ਸੂਬਾ ਸਰਕਾਰਾਂ ਮਨ ‘ਚੋਂ ਕੱਢਣ ਭਰਮ , ਜਬਰ-ਜ਼ੁਲਮ ਨਾਲ ਨਹੀਂ ਦਬਦਾ ਕਿਸਾਨ ਅੰਦੋਲਨ

Advertisement
Spread information

ਰਵੀ ਸੈਣ , ਬਰਨਾਲਾ- 30 ਦਸੰਬਰ, 2020

          ਬਰਨਾਲਾ ਦੀ ਦਾਣਾ ਮੰਡੀ ਦੇ ਸਾਹਮਣੇ ਬਰਨਾਲਾ-ਬਾਜਾਖਾਨਾ ਰੋਡ ਉੱਤੇ ਸਥਿਤ ਅੰਬਾਨੀ ਦੇ ‘ਰਿਲਾਇੰਸ ਸਮਾਰਟ ਮਾਲ’ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਤਿੰਨ ਮਹੀਨੇ ਤੋਂ ਲਗਾਤਾਰ ਦਿੱਤੇ ਜਾ ਰਹੇ ਧਰਨੇ ਵਿੱਚ ਮੌਜੂਦ ਕਿਸਾਨਾਂ ਤੇ ਹੋਰ ਲੋਕਾਂ ਨੂੰ ਅੱਜ ਸੰਬੋਧਨ ਕਰਦਿਆਂ ਹਰਚਰਨ ਸਿੰਘ ਚੰਨਾ, ਸਾਹਿਬ ਸਿੰਘ ਬਡਬਰ, ਸੁਖਵਿੰਦਰ ਸਿੰਘ ਠੀਕਰੀਵਾਲ, ਜਸਪਾਲ ਸਿੰਘ ਚੀਮਾ, ਦਵਿੰਦਰ ਸਿੰਘ ਬਰਨਾਲਾ, ਬਹਾਦਰ ਸਿੰਘ ਸੰਘੇੜਾ, ਸੁਖਦੇਵ ਸਿੰਘ ਮੱਲੀ,ਸਵਰਨ ਸਿੰਘ ਸੰਘੇੜਾ ਅਤੇ ਸੁਰਜੀਤ ਸਿੰਘ ਕਰਮਗੜ੍ਹ ਨੇ ਪਟਨਾ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅਤੇ ਪਟਨਾ ਦੇ ਰਾਜਭਵਨ ਵੱਲ ਜਾ ਰਹੇ ਕਿਸਾਨਾਂ ’ਤੇ ਬਿਹਾਰ ਪੁਲਿਸ ਵੱਲੋਂ ਲਾਠੀਚਾਰਜ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ।

Advertisement

        ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਆਪਣੇ ਮਨ ਵਿੱਚੋਂ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਉਹ ਜਬਰ-ਜ਼ੁਲਮ ਕਰ ਕੇ ਇਸ ਕਿਸਾਨ ਅੰਦੋਲਨ ਨੂੰ ਦਬਾ ਲੈਣਗੀਆਂ। ਉਨ੍ਹਾਂ ਕਿਹਾ ਕਿ ਇਸ ਜਬਰ-ਜ਼ੁਲਮ ਦਾ ਉਲਟਾ ਅਸਰ ਹੋਵੇਗਾ ਤੇ ਸਰਕਾਰਾਂ ਕਿਸਾਨਾਂ ’ਤੇ ਜਿੰਨਾ ਜ਼ਿਆਦਾ ਜਬਰ-ਜ਼ੁਲਮ ਕਰਨਗੀਆਂ ਓਨਾ ਹੀ ਇਹ ਸੰਘਰਸ਼ ਹੋਰ ਵਿਸ਼ਾਲ ਤੇ ਤੇਜ਼ ਹੁੰਦਾ ਜਾਵੇਗਾ ਤੇ ਆਖ਼ਰ ਖੇਤੀ ਤੇ ਕਿਸਾਨ ਵਿਰੋਧੀ ਤਿੰਨੇ ਕਾਨੂੰਨ ਅਤੇ ਦੋਵੇਂ ਆਰਡੀਨੈਂਸ ਵਾਪਸ ਕਰਵਾ ਕੇ ਹੀ ਦਮ ਲਵੇਗਾ। ਪੰਜਾਬ ਦੀਆਂ 30 ਅਤੇ ਦੇਸ਼ ਭਰ ਦੀਆਂ ਲਗਭਗ 500 ਜਥੇਬੰਦੀਆਂਸ਼ ਦੇ ਬਣੇ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਦਿੱਤੀ ਜਾ ਰਹੀ ਬੜੀ ਚੰਗੀ ਅਗਵਾਈ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਿਵੇਂ ਜਿਵੇਂ ਇਹ ਅੰਦੋਲਨ ਸਮੁੱਚੇ ਦੇਸ਼ ਵਿੱਚ ਫ਼ੈਲਦਾ ਜਾ ਰਿਹਾ ਹੈ, ਓਵੇਂ ਓਵੇਂ ਹੀ ਇਸ ਦੀ ਜਿੱਤ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ ਅਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੇ ਕਿਸਾਨ ਯੋਧੇ ਜਿੱਤ ਕੇ ਢੋਲ ਵਜਾਉਂਦੇ ਤੇ ਭੰਗੜੇ ਪਾਉਂਦੇ ਹੋਏ ਦਿੱਲੀ ਤੋਂ ਵਾਪਸ ਘਰ ਨੂੰ ਮੁੜਨਗੇ।

Advertisement
Advertisement
Advertisement
Advertisement
Advertisement
error: Content is protected !!