ਨਸ਼ਾ ਤਸਕਰਾਂ ਖਿਲਾਫ ਪੁਲਿਸ ਨੇ ਇੱਕ ਵਾਰ ਫਿਰ ਬੋਲਿਆ ਹੱਲਾ, ਨਸ਼ਾ ਤਸਕਰ ਔਰਤ ਦੀ ਪੈੜ ਦੱਬੀ ਤਾਂ ਮਿਲੀ ਵੱਡੀ ਸਫਲਤਾ

Advertisement
Spread information

1 ਲੱਖ 1 ਹਜ਼ਾਰ 800 ਨਸ਼ੀਲੀਆਂ ਗੋਲੀਆਂ,285 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ


ਹਰਿੰਦਰ ਨਿੱਕਾ , ਬਰਨਾਲਾ 16 ਫਰਵਰੀ 2021 

           ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੁਬਾਰਾ ਫਿਰ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਫੋਰਮ ਵਿੱਚ ਆ ਗਏ ਹਨ। ਸੀ.ਆਈ.ਏ. ਦੀ ਪੁਲਿਸ ਪਾਰਟੀ ਨੇ ਹੰਡਿਆਇਆ ਵਾਸੀ ਇੱਕ ਨਸ਼ਾ ਤਸਕਰ ਔਰਤ ਸੋਨੀਆ ਉਰਫ ਸੋਮਾ ਦੇ ਖਿਲਾਫ ਨਵੇਂ ਸਾਲ ਦੇ ਪਹਿਲੇ ਹੀ ਦਿਨ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰਕੇ, ਉਸਦੇ ਕਬਜੇ ਵਿੱਚੋਂ 1050 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਲਈਆਂ ਸਨ। ਐਸ.ਐਸ.ਪੀ. ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਪੀ.ਡੀ ਸੁਖਦੇਵ ਸਿੰਘ ਵਿਰਕ ਦੀ ਨਿਗਰਾਨੀ ਅਤੇ ਸੀ.ਆਈ.ਏ. ਇੰਚਾਰਜ ਦੀ ਅਗਵਾਈ ਵਿੱਚ ਤਫਤੀਸ਼ ਦੇ ਦੌਰਾਨ ਨਸ਼ਾ ਤਸਕਰ ਔਰਤ ਦੀ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਈਆਂ ਹੋਰ ਤੰਦਾਂ ਨੂੰ ਫਰੋਲਿਆ ਗਿਆ ਤਾਂ ਪੁਲਿਸ ਦੇ ਹੱਥ ਹੋਰ ਵੱਡੀ ਸਫਲਤਾ ਲੱਗ ਗਈ। ਜਿਸ ਦੇ ਅਧਾਰ ਤੇ ਪੁਲਿਸ ਨੇ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ 1 ਹੋਰ ਕਥਿਤ ਪੱਤਰਕਾਰ ਔਰਤ ਸਮੇਤ ਹੋਰ ਸਮਗਲਰਾਂ ਨੂੰ ਹਿਰਾਸਤ ਵਿੱਚ ਲੈ ਕੇ ਉਨਾਂ ਦੇ ਕਬਜੇ ਵਿੱਚੋ ਹਜ਼ਾਰਾ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਲਈਆਂ।

Advertisement

  ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੇ ਵੇਰਵੇ ਦਿੰਦਿਆਂ ਐਸਐਸਪੀ ਸੰਦੀਪ ਗੋਇਲ ਨੇ ਮੀਡੀਆ ਨੂੰ ਦੱਸਿਆ ਕਿ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਨੇ ਸੋਰਸ ਦੀ ਇਤਲਾਹ ਤੇ ਸੋਨੀਆ ਉਰਫ ਸੋਮਾ ਪਤਨੀ ਮੱਖਣ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਜੋ ਕਿ ਬਾਹਰੋ ਨਸ਼ੀਲੀਆ ਗੋਲੀਆਂ ਲਿਆ ਕੇ ਸੈਂਸੀ ਵੇਹੜਾ ਹੰਡਿਆਇਆ ਦੇ ਖਿਲਾਫ ਮੁਕੱਦਮਾ ਨੰਬਰ 10 ਮਿਤੀ 1-01-202। ਅ/ਧ 22/61/85 ND&PS.ACT ਥਾਣਾ ਬਰਨਾਲਾ ਦਰਜ ਰਜਿਸਟਰ ਕੀਤਾ ਅਤੇ ਮੁਕੱਦਮਾ ਦੀ ਤਫਤੀਸ ਦੋਰਾਨ ਸ:ਬ: ਸਰੀਫ ਖਾਨ ਸੀ.ਆਈ.ਏ. ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਬਾਹੱਦ ਹੰਡਿਆਇਆ ਤੋਂ ਸੋਨੀਆ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋ ਕੁੱਲ 1050 ਨਸੀਲੀਆ ਗੋਲੀਆ ਥਾਮਦ ਕੀਤੀਆਂ ਗਈਆਂ ਸੀ, ਸੋਨੀਆ ਦੀ ਪੁੱਛਗਿੱਛ ਪਰ ਗੁਰਦਰਸ਼ਨ ਸਿੰਘ ਉਰਫ ਸੋਨੀ ਪੁਤਰ ਪਿਆਰਾ ਸਿੰਘ ਵਾਸੀ ਬੀਥੀਪੁਰ ਨੂੰ ਨਾਮਜ਼ਦ ਕੀਤਾ ਗਿਆ ਅਤੇ ਇਹਨਾਂ ਦੇ ਸਾਥੀ ਮਨਪ੍ਰੀਤ ਅਤੇ ਪ੍ਰੀਤੀ ਦੇ ਨਾਮ ਫਿਗਰ ਹੋਏ।

