ਸਵਿੱਤਰੀ ਬਾਈ ਫੂਲੇ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਕਿਸਾਨ ਸੰਘਰਸ਼ ਦਾ 94 ਵਾਂ ਦਿਨ,,,

Advertisement
Spread information

ਸਾਂਝਾ ਕਿਸਾਨ ਸੰਘਰਸ਼-ਖਿੱਚ ਦਾ ਕੇਂਦਰ ਬਣਿਆ ,ਦੂਸਰੀ ਵਾਰ ਭੁੱਖ ਹੜਤਾਲ ਵਿੱਚ ਸ਼ਾਮਿਲ 10 ਵਰ੍ਹਿਆਂ ਦਾ ਦਰਸ਼ਵੀਰ ਸਿੰਘ

ਵੈਦ ਮੰਡਲ ਬਰਨਾਲਾ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ,  ਸੰਚਾਲਨ ਕਮੇਟੀ ਨੂੰ ਸੌਂਪੀ 2100 ਰੁਪਏ ਦੀ ਸਹਾਇਤਾ 


ਹਰਿੰਦਰ ਨਿੱਕਾ , ਬਰਨਾਲਾ 03 ਜਨਵਰੀ 2021

              ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਇਆ ਸਾਂਝਾ ਕਿਸਾਨ ਸੰਘਰਸ਼ ਚੌਥੇੇ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਰੇਲਵੇ ਪਾਰਕਿੰਗ ਵਿੱਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਰਿਹਾ। ਅੱਜ ਸਾਂਝੇ ਇਕੱਠ ਨੂੰ ਵੈਦ ਕੌਰ ਚੰਦ ਸ਼ਰਮਾ ਦੀ ਅਗਵਾਈ ਵਿੱਚ ਵੈਦ ਮੰਡਲ ਨੇ ਸਮੂਹਿਕ ਰੂਪ ਵਿੱਚ ਸ਼ਾਮਿਲ ਹੋਕੇ ਇਕਮੁਠਤਾ ਦਾ ਪ੍ਰਗਟਾਵਾ ਕੀਤਾ ਅਤੇ ਸੰਚਾਲਨ ਕਮੇਟੀ ਨੂੰ 2100 ਰੁ. ਸਹਾਇਤਾ ਸੌਂਪਦਿਆਂ ਹਰ ਸੰਭਵ ਸਹਿਯੋਗ ਕਰਨ ਦਾ ਵਾਅਦਾ ਕੀਤਾ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਅਮਰਜੀਤ ਕੌਰ, ਕੌਰ ਚੰਦ ਸ਼ਰਮਾ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਖੁਸ਼ਮੰਦਰਪਾਲ, ਖੁਸ਼ੀਆ ਸਿੰਘ ,ਜਸਪਾਲ ਸਿੰਘ ਕਾਲੇਕੇ ਆਦਿ ਬੁਲਾਰਿਆਂ ਨੇ ਕਿਹਾ ਕਿ ਅੱਜ ਔਰਤ ਹੱਕਾਂ ਅਤੇ ਛੂਆਛਾਤ ਖਿਲਾਫ ਜੰਗ ਲੜਨ ਵਾਲੀ ਭਾਰਤ ਦੀ ਪਹਿਲੀ ਔਰਤ ਆਗੂ ਸਵਿੱਤਰੀ ਬਾਈ ਫੂਲੇ ਦਾ ਜਨਮ ਦਿਨ ਹੈ। ਔਰਤਾਂ ਖਾਸ ਕਰ ਕਿਸਾਨ ਔਰਤਾਂ ਜਿਸ ਵੇਗ ਨਾਲ ਸੰਘਰਸ਼ ਦੇ ਮੈਦਾਨ ਵਿੱਚ ਕੁੱਦੀਆਂ ਹਨ , ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਜਿਸ ਔਰਤ ਨੂੰ ਜੰਮਣ ਵੇਲੇ ਪੱਥਰ, ਧੰਨ ਬਿਗਾਨਾ,ਪੈਰ ਦੀ ਜੁੱਤੀ, ਭੋਗ ਵਿਲਾਸ ਦੀ ਵਸਤੂ, ਕਾਣਾਂ ਮਕਾਣਾਂ ਜਾਣ ਵਾਲੀ, ਅਜੋਕੇ ਦੌਰ ਵਿੱਚ ਮੰਡੀ ਵਿੱਚ ਮਾਲ ਵੇਚਣ ਵਾਲੀ ਵਸਤੂ ਸਮਝਿਆ ਜਾਂਦਾ ਸੀ/ਹੈ।

Advertisement

              ਅੱਜ ਉਸੇ ਔਰਤ ਨੇ ਸਵਿੱਤਰੀ ਬਾਈ ਫੂਲੇ ਵਰਗੀਆਂ ਮਹਾਨ ਔਰਤਾਂ ਦੀ ਸੰਘਰਸ਼ਮਈ ਜਿੰਦਗੀ ਤੋਂ ਪ੍ਰੇਰਨਾ ਹਾਸਲ ਕਰਦਿਆਂ ਸੰਘਰਸ਼ਾਂ ਦਾ ਪਿੜ ਮੱਲ ਲਿਆ ਹੈ। ਹਾਕਮਾਂ ਨੂੰ ਇਸ ਤਰ੍ਹਾਂ ਕਿਸਾਨ ਔਰਤਾਂ ਦਾ ਸੰਘਰਸ਼ ਦੇ ਮੈਦਾਨ ਵਿੱਚ ਨਿੱਕਲਣਾ ਭਾਉਂਦਾ ਨਹੀਂ। ਸੰਘਰਸ਼ ਵਿੱਚ ਕੁੱਛੜ ਚੁੱਕੀ ਬੱਚੀਆਂ ਤੋਂ ਲ਼ੈਕੇ ਬੁੱਢੀਆਂ ਮਾਵਾਂ ਤੱਕ ਦੀਆਂ ਚਾਰ-ਚਾਰ ਪੀੜੀਆਂ ਨੇ ਸੰਘਰਸ਼ਾਂ ਦਾ ਪਿੜ ਮੱਲਿਆ ਹੋਇਆ ਹੈ। ਜਿਸ ਨੇ ਹਾਕਮਾਂ ਨੂੰ ਕੰਬਣੀਆਂ ਛੇੜੀਆਂ ਹੋਈਆਂ ਹਨ। ਬੁਲਾਰਿਆਂ ਕਿਹਾ ਕਿ ਅੱਧ ਸੰਸਾਰ ਦੀਆਂ ਮਾਲਕ ਕਿਸਾਨ ਔਰਤਾਂ ਨੂੰ ਸੰਗਰਾਮ ਦੇ ਰਣ ਤੱਤੇ ਮੈਦਾਨ’ਚ ਨਾਲ ਲੈਂਦਿਆਂ ਖੇਤੀ ਵਿਰੋਧੀ ਕਾਨੂੰਨ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਅਤੇ ਸਾਰੀਆਂ ਫਸਲਾਂ ਦੀ ਘੱਟੋ-ਘੱਟ ਕੀਮਤ ਉੱਪਰ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਸੁਚੱਜੀ ਅਗਵਾਈ ਅਧੀਨ ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਵੱਲੋਂ ਸਾਮਰਾਜੀਆਂ ਦੀਆਂ ਦਿਸ਼ਾ ਨਿਰਦੇਸ਼ਤ ਨੀਤੀਆਂ ਤਹਿਤ ਤੇਜੀ ਨਾਲ ਲਾਗੂ ਕੀਤੀ ਜਾ ਰਹੀ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤਹਿਤ ਦੇਸੀ ਬਦੇਸ਼ੀ ਵੱਡੇ ਵਪਾਰਿਕ ਘਰਾਣਿਆਂ(ਅਡਾਨੀ-ਅੰਬਾਨੀ ਸਮੇਤ ਹੋਰਨਾਂ ) ਨੂੰ ਮੁਲਕ ਦੇ ਕੁਦਰਤੀ ਸੋਮੇ ਜਲ, ਜੰਗਲ, ਜਮੀਨ ਅਤੇ ਕਿਰਤ ਦੀ ਅੰਨ੍ਹੀ ਲੁੱਟ ਮਚਾਉਣ ਦੀ ਕਦਾਚਿਤ ਵੀ ਇਜਾਜਤ ਨਹੀਂ ਦੇਵੇਗਾ।

