ਬਲਵਿੰਦਰ ਅਜਾਦ , ਧਨੌਲਾ 21 ਜਨਵਰੀ 2021
ਸਰਕਾਰੀ ਹਸਪਤਾਲ ਧਨੌਲਾ ਵਿੱਚੋਂ ਕੂੜੇ ਦੇ ਢੇਰ ਤੋਂ ਮਿਲੀਆਂ ਵੱਡੀ ਤਦਾਦ ਵਿੱਚ ਦਿਵਾਈਆ ਦਾ ਮਾਮਲਾ ਭਖਣ ਲੱਗ ਪਿਆ ਹੈ, ਧਨੌਲਾ ਹਸਪਤਾਲ ਅੰਦਰ ਇੱਕਠੀਆ ਹੋਈਆਂ ਏ, ਐਨ,ਐਮ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਇਕਜੁੱਟ ਹੋ ਕੇ ਰੋਸ ਜਤਾਇਆ ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰ ਤੋਂ ਮਿਲੀਆਂ ਦਿਵਾਈਆ ਦੀ ਜਾਂਚ ਸਟੋਰ ਇੰਚਾਰਜ ਤੋਂ ਕੀਤੀ ਜਾਵੇ ਕਿਉਂ ਕਿ ਇੰਨਾਂ ਦਿਵਾਈਆ ਨਾਲ ਫੀਲਡ ਵਰਕਰਾਂ ਦਾ ਕੋਈ ਸਾਰੋਕਾਰ ਨਹੀਂ ਹੈ ਕਿਉਂਕਿ ਕਿ ਸਾਨੂੰ ਜਦੋਂ ਵੀ ਮੇਨ ਸਟੋਰ ਤੋਂ ਕੋਈ ਮੈਡੀਸਨ ਦਿੱਤੀਆਂ ਜਾਂਦੀ ਹੈ ਤਾ ਸਾਰੇ ਵਾਊਚਰ ਭਰਨ ਉਪਰੰਤ ਪੂਰੀ ਗਿਣਤੀ ਕਰਕੇ ਸਾਨੂੰ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰ ਤੋਂ ਮਿਲੀਆਂ ਦਿਵਾਈਆ ਦੀ ਚੱਲ ਰਹੀ ਜਾਂਚ ਵਿੱਚ ਸਾਨੂੰ ਧੱਕੇ ਨਾਲ ਇਸ ਵਿੱਚ ਸਾਮਲ ਕੀਤਾ ਜਾ ਰਿਹਾ ਸਾਡੇ ਕੋਲੋਂ ਰਿਕਾਰਡ ਦੀ ਜਬਰੀ ਮੰਗ ਕੀਤੀ ਗਈ ਹੈ ,ਉਨ੍ਹਾਂ ਕਿਹਾ ਕਿ ਅਸੀਂ ਜਾਂਚ ਵਿੱਚ ਸਾਮਲ ਨਹੀਂ ਹੋਣਾ ਚਾਹੁੰਦੀਆਂ ਕਿਉਂਕਿ ਇਹ ਮਾਮਲਾ ਫੀਲਡ ਵਰਕਰਾਂ ਦਾ ਨਹੀਂ ਸਗੋਂ ਹਸਪਤਾਲ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਕਿਹਾ ਕਿ 1 ਜਨਵਰੀ ਤੋਂ ਲੈਕੇ 15 ਜਨਵਰੀ ਤੱਕ ਦੀ ਹਸਪਤਾਲ ਵਿਚਲੀ ਫੂਟੇਜ ਚੈੱਕ ਕਰਕੇ ਦੋਸੀ ਪਾਏ ਜਾਣ ਵਾਲੇ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਸਾਨੂੰ ਬਿਨਾਂ ਵਹਜਾ ਪ੍ਰੇਸ਼ਾਨ ਨਾ ਕੀਤਾ ਜਾਵੇ ਸਗੋਂ ਇਸ ਸਾਰੀ ਘਟਨਾ ਦੀ ਜਾਂਚ ਡੂੰਘਾਈ ਨਾਲ ਕਰ ਕੇ ਅਸਲ ਵਿਅਕਤੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਉਨ੍ਹਾ ਕਿਹਾ ਕਿ ਅਸੀਂ ਏ ਐਨ ਐਮ 32 ਸਬ ਸੈਂਟਰਾਂ ਵਿੱਚ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾ ਰਹੀਆਂ ਹਾਂ ਡਿਊਟੀ ਦੌਰਾਨ ਸਾਨੂੰ ਮੇਨ ਸਟੋਰ ਤੋਂ ਹਰ ਏ ਐਨ ਐਮ ਵਰਕਰਾਂ 100 ਗੋਲੀਆਂ ਮਾਲਾ ਡੀ ਅਤੇ 500 ਪੈਕਟ ਕੋਡੰਮ ਦਿੱਤੇ ਜਾਦੇ ਹਨ, ਪਰ ਜਿਹੜੀਆਂ ਦਿਵਾਈਆ ਦਾ ਵਿਵਾਦ ਚੱਲ ਰਿਹਾ ਹੈ ਉਹ ਸਾਡੇ ਖੇਤਰ ਵਿੱਚ ਨਹੀਂ ਆਉਦੀਆ ,ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਪਰੇਸ਼ਾਨ ਕਰਨਾ ਬੰਦ ਨਹੀਂ ਹੋਇਆ ਤਾ ਇਸਦਾ ਅਸਰ ਫੀਲਡ ਦੀਆਂ ਸੇਵਾਵਾਂ ਤੇ ਪਵੇਗਾ । ਇਸ ਸਮੇਂ ਜਸਵੀਰ ਕੌਰ, ਜਤਿੰਦਰ ਕੋਰ, ਹਰਜੀਤ ਕੋਰ , ਰਾਜਵਿੰਦਰ ਕੋਰ, ਇੰਦਰਜੀਤ ਕੋਰ, ਹਾਜਰ ਸਨ ।