ਪਾਣੀ ਸੰਭਾਲ ਉਪਰਾਲੇ ਕਰਨ ਵਾਲੇ ਜੇਤੂਆਂ ਲਈ 10,000 ਰੁਪਏ ਦਾ ਨਗਦ ਇਨਾਮ
ਜਲ ਸ਼ਕਤੀ ਮੰਤਰਾਲੇ ਵੱਲੋਂ 31 ਅਗਸਤ ਤੱਕ ਜਾਰੀ ਰਹੇਗਾ ਮੁਕਾਬਲਾ
ਰਘਵੀਰ ਹੈਪੀ , ਬਰਨਾਲਾ, 29 ਜਨਵਰੀ 2021
ਜਲ ਸ਼ਕਤੀ ਮੰਤਰਾਲੇ ਵੱਲੋਂ ਪਾਣੀ ਸੰਭਾਲ ਸਬੰਧੀ ਜਾਗਰੂਕਤਾ ਉਪਰਾਲਿਆਂ ਦੇ ਮੱਦੇਨਜ਼ਰ ‘ਵਾਟਰ ਹੀਰੋਜ਼-ਸ਼ੇਅਰ ਯੂਅਰ ਸਟੋਰੀਜ਼’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪਾਣੀ ਸੰਭਾਲ ਸਬੰਧੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਹ ਮੁਕਾਬਲਾ 1 ਸਤੰਬਰ 2020 ਤੋਂ ਚੱਲ ਰਿਹਾ ਹੈ ਅਤੇ 31 ਅਗਸਤ 2021 ਤੱਕ ਜਾਰੀ ਰਹੇਗਾ।
ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ MyGov portal (https://www.mygov.in/task/
ਉਨ੍ਹਾਂ ਦੱਸਿਆ ਕਿ ਇਹ ਵੀਡੀਓਜ਼ (ਯੂ-ਟਿਊਬ ਵੀਡੀਓ ਦਾ ਲਿੰਕ) ਲਿੰਕ ਤੇ ਸਬੰਧਤ ਸਮੱਗਰੀ MyGov portal (www.mygov.in) ’ਤੇ ਅਪਲੋਡ ਜਾਂ waterheroes.cgwb@gmail.com ’ਤੇ ਭੇਜੀ ਜਾ ਸਕਦੀ ਹੈ। ਇਹ ਮੁਕਾਬਲਾ 31 ਅਗਸਤ 2021 ਤੱਕ ਜਾਰੀ ਰਹੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਮੁਕਾਬਲੇ ਵਿਚ ਭਾਗ ਲੈਣ ਦਾ ਸੱਦਾ ਦਿੱਤਾ।