ਕੋਵਿਡ ਤੋਂ ਬਚਾਅ ਦਾ ਟੀਕਾ -ਡੀ.ਸੀ , ਐਸ ਐਸ ਪੀ, ਏ ਡੀ ਸੀ ਤੇ ਸਹਾਇਕ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਲਵਾਇਆ

Advertisement
Spread information

ਪਟਿਆਲਾ ‘ਚ ਕੋਵਿਡ ਟੀਕਾਕਰਣ ਤਹਿਤ ਰੱਖਿਆ ਤੇ ਪੁਲਿਸ ਬਲਾਂ, ਸਥਾਨਕ ਸਰਕਾਰਾਂ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਾਲ ਵਿਭਾਗਾਂ ਦੇ ਕਰਮੀਆਂ ਦਾ ਟੀਕਾਕਰਣ ਆਰੰਭ

ਡੀ ਸੀ ਕੁਮਾਰ ਅਮਿਤ ਵੱਲੋਂ ਗਲਤ ਧਾਰਨਾਵਾਂ ਤੋਂ ਉੱਪਰ ਉੱਠ ਕੇ ਕੋਵਿਡ ਤੋਂ ਬਚਾਅ ਲਈ ਟੀਕਾ ਲਗਵਾਉਣ ਦੀ ਅਪੀਲ

ਜ਼ਿਲ੍ਹਾ ਪੁਲਿਸ ਦੇ 3500 ਦੇ ਕਰੀਬ ਜੁਆਨਾਂ ਤੇ ਅਧਿਕਾਰੀਆਂ ਨੂੰ ਲੱਗੇਗਾ ਕੋਵਿਡ ਤੋਂ ਬਚਾਅ ਦਾ ਟੀਕਾ


ਬਲਵਿੰਦਰ ਪਾਲ , ਪਟਿਆਲਾ, 3 ਫ਼ਰਵਰੀ-2021
            ਜ਼ਿਲ੍ਹੇ ਵਿੱਚ 16 ਜਨਵਰੀ ਨੂੰ ਸ਼ੁਰੂ ਹੋਏ ਕੋਵਿਡ ਤੋਂ ਬਚਾਅ ਦੇ ਟੀਕਾਕਰਣ ਦਾ ਅੱਜ ਦੂਸਰਾ ਪੜਾਅ ਮਾਤਾ ਕੌਸ਼ੱਲਿਆ ਸਰਕਾਰੀ ਜ਼ਿਲ੍ਹਾ ਹਸਪਤਾਲ ਪਟਿਆਲਾ ਵਿਖੇ ਆਰੰਭਿਆ ਗਿਆ, ਜਿਸ ਦੌਰਾਨ ਡੀ ਸੀ ਕੁਮਾਰ ਅਮਿਤ, ਐਸ ਐਸ ਪੀ ਵਿਕਰਮ ਜੀਤ ਦੁੱਗਲ, ਏ ਡੀ ਸੀ (ਡੀ) ਡਾ. ਪ੍ਰੀਤੀ ਯਾਦਵ, ਏ ਡੀ ਸੀ (ਜ) ਪੂਜਾ ਸਿਆਲ ਗਰੇਵਾਲ ਅਤੇ ਸਹਾਇਕ ਕਮਿਸ਼ਨਰ (ਜ) ਇਸਮਤ ਵਿਜੇ ਸਿੰਘ ਸਭ ਤੋਂ ਪਹਿਲਾਂ ਟੀਕਾਕਰਣ ਕਰਵਾਉਣ ਵਾਲਿਆਂ ‘ਚ ਸ਼ਾਮਿਲ ਸਨ।ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਸ ਮੌਕੇ ਕਿਹਾ ਕਿ ਪਹਿਲੇ ਪੜਾਅ ਜਿਸ ਵਿੱਚ ਸਿਹਤ ਕਾਮਿਆਂ ਦਾ ਟੀਕਾਕਰਣ ਸ਼ੁਰੂ ਕੀਤਾ ਗਿਆ ਸੀ, ਤੋਂ ਬਾਅਦ ਅੱਜ ਰੱਖਿਆ ਮੰਤਰਾਲੇ, ਜਲ ਸਪਲਾਈ ਤੇ ਸੈਨੀਟੇਸ਼ਨ, ਸਥਾਨਕ ਸਰਕਾਰਾਂ ਅਤੇ ਮਾਲ ਵਿਭਾਗਾਂ ਲਈ ਦੂਸਰਾ ਪੜਾਅ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ‘ਚ ਟੀਕਾਕਰਣ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਗਲਤ ਧਾਰਨਾ ਨੂੰ ਦੂਰ ਕਰਨ ਦੇ ਮੰਤਵ ਨਾਲ ਦੂਸਰੇ ਪੜਾਅ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਖੁਦ ਆਪਣਾ ਟੀਕਾਕਰਣ ਕਰਵਾਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ‘ਤੇ ਵਿਸ਼ਵਾਸ਼ ਨਾ ਕਰਦੇ ਹੋਏ, ਸਾਨੂੰ ਆਪਣੀ ਵਾਰੀ ਮੁਤਾਬਕ ਟੀਕਾਕਰਣ ਕਰਵਾ ਕੇ, ਇਸ ਬਿਮਾਰੀ ਤੋਂ ਬਚਾਅ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਟੀਕਾਕਰਣ ਪੋਰਟਲ ਫਰੰਟਲਾਈਨ ਵਰਕਰਾਂ ਤੋਂ ਬਾਅਦ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ, ਉਸ ਸਬੰਧੀ ਸਾਰਿਆਂ ਨੂੰ ਸੂਚਨਾ ਦਿੱਤੀ ਜਾਵੇਗੀ।ਐਸ ਐਸ ਪੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਬਲਾਂ ਲਈ ਜ਼ਿਲ੍ਹੇ ‘ਚ ਕੋਵਿਡ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਆਪਣਾ ਟੀਕਾਕਰਣ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 3500 ਦੇ ਕਰੀਬ ਸਮੂਹ ਪੁਲਿਸ ਮਹਿਕਮੇ ਦੇ ਕਰਮੀਆਂ ਅਤੇ ਅਧਿਕਾਰੀਆਂ ਦਾ ਟੀਕਾਕਰਣ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਲ੍ਹ ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਵੱਲੋਂ ਦੂਸਰੇ ਪੜਾਅ ਤਹਿਤ ਅਰਧ ਸੈਨਿਕਾਂ ਬਲਾਂ ਲਈ ਸ਼ੁਰੂ ਕੀਤੀ ਮੁਹਿੰਮ ਦੇ ਮੋਹਰੀ ਬਣ ਕੇ ਪੁਲਿਸ ਕਰਮੀਆਂ ਨੂੰ ਇੱਕ ਚੰਗਾ ਤੇ ਪ੍ਰੇਰਨਾਤਮਕ ਸੰਦੇਸ਼ ਦਿੱਤਾ ਗਿਆ ਹੈ।
             ਟੀਕਾਕਰਣ ਕਰਵਾਉਣ ਬਾਅਦ ਏ ਡੀ ਸੀ (ਡੀ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਕੋਵਿਡ ਦੀ ਦਵਾਈ ਸੁਰੱਖਿਅਤ ਹੈ ਅਤੇ ਪ੍ਰੀਖਣਾਂ ‘ਚੋਂ ਲੰਘ ਕੇ ਸਾਡੇ ਤੱਕ ਪੁੱਜੀ ਹੈ। ਇਸ ਲਈ ਸਾਨੂੰ ਅੱਗੇ ਆ ਕੇ ਟੀਕਾਕਰਣ ਮੁਹਿੰਮ ਦਾ ਹਿੱਸਾ ਬਣ ਕੇ ਕੋਵਿਡ ਖ਼ਿਲਾਫ਼ ਲੜਾਈ ਦਾ ਹਿੱਸਾ ਬਣਨਾ ਚਾਹੀਦਾ ਹੈ।
            ਏ ਡੀ ਸੀ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਟੀਕਾਕਰਣ ਕਰਵਾਉਣ ਬਾਅਦ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਚਲਾਈ ਗਈ ਇਸ ਮੁਹਿੰਮ ਦਾ ਸਾਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਸਿਹਤਮੰਦ ਸਮਾਜ ਦਾ ਹਿੱਸਾ ਬਣ ਸਕੀਏ।
            ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਗਲੀ ਕਤਾਰ ਦੇ ਪਹਿਲੇ ਅਤੇ ਦੂਸਰੇ ਪੜਾਅ ਦੇ ਸਮੂਹ ਕਰਮੀਆਂ ਨੂੰ ਕੋਵਿਡ ਤੋੋਂ ਬਚਾਅ ਟੀਕਾਕਰਣ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਅਤੇ ਟੀਕਾਕਰਣ ਲਈ ਯੋਗ ਕਰਮੀ ਖੁਦ ਅੱਗੇ ਆ ਕੇ ਆਪਣਾ ਟੀਕਾਕਰਣ ਕਰਵਾਉਣ। ਉਨ੍ਹਾਂ ਦੱਸਿਆ ਕਿ ਸਾਨੂੰ ਬਿਨਾਂ ਕਿਸੇ ਅਫ਼ਵਾਹ ਜਾਂ ਗਲਤ ਧਾਰਨਾ ਦਾ ਸ਼ਿਕਾਰ ਹੋਇਆਂ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।
           ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪ੍ਰਵੀਨ ਪੁਰੀ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਵੀਨੂ ਗੋਇਲ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੌਰ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ, ਐਸ ਐਮ ਓ ਡਾ. ਆਰ ਪੀ ਪਾਂਡਵ, ਸਹਾਇਕ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!