ਬਲਵਿੰਦਰ ਅਜਾਦ , ਧਨੌਲਾ 13 ਜਨਵਰੀ 2021
ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਲੋਹੜੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਮਾਰੂ ਆਰਡੀਨੈਂਸ ਨੂੰ ਲੈਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੋਦੀ ਦੀ ਅਰਥੀ ਨੂੰ ਪਹਿਲਾਂ ਬਜਾਰ ਵਿੱਚ ਲਿਜਾਇਆ ਗਿਆ ਇਸ ਦੌਰਾਨ ਹਰ ਫਿਰਕੇ ਦੇ ਲੋਕਾਂ ਨੇ ਸਾਥ ਦਿੱਤਾ ਗਿਆ , ਇਸ ਸਮੇਂ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਦੇ ਵਿਰੋਧ ਵਿਚ ਰੋਸ ਜਤਾਇਆ , ਲਾਲ ਸਿੰਘ ਧਨੌਲਾ ਮਜ਼ਦੂਰ ਆਗੂ ਨੇ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਨਾਲ ਜਿੱਥੇ ਖੇਤੀ ਤਬਾਹ ਹੋਵੇਗੀ ਉੱਥੇ ਮਜ਼ਦੂਰਾਂ ਦਾ ਜਿਉਣਾ ਬਹੁਤ ਮੁਸ਼ਕਲ ਹੋ ਜਾਵੇਗਾ।ਉਨ੍ਹਾਂ ਨੂੰ ਕੰਮ ਨਹੀਂ ਮਿਲਣ ਜਨਤਕ ਵੰਡ ਪ੍ਰਣਾਲੀ ਦੇ ਫੇਲ੍ਹ ਹੋਣ ਨਾਲ ਸਸਤੀ ਮਿਲਦੀ ਕਣਕ ਦਾਲ ਬੰਦ ਹੋ ਜਾਵੇਗੀ।
ਕਿਉਂਕਿ ਸਰਕਾਰ ਨੇ ਅਨਾਜ ਖਰੀਦਣਾ ਬੰਦ ਕਰ ਦੇਣਾ ਹੈ ਇਸ ਲਈ ਸਕੂਲਾਂ ਵਿੱਚ ਗ਼ਰੀਬ ਬੱਚਿਆਂ ਨੂੰ ਮਿਲ ਰਹੀ ਮਿੱਡ ਡੇ ਮੀਲ ਦੀ ਸਹੂਲਤ ਵੀ ਬੰਦ ਹੋ ਜਾਵੇਗੀ। ਜ਼ਰੂਰੀ ਵਸਤਾਂ ਦੇ ਸਟਾਕ ਦਿ ਲਿਮਿਟ ਖ਼ਤਮ ਕਰਨ ਨਾਲ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਬਹੁਤ ਵਧ ਜਾਵੇਗੀ।ਸਮਾਜ ਵਿੱਚ ਅਮੀਰ ਗ਼ਰੀਬ ਦਾ ਪਾੜਾ ਹੋਰ ਵਧ ਜਾਵੇਗਾ ਮਨਰੇਗਾ ਦੇ ਕੰਮ ਤੇ ਵੀ ਬਹੁਤ ਅਸਰ ਪਵੇਗਾ।ਬਿਜਲੀ ਦੇ ਪ੍ਰਾਈਵੇਟ ਹੋ ਜਾਣ ਨਾਲ ਗ਼ਰੀਬਾਂ ਨੂੰ ਮਿਲਦੀ ਦੋ ਸੌ ਯੂਨਿਟ ਪ੍ਰਤੀ ਮਹੀਨਾ ਦੀ ਸਹੂਲਤ ਖ਼ਤਮ ਹੋ ਜਾਵੇਗੀ। ਇਸ ਲਈ ਮਜ਼ਦੂਰ ਨੂੰ ਜਿਊਂਦਾ ਰਹਿਣ ਲਈ ਜ਼ੋਰਦਾਰ ਸੰਘਰਸ਼ ਕਰਨਾ ਪਵੇਗਾ। ਧਨੌਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਅੱਜ ਲੋਹਡ਼ੀ ਵਾਲੇ ਦਿਨ ਸ਼ਹਿਰ ਵਿੱਚ ਮਾਰਚ ਕਰਨ ਤੋਂ ਬਾਅਦ ਬੱਸ ਸਟੈਂਡ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ।ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਇਸ ਹੱਕ ਸੱਚ ਦੀ ਲੜਾਈ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ।ਇਸ ਮੋਕੇ ਮਹਿੰਦਰ ਸਿੰਘ ਮਾਨ, ਗੁਰਜੰਟ ਸਿੰਘ, ਬਿੱਲੂ ਸਿੰਘ ਔਲਖ, ਪੰਮਾ ਮਾਨ ,ਪੱਪੀ ਪਿੰਡੀ ਵਾਲਾ, ਸੁਖਵਿੰਦਰ ਸਿੰਘ ਮੂੰਦਰੀ , ਕਾਲਾ, ਗਿਆਨ ਸਿੰਘ,ਜੱਗਾ ਸਿੰਘ,ਬਲਦੇਵ ਸਿੰਘ ਨਾਥਾ ਸਿੰਘ ਜਥੇਦਾਰ ਬਿੱਲੂ ਸਿੰਘ ਪਾਲਾ ਸਿੰਘ ਪ੍ਰਧਾਨ ਜਨਕ ਸਿੰਘ ਸਾਬਕਾ ਥਾਣੇਦਾਰ ਬੂਟਾ ਸਿੰਘ, ਜਗਜੀਤ ਸਿੰਘ ਸੈਨਾ, ਹਰਨੇਕ ਸਿੰਘ ਹਰਦੀਪ ਸਿੰਘ ਸੋਢੀ ,ਸੁਖਦਰਸ਼ਨ ਸਿੰਘ ਮੁਨਸ਼ੀ ,ਅਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ।