ਦਲਜੀਤ ਸੰਘ ਭੱਠਲ ਕਰਮਗੜ੍ਹ(ਕਨੇਡਾ) ਵੱਲੋਂ ਜਥੇਬੰਦੀ ਨੂੰ ਦਸ ਹਾਜਰ ਰੁ.ਦਾ ਸਹਾਇਤਾ ਰਾਸ਼ੀ ਭੇਂਟ
ਰਘਵੀਰ ਹੈਪੀ , ਬਰਨਾਲਾ- 3 ਜਨਵਰੀ 2021
ਸਥਾਨਕ ਦਾਣਾ ਮੰਡੀ ਦੇ ਸਾਹਮਣੇ ਬਰਨਾਲਾ-ਬਾਜਾਖਾਨਾ ਰੋਡ ਉੱਤੇ ਸਥਿਤ ਅੰਬਾਨੀ ਦੇ ‘ਰਿਲਾਇੰਸ ਸਮਾਰਟ ਮਾਲ’ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਲਗਾਤਾਰ ਦਿੱਤੇ ਜਾ ਰਹੇ ਧਰਨੇ ਵਿੱਚ ਮੌਜੂਦ ਕਿਸਾਨਾਂ ਤੇ ਹੋਰ ਲੋਕਾਂ ਨੂੰ ਅੱਜ ਸੰਬੋਧਨ ਕਰਦਿਆਂ ਹਰਚਰਨ ਸਿੰਘ ਚੰਨਾ, ਸਾਹਿਬ ਸਿੰਘ ਬਡਬਰ, ਸੁਖਵਿੰਦਰ ਸਿੰਘ ਠੀਕਰੀਵਾਲ, ਜਸਪਾਲ ਸਿੰਘ ਚੀਮਾ, ਦਵਿੰਦਰ ਸਿੰਘ ਬਰਨਾਲਾ, ਬਹਾਦਰ ਸਿੰਘ ਸੰਘੇੜਾ, ਸੁਖਦੇਵ ਸਿੰਘ ਮੱਲੀ,ਸਵਰਨ ਸਿੰਘ ਸੰਘੇੜਾ ਅਤੇ ਸੁਰਜੀਤ ਸਿੰਘ ਕਰਮਗੜ੍ਹ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਰੋਧੀ ਚਾਲਾਂ ਅਤੇ ਜਬਰ-ਜ਼ੁਲਮ ਦਾ ਉਲਟਾ ਅਸਰ ਹੋਵੇਗਾ ਤੇ ਸਰਕਾਰਾਂ ਕਿਸਾਨਾਂ ’ਤੇ ਜਿੰਨਾ ਜ਼ਿਆਦਾ ਜਬਰ-ਜ਼ੁਲਮ ਕਰਨਗੀਆਂ ਓਨਾ ਹੀ ਇਹ ਸੰਘਰਸ਼ ਹੋਰ ਵਿਸਾਲ ਤੇ ਤੇਜ਼ ਹੁੰਦਾ ਜਾਵੇਗਾ ਤੇ ਆਖਰ ਖੇਤੀ ਤੇ ਕਿਸਾਨ ਵਿਰੋਧੀ ਤਿੰਨੇ ਕਾਨੂੰਨ ਅਤੇ ਦੋਵੇਂ ਆਰਡੀਨੈਂਸ ਵਾਪਸ ਕਰਵਾ ਕੇ ਹੀ ਦਮ ਲਵੇਗਾ। ਆਗੂਆਂ ਨੇ ਮੋਦੀ ਹਕੂਮਤ ਦਾ ਗਰੂਰ ਭੰਨਣ ਲਈ ਸਾਂਝਾ ਕਿਸਾਨ ਮੋਰਚਾ ਵੱਲੋਂ ਉਲੀਕੇ ਸੱਦਿਆਂ ਬਾਰੇ ਦੱਸਿਆ ਕਿ 6 ਜਨਵਰੀ ਨੂੰ ਦਿੱਲੀ ਵਿਖੇ ਵਿਸ਼ਾਲ ਟਰੈਕਟਰ ਮਾਰਚ, 7 ਜਨਵਰੀ ਤੋਂ 12 ਜਨਵਰੀ ਤੱਕ ਜਾਗਰੂਕਤਾ ਹਫਤਾ ਮਨਾਉਂਦਿਆਂ, 13 ਜਨਵਰੀ ਨੂੰ ਦੁੱਲੇ ਭੱਟੀ ਦੇ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਸਾਂਝੀ ਲੋਹੜੀ ਬਾਲਕੇ ਸੰਘਰਸ਼ ਤੇਜ ਕਰਨ ਦਾ ਅਹਿਦ ਕਰਨਗੇ। 18 ਜਨਵਰੀ ਨੂੰ ਔਰਤ ਸ਼ਸ਼ਕਤੀਕਰਨ ਦਿਵਸ ਮੌਕੇ ਔਰਤਾਂ ਦੇ ਵੱਡੇ ਇਕੱਠ ਕਰਕੇ ਕਿਸਾਨ ਔਰਤਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਜਰਬਾਂ ਦਿੱਤੀਆਂ ਜਾਣਗੀਆਂ। 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰੰਦਰ ਬੋਸ ਨੂੰ ਯਾਦ ਕੀਤਾ ਜਾਵੇਗਾ। 26 ਜਨਵਰੀ ਸਮਾਨਅੰਤਰ ਕਿਸਾਨ ਦਿਵਸ ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਮਨਾਇਆ ਜਾਵੇਗਾ। ਇਹ ਸੰਘਰਸ਼ ਪ੍ਰੋਗਰਾਮ ਮੋੋਦੀ ਹਕੂਮਤ ਦਾ ਲੋਕ ਵਿਰੋਧੀ ਚਿਹਰਾ ਲੋਕ ਸੱਥਾਂ ਵਿੱਚ ਪਰਦਾ ਚਾਕ ਕਰਕੇ ਭੰਨ੍ਹਕੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਅਤੇ ਐਮਐਸਪੀ ਦੀ ਕਾਨੂੰਨਨ ਗਰੰਟੀ ਕਰਨ ਲਈ ਮਜਬੂਰ ਕਰਨਗੇ।