   ਇਸ ਮੁਕੱਦਮਾ ਦੀ ਤਫਤੀਸ ਦੇ ਦੌਰਾਨ ਮਿਤੀ 15-02-2021 ਨੂੰ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਸਮੇਤ ਪੁਲਿਸ ਪਾਰਟੀ ਦੇ ਬਾਹੱਦ ਸਮਾਣਾ ਤੋ ਦੋਸੀ ਗੁਰਦਰਸ਼ਨ ਸਿੰਘ ਉਰਫ ਸੋਨੀ ਪੁਤਰ ਪਿਆਰਾ ਸਿੰਘ ਵਾਸੀ ਬੀਥੀਪੁਰ ਨੂੰ Gez No PB 10c3634 ਵਿੱਚ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 7800 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ । ਫਿਰ ਦੋਸ਼ੀ ਗੁਰਦਰਸਨ ਸਿੰਘ ਉਰਫ ਸੋਨੀ ਦੀ ਪੁੱਛਗਿੱਛ ਪਰ ਮਨਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਗੁਰਮੀਤ ਸਿੰਘ ਵਾਸੀ ਬੋਲੜ ਕਲਾਂ ਹਾਲ ਅਬਾਦ ਦੁਰਗਾ ਕਲੋਨੀ ਸਮਾਣਾ ਅਤੇ ਮਨਦੀਪ ਕੌਰ ਉਰਫ ਪੀਤੀ ਪੁੱਤਰੀ ਗੁਰਨਾਮ ਸਿੰਘ ਵਾਸੀ ਸਵਾਏ ਸਿੰਘ ਵਾਲਾ ਨੇੜੇ ਦੇਵੀਗਤ ਹਾਲ ਅਬਾਦ ਦੁਰਗਾ ਕਲੋਨੀ ਸਮਾਣਾ ਨੂੰ ਨਾਮਜ਼ਦ ਕੀਤਾ ਗਿਆ । ਪੁਲਿਸ ਪਾਰਟੀ ਨੇ ਗੁਰਦਰਸ਼ਨ ਸਿੰਘ ਉਰਫ ਸੋਨੀ ਦੀ ਨਿਸ਼ਾਨਦੇਹੀ ਪਰ ਦੁਰਗਾ ਕਲੋਨੀ ਸਮਾਣਾ ਵਿਖੇ ਕਿਰਾਏ ਤੇ ਲਏ ਮਕਾਨ ਵਿੱਚੋਂ ਮਨਪ੍ਰੀਤ ਸਿੰਘ ਉਰਫ ਪੀਤ ਅਤੇ ਮਨਦੀਪ ਕੌਰ ਉਰਫ ਪੀਤੀ ਨੂੰ ਕਾਬੂ ਕੀਤਾ। ਸ੍ਰੀ ਗੋਇਲ ਨੇ ਦੱਸਿਆ ਕਿ ਮਨਦੀਪ ਕੌਰ ਉਰਫ ਪੀਤੀ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਨਸੀਲੀਆਂ ਗੋਲੀਆਂ ਦਾ ਧੰਦਾ ਚਲਾਉਂਦੀ ਸੀ। ਇਹਨਾਂ ਦੇ ਕਬਜ਼ਾ ਵਿਚਲੀ ਕਾਰ ਵਰਨਾ ਨੰਬਰੀ HR-26AT-9009 ਅਤੇ ਘਰ ਵਿੱਚ 94000 ਨਸ਼ੀਲੀਆਂ ਗੋਲੀਆ ਅਤੇ 285 ਨਸ਼ੀਲੀਆਂ ਸੀਸੀਆਂ ਮਾਰਕਾ Wincirex ਗ੍ਰਾਮਦ ਕੀਤੀਆਂ ਗਈਆਂ ਹਨ। ਜਦੋਂ ਕਿ ਦੋਸੀਆਂ ਤੋਂ ਹੋਰ ਪੁੱਛ ਗਿੱਛ ਜਾਰੀ ਹੈ ਕਾਫੀ ਹੋਰ ਵੱਡੇ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੂੰ ਹੁਣ ਤੱਕ ਇਸ ਕੇਸ ਵਿੱਚ 1 ਲੱਖ 1 ਹਜ਼ਾਰ 800 ਨਸ਼ੀਲੀਆਂ ਗੋਲੀਆਂ,285 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। 

Advertisement
Advertisement
Advertisement
Advertisement
Advertisement
error: Content is protected !!