ ਬਲਾਕ ਫਤਿਹਗੜ ਪੰਜਗਰਾਈਆਂ ਅਧੀਨ ਵੱਖ- ਵੱਖ ਪਿੰਡਾਂ ਵਿਚ ਕੋਵਿਡ ਸੈਂਪਲ ਲੈਣ ਲਈ ਲਗਾਤਾਰ ਟੀਮਾਂ ਕੰਮ ਕਰ ਰਹੀਆਂ ਹਨ। ਅੱਜ ਬਲਾਕ ਦੇ ਪਿੰਡ ਪੰਜਗਰਾਈਆ, ਦਸੋਂਧਾ ਸਿੰਘ ਵਾਲਾ, ਕਾਸਾਪੁਰ, ਰੁੜਕਾ, ਨੌਧਰਾਣੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਕੋਵਿਡ-19 ਦੀ ਜਾਂਚ ਲਈ 120 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਟੈਸਟ ਕਰ ਰਹੇ ਸਿਹਤ ਕਾਮਿਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਲੋਕ ਵੱਧ ਤੋਂ ਵੱਧ ਟੈਸਟ ਕਰਾਉਣ ਤਾਂ ਜੋ ਕਰੋਨਾ ਨੂੰ ਜਲਦੀ ਹਰਾਇਆ ਜਾ ਸਕੇ। ਉਨਾਂ ਕਿਹਾ ਕਿ ਲੋਕ ਬਿਨਾਂ ਕਿਸੇ ਡਰ ਜਾਂ ਵਹਿਮ ਦੇ ਟੈਸਟ ਕਰਵਾਉਣ। ਉਨਾਂ ਅਪੀਲ ਕੀਤੀ ਕਿ ਲੋਕ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਾ ਕੇ ਰੱਖਣ, ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਵਾਰ -ਵਾਰ ਸਾਬਣ ਜਾਂ ਸੈਨਾਟਾਈਜਰ ਨਾਲ ਸਾਫ ਕਰਨ।
ਉਨਾਂ ਕਿਹਾ ਕਿ ਲੋਕ ਕੋਵਿਡ ਨੂੰ ਖਤਮ ਹੋ ਗਿਆ ਸਮਝ ਕੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਕਰਨ। ਇਸ ਮੌਕੇ ਬੀ.ਈ.ਈ ਸੋਨਦੀਪ ਸੰਧੂ, ਡਾ. ਇਰਫਾਨ ਮੁਹੰਮਦ, ਡਾ. ਰੂਨਾ, ਐਸ.ਆਈ ਨਿਰਭੈ ਸਿੰਘ, ਐਸ ਆਈ ਗੁਲਜਾਰ ਖਾਨ, ਗੁਰਮੀਤ ਸਿੰਘ, ਬੀ.ਐਸ.ਏ ਮਨਦੀਪ ਸਿੰਘ, ਫਾਰਮਾਸਿਸਟ ਮੁਹੰਮਦ ਰਫਾਨ, ਸਤਵਿੰਦਰ ਸਿੰਘ ਐਲ.ਟੀ, ਫ਼ਾਰਮਾਸ਼ਿਸਟ ਰਫ਼ਾਨ ਮੁਹੰਮਦ, ਨਵਜੋਤ ਕੌਰ ਸੀ ਐਚ ਓ, ਮਨਜੀਤ ਕੌਰ, ਮੋਹਨ ਸਿੰਘ, ਭਗਵਾਨ ਦਾਸ ਤੇ ਬੂਟਾ ਸਿੰਘ ਤੋਂ ਇਲਾਵਾ ਭੋਗੀਵਾਲ ਸਕੂਲ ਦੇ ਪਿ੍ਰੰਸੀਪਲ ਹਰਜਿੰਦਰ ਸਿੰਘ ਹਾਜਰ ਸਨ।