ਠੰਢੀਆਂ ਹਵਾਵਾਂ ਨੇ ਜਨਜੀਵਨ ਕੀਤਾ ਪ੍ਰਭਾਵਿਤ ” ਲੋਕ ਧੂਣੀਆ ਦਾ ਲੈਣ ਲੱਗੇ ਆਸਰਾ,,,,,
ਬਲਵਿੰਦਰ ਅਜਾਦ ,ਧਨੌਲਾ 18 ਜਨਵਰੀ 2021
ਦਿਨ ਦੇ ਸਮੇਂ ਵਿੱਚ ਆਈ ਤਬਦੀਲੀ ਦੇ ਬਾਵਜੂਦ ਹਾਲੇ ਠੰਡ ਘਟਨ ਦਾ ਨਾਮ ਹੀ ਨਹੀਂ ਲੈ ਰਹੀ। ਦਿਨ -ਰਾਤ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਪੂਰੀ ਤਰ੍ਹਾਂ ਜਨਜੀਵਨ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ, ਵੱਧ ਰਹੀ ਠੰਡ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਚੁੱਕੇ ਹਨ,। ਠੰਡ ਦਾ ਅਸਰ ਇਸ ਕਦਰ ਭਾਰੂ ਹੋ ਗਿਆ ਹੈ ਕਿ ਬਜਾਰਾ ਵਿੱਚੋਂ ਗਾਹਕਾਂ ਦੀ ਆਮਦ ਤੇ ਅਸਰ ਪਿਆ ਹੈ । ਸਿਰਫ ਗਰਮ ਕੱਪੜੇ ਖ੍ਰੀਦ ਕਰਨ ਵਾਲੇ ਗਾਹਕਾਂ ਨੂੰ ਛੱਡਕੇ ਬਹੁਤੇ ਲੋਕ ਘਰਾਂ ਵਿੱਚੋਂ ਨਿਕਲਣ ਲਈ ਤਿਆਰ ਨਹੀਂ ਹਨ ।
ਠੰਡ ਕਣਕ ਦੀ ਫਸਲ ਲਈ ਲਾਹੇਵੰਦ
ਸਮਾਜ ਸੇਵੀ ਨਰਿੰਦਰ ਸਿੰਘ ਕਾਲਾ ਕਾਹਲੋਂ, ਬੂਟਾ ਸਿੰਘ ਕੈਂਥ, ਸੁਰਿੰਦਰ ਸਿੰਘ, ਮੋਦਨ ਸਾਹ ਆਦਿ ਨੇ ਦੱਸਿਆ ਕਿ ਭਾਵੇਂ ਠੰਡ ਕਣਕ ਦੀ ਫਸਲ ਲਈ ਲਾਹੇਵੰਦ ਹੈ ਪਰ ਇਹ ਠੰਡ ਗਰੀਬ ਪਰਿਵਾਰਾਂ ਲਈ ਮੁਸੀਬਤ ਬਣੀ ਹੋਈ ਹੈ ਦਿਹਾੜੀਦਾਰ ਕਾਮਿਆਂ ਦੀ ਦਿਹਾੜੀ ਨਾ ਲੱਗਣ ਕਾਰਨ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਨਹੀ ਜਲ ਰਹੇ ਆਰਥਿਕ ਸਥਿਤੀ ਦੇ ਮਾਰੇ ਲੋਕ ਰੱਬ ਆਸਰੇ ਦਿਨ ਕਟੀ ਕਰ ਰਹੇ ਹਨ, ਇਸ ਸਮੇਂ ਗੱਲਬਾਤ ਕਰਦਿਆਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਠੰਡ ਕਾਰਨ ਸਾਰੇ ਕੰਮਕਾਜ ਠੱਪ ਪਏ ਹਨ ਸਾਡੀ ਦਿਹਾੜੀ ਨਾ ਲੱਗਣ ਕਾਰਨ ਕਾਫੀ ਔਖਾ ਸਮਾਂ ਲੰਘਾ ਰਹੇ ਹਾਂ ।
ਵੰਡੇਰੀ ਉਮਰ ਦੇ ਕਾਮੇ ਰੂਪ ਸਿੰਘ ਨੇ ਦੱਸਿਆ ਕਿ ਠੰਡ ਦਾ ਕਹਿਰ ਕਾਰਨ ਲੋਕ ਤਾ ਘਰਾਂ ਵਿੱਚ ਜਾ ਧੂਣੀਆ ਸੇਕ ਕੇ ਆਪਣਾਂ ਸਮਾਂ ਗੁਜਾਰ ਰਹੇ ਹਨ ਪਰ ਉਨ੍ਹਾਂ ਬੇ ਸਹਾਰਾ ਪਸੂਆ ਦੀ ਕੋਈ ਸਾਰ ਨਹੀਂ ਲੈ ਰਿਹਾ ਜਿਹੜੇ ਵਿਚਾਰੇ ਠੁਰ ਠੁਰ ਕਰਦੇ ਹੋਏ ਆਪਣਾਂ ਟਾਇਮ ਪਾਸ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਇੰਨਸਾਨ ਵਾਂਗ ਇੰਨਾ ਵਿੱਚ ਵੀ ਪਰਮਾਤਮਾ ਦੀ ਰੂਹ ਹੈ , ਇਸ ਸਮੇਂ ਅਜਿਹੇ ਪਸੂਆ ਦੀ ਮਦਦ ਕਰਨੀ ਚਾਹੀਦੀ ਹੈ ।
ਬਰਡ ਫਲੂ ਨੇ ਲੋਕਾਂ ਨੂੰ ਚੜਾਇਆ ਕਾਬਾਂ,,,,,,,,,
ਰਾਜੂ ਸਿੰਘ ਨੇ ਦੱਸਿਆ ਕਿ ਠੰਡ ਤੋਂ ਬਚਣ ਲਈ ਪਹਿਲਾਂ ਤਾਂ ਲੋਕ ਮੀਟ ਆਂਡੇ ਦਾ ਸੇਵਨ ਕਰ ਕੇ ਕੁੱਝ ਰਾਹਤ ਪਾਉਣ ਦੀ ਕੋਸ਼ਿਸ਼ ਕਰਦੇ ਸਨ ਪਰ ਹੁਣ ਬਲਡ ਫਲੂ ਕਾਰਨ ਲੋਕ ਡਰਦੇ ਮਾਰੇ ਮੀਟ ਆਂਡੇ ਦਾ ਸੇਵਨ ਨਹੀਂ ਕਰ ਰਹੇ, ਜਿਸ ਕਾਰਨ ਮੀਟ ਆਂਡੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਦੁਕਾਨਾਂ ਤੇ ਵੀ ਅਸਰ ਪਿਆ ਹੈ ,ਜਦਕਿ ਠੰਡ ਵਿਚ ਵਿਕਰੀ ਵਧਣ ਦੀ ਬਿਜਾਏ ਨਾ ਮਾਤਰ ਰਹਿ ਚੁੱਕੀ ਹੈ ।