Skip to content
- Home
- ਨਗਰ ਕੌਂਸਲ ਚੋਣਾਂ– 30 ਜਨਵਰੀ ਤੋਂ ਸ਼ੁਰੂ ਹੋਣਗੀਆਂ ਨਾਮਜ਼ਦਗੀਆਂ
Advertisement

ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ 3 ਫਰਵਰੀ
ਨਾਮਜ਼ਦਗੀਆਂ ਲੈਣ ਸਬੰਧੀ ਥਾਵਾਂ ਨਿਰਧਾਰਿਤ-ਜਿਲ੍ਹਾ ਚੋਣ ਅਫਸਰ
ਰਘਬੀਰ ਹੈਪੀ , ਬਰਨਾਲਾ, 28 ਜਨਵਰੀ 2021
ਜ਼ਿਲਾ ਚੋਣਕਾਰ ਅਫਸਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨਰ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲਾ ਬਰਨਾਲਾ ਵਿਚ ਬਰਨਾਲਾ, ਧਨੌਲਾ, ਤਪਾ ਤੇ ਭਦੌੜ ਲਈ ਕੌਂਸਲ ਚੋਣਾਂ ਹੋਣਗੀਆਂ।
ਉਨਾਂ ਦੱਸਿਆ ਕਿ ਮਿਉਸਿਪਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ 2021 ਤੋਂ ਸ਼ੁਰੂ ਹੋਵੇਗੀ ਅਤੇ 3 ਫਰਵਰੀ 2021 ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ।
ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ 2021 ਹੈ। ਵੋਟਾਂ ਪੈਣ ਦਾ ਕਾਰਜ ਮਿਤੀ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021ਨੂੰ ਕੀਤੀ ਜਾਏਗੀ। ਇਸ ਸਬੰਧੀ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ।
ਉੁਨਾਂ ਨਾਮਜ਼ਦਗੀਆਂ ਲੈਣ ਵਾਲੀਆਂ ਥਾਵਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਬਰਨਾਲਾ ਲਈ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ, ਧਨੌਲਾ ਲਈ ਦਫਤਰ ਨਾਇਬ ਤਹਿਸੀਲਦਾਰ ਧਨੌਲਾ, ਤਪਾ ਲਈ ਦਫਤਰ ਤਹਿਸੀਲਦਾਰ ਤਪਾ, ਭਦੌੜ ਲਈ ਦਫਤਰ ਸਬ ਤਹਿਸੀਲ ਭਦੌੜ ਨਿਰਧਾਰਿਤ ਕੀਤੇ ਗਏ ਹਨ।
Advertisement

Advertisement

Advertisement

Advertisement

error: Content is protected !!