             ਜਾਗਰੂਕ ਵਿਸ਼ਾਲ ਅਧਾਰ ਵਾਲੀ ਕਿਸਾਨ ਲਹਿਰ ਜਥੇਬੰਦਕ ਸੰਘਰਸ਼ ਰਾਹੀਂ ਇਨ੍ਹਾਂ ਨੀਤੀਆਂ ਨੂੰ ਪਿਛਲ ਮੋੜਾ ਦੇਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ। ਸਾਂਝਾ ਸੰਘਰਸ਼ ਜਿਉਂ ਜਿਉਂ ਲੰਮਾ ਹੋਵੇਗਾ, ਹੋਰ ਵਧੇਰੇ ਮਜਬੂਤੀ ਨਾਲ ਵਿਸ਼ਾਲ ਅਤੇ ਤਿੱਖਾ ਹੁੰਦਾ ਹੋਇਆ ਵਦਾਣੀ ਸੱਟਾਂ ਮਾਰਦਾ ਹੋਇਆ ਆਪਣੀ ਜੇਤੂ ਮੰਜਿਲ ਸਰ ਕਰਨ ਵੱਲ ਅੱਗੇ ਵਧੇਗਾ। ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਦੀ ਐਮਐਸਪੀ ਲਾਗੂ ਕਰਨ ਕਰਨ ਲਈ ਮਜਬੂਰ ਕਰੇਗਾ। ਬੁਲਾਰਿਆਂ ਸਭਨਾਂ ਤਬਕਿਆਂ ਨੂੰ ਵੱਡੀ ਗਿਣਤੀ ਵਿੱਚ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਗਤਾਰਤਾ ਬਣਾਏ ਰੱਖਣ ਦੀ ਜੋਰਦਾਰ ਅਪੀਲ ਕੀਤੀ। 6 ਜਨਵਰੀ ਨੂੰ ਦਿੱਲੀ ਵਿਖੇ ਵਿਸ਼ਾਲ ਟਰੈਕਟਰ ਮਾਰਚ, 7 ਜਨਵਰੀ ਤੋਂ 12 ਜਨਵਰੀ ਤੱਕ ਜਾਗਰੂਕਤਾ ਹਫਤਾ ਮਨਾਉਂਦਿਆਂ, 13 ਜਨਵਰੀ ਨੂੰ ਦੁੱਲੇ ਭੱਟੀ ਦੇ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਸਾਂਝੀ ਲੋਹੜੀ ਬਾਲਕੇ ਸੰਘਰਸ਼ ਤੇਜ ਕਰਨ ਦਾ ਅਹਿਦ ਕਰਨਗੇ। 18 ਜਨਵਰੀ ਨੂੰ ਔਰਤ ਸ਼ਸ਼ਕਤੀਕਰਨ ਦਿਵਸ ਮੌਕੇ ਔਰਤਾਂ ਦੇ ਵੱਡੇ ਇਕੱਠ ਕਰਕੇ ਕਿਸਾਨ ਔਰਤਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਜਰਬਾਂ ਦਿੱਤੀਆਂ ਜਾਣਗੀਆਂ।

           23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰੰਦਰ ਬੋਸ ਨੂੰ ਯਾਦ ਕੀਤਾ ਜਾਵੇਗਾ। 26 ਜਨਵਰੀ ਸਮਾਨਅੰਤਰ ਕਿਸਾਨ ਦਿਵਸ ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਮਨਾਇਆ ਜਾਵੇਗਾ। ਇਹ ਸੰਘਰਸ਼ ਪ੍ਰੋਗਰਾਮ ਮੋੋਦੀ ਹਕੂਮਤ ਦਾ ਲੋਕ ਵਿਰੋਧੀ ਚਿਹਰਾ ਲੋਕ ਸੱਥਾਂ ਵਿੱਚ ਪਰਦਾ ਚਾਕ ਕਰਕੇ ਭੰਨ੍ਹਕੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਅਤੇ ਐਮਐਸਪੀ ਦੀ ਕਾਨੂੰਨਨ ਗਰੰਟੀ ਕਰਨ ਲਈ ਮਜਬੂਰ ਕਰਨਗੇ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਗੁਰਮੇਲ ਸਿੰਘ ਪੰਧੇਰ, ਕੁਲਵਿੰਦਰ ਸਿੰਘ ਪੰਧੇਰ, ਬਲਦੇਵ ਸਿੰਘ ਧਨੌਲਾ, ਹਰਬੰਸ ਸਿੰਘ ਧਨੌਲਾ, ਗੁਰਚਰਨ ਸਿੰਘ ਚੁਹਾਣਕੇਖੁਰਦ, ਜਗਸੀਰ ਸਿੰਘ ਕਾਲੇਕੇ, ਹਰਭਜਨ ਸਿੰਘ ਕਾਲੇਕੇ, ਦੇਸ਼ਵੀਰ ਸਿੰਘ ਬਰਨਾਲਾ ਸ਼ਾਮਿਲ ਹੋਏ।

Advertisement
Advertisement
Advertisement
Advertisement
Advertisement
error: Content is protected !!