Skip to content
- Home
- ਸੂਬਾਈ ਖੇਡਾਂ ’ਚ ਤਗ਼ਮਾ ਜੇਤੂ ਨੈੱਟਬਾਲ ਖਿਡਾਰੀਆਂ ਦੀ ਡਿਪਟੀ ਕਮਿਸ਼ਨਰ ਵੱਲੋਂ ਹੌਸਲਾ ਅਫਜ਼ਾਈ
Advertisement

17ਵੀਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪੀਅਨਸ਼ਿਪ ’ਚ ਰਿਹਾ ਸ਼ਾਨਦਾਰ ਪ੍ਰਦਰਸ਼ਨ
ਰਵੀ ਸੈਣ , ਬਰਨਾਲਾ, 28 ਜਨਵਰੀ 2021
ਜ਼ਿਲਾ ਸੰਗਰੂਰ ਦੇ ਕਸਬਾ ਅਮਰਗੜ ਨੇੜੇ ਪੈਂਦੇ ਪਿੰਡ ਚੌਂਦਾ ਵਿਖੇ 22 ਜਨਵਰੀ ਤੋਂ 24 ਜਨਵਰੀ ਦੌਰਾਨ ਨੈਟਬਾਲ ਪ੍ਰੋਮੋਸ਼ਨ ਐਸੋਸੀਏਸ਼ਨ ਵੱਲੋਂ ਕਰਵਾਈ ਗਈ ‘17ਵੀਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪੀਅਨਸ਼ਿਪ 2020-21’ ਦੌਰਾਨ ਜ਼ਿਲਾ ਬਰਨਾਲਾ ਦੇ (ਪੁਰਸ਼ ਅਤੇ ਮਹਿਲਾ) ਦੋਵੇਂ ਵਰਗਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਿਲਵਰ ਤਗਮਾ ਹਾਸਲ ਕੀਤਾ ਹੈ।
ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਉਨਾਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਅਤੇ ਚੰਗਾ ਪ੍ਰਦਰਸ਼ਨ ਕਰਨਾ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਬਹੁਤ ਅਹਿਮ ਹੈ।
ਦੱਸਣਯੋਗ ਹੈ ਕਿ ਸੂਬਾਈ ਖੇਡ ਸੰਸਥਾ ਨੈਟਬਾਲ ਪ੍ਰੋਮੋਸ਼ਨ ਐਸੋਸੀਏਸ਼ਨ ਵੱਲੋਂ 22 ਜਨਵਰੀ ਤੋਂ 24 ਜਨਵਰੀ ਦੌਰਾਨ ਜ਼ਿਲਾ ਸੰਗਰੂਰ ਦੇ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਵਿਖੇ ‘17ਵੀਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪਿਅਨਸ਼ਿਪ 2020-21’ ਕਰਵਾਈ ਗਈ। ਇਸ ਵਿੱਚ ਜ਼ਿਲਾ ਅੰਮਿ੍ਰਤਸਰ ਦੇ ਪੁਰਸ਼ ਵਰਗ ਅਤੇ ਮਹਿਲਾ ਵਰਗ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਜ਼ਿਲਾ ਬਰਨਾਲਾ ਦੇ ਦੋਵੇਂ ਵਰਗਾਂ (ਪੁਰਸ਼ ਅਤੇ ਮਹਿਲਾ) ਵਰਗ ਦੀਆਂ ਟੀਮਾਂ ਨੇ ਦੂਜਾ ਸਥਾਨ ਹਾਸਲ ਕੀਤਾ।
Advertisement

Advertisement

Advertisement

Advertisement

error: Content is protected !!