ਪਿੰਡਾਂ ਚ ਆਉਣ ਵਾਲੇ ਪ੍ਰਵਾਸੀਆਂ ਲਈ ਬਣਾਈ ਜਾ ਰਹੀ ਹੈ ਸੁਵਿਧਾ , ਮੇਰੇ ਪਿੰਡ ਹੋਵੇਗਾ ਸਾਫ, ਸੁਥਰਾ, ਪਿੰਡ ਕਲਾਲ ਮਾਜਰਾ ਵਾਸੀ
ਹਰਿੰਦਰ ਨਿੱਕਾ , ਬਰਨਾਲਾ, 4 ਫਰਵਰੀ 2021
ਪੰਜਾਬ ਸਰਕਾਰ ਵਲੋਂ ਚਲਾਏ ਗਏ ਹਰ ਘਰ ਪਾਣੀ, ਹਰ ਘਰ ਸਫਾਈ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਦੇ 49 ਪਿੰਡਾਂ ਚ ਕੰਟੈਕ ਪਖਾਨੇ ਕੰਪਲੈਕਸ ਬਣਾਏ ਜਾ ਰਹੇ ਹਨ ਜਿਨ੍ਹਾਂ ਦਾ ਮੁੱਖ ਮੰਤਵ ਪ੍ਰਵਾਸੀਆਂ ਨੂੰ ਪਖਾਨਿਆਂ ਸਬੰਧੀ ਦਰਪੇਸ਼ ਆਉਂਦੀਆਂ ਸਮਸਿਆਵਾਂ ਦੂਰ ਕਰਨਾ ਹੈ। ਜਦੋਂ ਕੀ ਸਰਕਾਰ ਵਲੋਂ ਸਵੱਛ ਭਾਰਤ ਮਿਸ਼ਨ ਪਹਿਲੇ ਗੇੜ ਅਧੀਨ ਲੋਕਾਂ ਦੇ ਘਰਾਂ ਚ ਪਖਾਨੇ ਬਨਾਉਣ ਸਬੰਧੀ ਵਿੱਤੀ ਸਹਾਇਤਾ ਦਿੱਤੀ ਗਈ ਸੀ, ਹੁਣ ਦੂਜੇ ਗੇੜ ਹੇਠ ਪਿੰਡਾਂ ਚ ਕੰਮ ਕਰਨ ਲਈ ਆਉਣ ਵਾਲੇ ਪ੍ਰਵਾਸੀਆਂ ਲਈ ਪਖਾਨੇ ਬਣਾਏ ਜਾ ਰਹੇ ਹਨ. ਪਿੰਡ ਠੀਕਰੀਵਾਲ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਕੀ ਹੁਣ ਉਹਨਾਂ ਦੇ ਪਿੰਡ ਕੰਮ ਕਰਨ ਆਉਣ ਵਾਲੀ ਲੇਬਰ ਅਤੇ ਖੇਤਾਂ ਚ ਕੰਮ ਲਈ ਆਉਣ ਵਾਲਿਆਂ ਨੂੰ ਹੁਣ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕੀ ਇਨ੍ਹਾਂ 49 ਪਿੰਡਾਂ ’ਚ ਉਨ੍ਹਾਂ ਘਰਾਂ ਨੂੰ ਵੀ ਮੱਦਦ ਮਿਲੇਗੀ ਜਿਨ੍ਹਾਂ ਕੋਲ ਪਖਾਨੇ ਬਣਾਉਣ ਲਈ ਘਰ ਵਿੱਚ ਥਾਂ ਨਹੀਂ ਹੈ। ਉਹਨਾਂ ਕਿਹਾ ਕੀ ਮਾਰਚ ਮਹੀਨੇ ਤੱਕ ਸਾਰੇ ਹੀ ਪਿੰਡਾਂ ਚ ਜਨਤਕ ਪਖਾਨਿਆਂ ਸਬੰਧੀ ਕੰਮ ਮੁਕੰਮਲ ਹੋ ਜਾਣ ਦੀ ਉਮੀਦ ਹੈ।
ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ ਗੁਰਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਹਰ ਇੱਕ ਪਿੰਡ ਨੂੰ ਕਮਿਊਨਿਟੀ ਟਾਇਲਟ ਪ੍ਰੋਜੈਕਟ ਦਿੱਤਾ ਜਾ ਰਿਹਾ ਹੈ ਜਿਸ ਵਿੱਚ 4 ਬਾਥਰੂਮ-ਕਮ-ਟਾਇਲਟ ਹੋਣਗੇ। 2-2 ਟਾਇਲਟ ਔਰਤਾਂ ਅਤੇ ਮਰਦਾਂ ਲਈ ਹੋਣਗੇ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਟਾਇਲਟ ਦਿਵਿਆਂਗ (ਅੰਗਹੀਣ) ਲਈ ਹੋਵੇਗਾ ਜਿਹੜਾ ਕਿ ਪਿੰਡ ਦੀ ਪੰਚਾਇਤ ਦੀ ਮੰਗ ਅਨੁਸਾਰ ਬਣਇਆ ਜਾਵੇਗਾ। ਇਸ ਦੀ ਕੁਲ ਲਾਗਤ 3.10 ਰੁਪਏ ਲੱਖ ਹੈ, ਜਿਸ ਵਿਚੋਂ 2.10 ਲੱਖ ਰੁਪਏ ਸਵੱਛ ਭਾਰਤ ਮਿਸ਼ਨ ਅਧੀਨ ਅਤੇ 90,000 ਰੁਪਏ 15ਵੇਂ ਵਿੱਤ ਕਮਿਸ਼ਨ ਅਧੀਨ ਦਿੱਤੇ ਜਾਣਗੇ।
ਇਨ੍ਹਾਂ ਪਿੰਡਾਂ ਚ ਬਣਾਏ ਜਾ ਰਹੇ ਹਨ ਜਨਤਕ ਪਖਾਨੇ
ਬੀਹਲਾ , ਬੀਹਲਾ ਖੁਰਦ , ਮੂਮ , ਕਲਾਲ ਮਾਜਰਾ , ਕਿਰਪਾਲ ਸਿੰਘ ਵਾਲਾ , ਕੁਰੜ , ਕੁਤਬ , ਖਿਆਲੀ , ਦਾਨਗੜ੍ਹ , ਰੂੜੇਕੇ ਖੁਰਦ , ਭੈਣੀ ਜੱਸਾ , ਰੂੜੇਕੇ ਕਲਾਂ , ਮਾਂਗੇਵਾਲ , ਅਸਪਾਲ ਕਲਾਂ , ਪੰਧੇਰ , ਕੋਟਦੁੱਨਾ , ਫਤੇਹਗਢ੍ਹ ਚਾਨਣਾ , ਅਸਪਾਲ ਖੁਰਦ , ਰਾਜਗੜ੍ਹ , ਕੱਟੂ , ਗੁਮਤੀ , ਝਲੂਰ , ਸੇਖਾ , ਰਜਿਆ , ਠੁੱਲੀਵਾਲ , ਉੱਪਲੀ , ਬਦਰਾ , ਠੀਕਰੀਵਾਲ , ਖੁਦੀ ਕਲਾਂ , ਖੁਦੀ ਖੁਰਦ , ਨੈਵਾਲਾ , ਸ਼ਹਿਣਾ , ਭੋਤਨਾ , ਦਰਕਾ , ਪੱਖੋ ਕੇ , ਚੁੰਗ , ਘੁੰਨਸ , ਮਹਿਤਾ , ਢਿਲਵਾਂ ਪਟਿਆਲਾ , ਟੱਲੇਵਾਲ , ਸੁਖਪੁਰਾ , ਨਾਨੋਵਾਲ , ਸੰਧੂ ਕਲਾਂ , ਜੰਗੀਆਣਾ , ਮੱਲੀਆਂ , ਦੀਪਗੜ੍ਹ , ਮੌੜ ਮੁਕਸੂਦਾ ਅਤੇ ਤਾਜੋਕੇ।