Skip to content
- Home
- ਨਗਰ ਕੌਂਸਲ ਚੋਣ ਬਰਨਾਲਾ ਲਈ ਸ਼ਿਕਾਇਤ ਸੈੱਲ ਦੀ ਸਥਾਪਨਾ
Advertisement

24 ਘੰਟੇ ਤਿੰਨ ਸ਼ਿਫਟਾਂ ਵਿਚ ਸੇਵਾਵਾਂ ਨਿਭਾਅ ਰਿਹੈ ਅਮਲਾ
ਲਖਵਿੰਦਰ ਸ਼ਿੰਪੀ , ਬਰਨਾਲਾ, 8 ਫਰਵਰੀ 2021
ਪੰਜਾਬ ਰਾਜ ਚੋੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਸੂਬੇ ਅੰਦਰ ਵੱਖ ਵੱਖ ਨਗਰ ਕੌਸਲਾਂ ਦੀਆਂ ਚੋੋਣਾਂ 14 ਫਰਵਰੀ ਨੂੰ ਹੋੋ ਰਹੀਆਂ ਹਨ। ਜ਼ਿਲਾ ਚੋੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲੇ ਵਿੱਚ ਨਗਰ ਕੌਂਸਲ ਬਰਨਾਲਾ ਸਮੇਤ ਤਪਾ, ਧਨੌਲ, ਭਦੌੜ ਵਿਖੇ ਚੋਣ ਹੋੋ ਰਹੀ ਹੈ।
ਇਸ ਮੌਕੇ ਰਿਟਰਨਿੰਗ ਅਫਸਰ ਨਗਰ ਕੌਸਲ ਚੋਣਾਂ 2021-ਕਮ-ਉਪ ਮੰਡਲ ਮੈਜਿਸਟਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਚੋਣਾਂ ਸਮੇਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ, ਪੂਰੀ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚਾੜਨ ਲਈ, ਆਦਰਸ਼ ਚੋਣ ਜਾਬਤੇ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਲਈ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਨਗਰ ਕੌਂਸਲ ਬਰਨਾਲਾ ਦੇ ਵੋੋਟਰਾਂ ਦੀ ਸੁਵਿਧਾ ਵਾਸਤੇ ਨਗਰ ਕੌਸਲ ਬਰਨਾਲਾ ਦੀ ਚੋੋਣ ਦੇ ਸਬੰਧ ਵਿਚ ਆਪਣੇ ਦਫਤਰ ਵਿਖੇ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ। ਇੱਥੇ ਕੋੋਈ ਵੀ ਵੋਟਰ ਚੋਣਾਂ ਨਾਲ ਸਬੰਧਤ ਆਪਣੀ ਸ਼ਿਕਾਇਤ ਫੋਨ ਨੰਬਰ 01679-230032 ’ਤੇ ਦਰਜ ਕਰਵਾ ਸਕਦਾ ਹੈ।
ਉਨਾਂ ਦੱਸਿਆ ਕਿ ਇਸ ਸ਼ਿਕਾਇਤ ਸੈੱਲ ਦਾ ਇੰਚਾਰਜ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਸ੍ਰੀ ਚਰਨਜੀਤ ਸਿੰਘ ਕੈਂਥ ਨੂੰ ਬਣਾਇਆ ਗਿਆ ਹੈ। ਇਹ ਸ਼ਿਕਾਇਤ ਸੈਲ 24 ਘੰਟੇ ਕੰਮ ਕਰੇਗਾ ਅਤੇ ਇਸ ਸੈਲ ਵਿੱਚ ਵੱਖ ਵੱਖ ਮੁਲਾਜ਼ਮਾਂ ਦੀਆਂ ਤਿੰਨ ਸ਼ਿਫਟਾਂ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ। ਉਨਾਂ ਕਿਹਾ ਕਿ ਹਰ ਸ਼ਿਕਾਇਤ ਦਾ ਨਿਪਟਾਰਾ 24 ਘੰਟੇ ਦੇ ਅੰਦਰ ਅੰਦਰ ਕੀਤਾ ਜਾਵੇਗਾ।
Advertisement

Advertisement

Advertisement

Advertisement

error: Content is protected !!