ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ/ਮਹਿਲ ਕਲਾਂ 27 ਦਸੰਬਰ 2020
ਧੰਨ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਦੋਨੋਂ ਗਰਾਮ ਪੰਚਾਇਤਾਂ, ਨਗਰ ਨਿਵਾਸੀਆਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ।ਸਮਾਗਮ ਦੇ ਅਖੀਰਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ ।
ਉਨ੍ਹਾਂ ਕਿਹਾ ਕਿ ਜੇਕਰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਦੁਨੀਆਂ ਵਿਚ ਨਾ ਆਉਂਦੇ ਤਾਂ ਅਸੀਂ ਸਭ ਨੇ ਮੁਸਲਮਾਨ ਹੋਣਾ ਸੀ ।ਕਿਉਂਕਿ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਤੇ ਜ਼ੁਲਮ ਨਾ ਕਰਨ ਅਤੇ ਨਾ ਸਹਿਣ ਦੀ ਪ੍ਰੇਰਨਾ ਦਿੱਤੀ । ਕਿਸਾਨੀ ਸੰਘਰਸ਼ ਵਾਲੇ ਬੋਲਦਿਆਂ ਜਥੇਦਾਰ ਮਹਿਲ ਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦੀ ਬਜਾਏ ਉਨ੍ਹਾਂ ਨਾਲ ਅੌਰੰਗਜ਼ੇਬ ਵਾਲਾ ਸਲੂਕ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੁਣ ਪੂਰੀ ਤਰ੍ਹਾਂ ਘਬਰਾ ਚੁੱਕੀ ਹੈ ਕਿਉਂਕਿ ਉਨ੍ਹਾਂ ਨੂੰ ਖੇਤੀ ਬਿੱਲ ਵਾਪਸ ਲੈਣ ਲਈ ਕੋਈ ਬਹਾਨਾ ਨਹੀਂ ਮਿਲ ਰਿਹਾ । ਕੇਂਦਰ ਸਰਕਾਰ ਵਲੋਂ ਲਗਾਤਾਰ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੁਕਤ ਬਿਲਾਂ ਦੀ ਸੋਧ ਵਾਲੇ ਫ਼ੈਸਲੇ ਨੂੰ ਮਨਜ਼ੂਰ ਨਹੀਂ ਕਰਨਗੀਆਂ ਅਤੇ ਸਮੁੱਚੇ ਦੇਸ਼ ਦਾ ਕਿਸਾਨ ਹੁਣ ਵਾਪਸ ਕਰਵਾ ਕੇ ਹੀ ਆਪਣੇ ਘਰਾਂ ਨੂੰ ਮੁੜਨਗੇ। ਅਖੀਰ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਬਾਬਾ ਸੇਰ ਸਿੰਘ ਖ਼ਾਲਸਾ ਨੇ ਆਈਆਂ ਹੋਈਆਂ ਸੰਗਤਾਂ ਦੋਵੇਂ ਗਰਾਮ ਪੰਚਾਇਤਾਂ, ਸਮੂਹ ਕਲੱਬਾਂ ਅਤੇ ਵੱਡੀ ਗਿਣਤੀ ਚ ਤਿੰਨੇ ਦਿਨ ਸੇਵਾ ਕਰਨ ਵਾਲੇ ਨੌਜਵਾਨ ਅਤੇ ਬੀਬੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।
ਇਸ ਮੌਕੇ ਸਰਪੰਚ ਬਲੌਰ ਸਿੰਘ ਤੋਤੀ ,ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਖੜਕਾਏਗਾ ,ਰਾਜਿੰਦਰਪਾਲ ਸਿੰਘ ਬਿੱਟੂ ਚੀਮਾ ,ਨੰਬਰਦਾਰ ਮਹਿੰਦਰ ਸਿੰਘ ਢੀਂਡਸਾ, ਨੰਬਰਦਾਰ ਆਤਮਾ ਸਿੰਘ ,ਹਰਬੰਸ ਸਿੰਘ ਛੰਨਾ ਵਾਲੇ ,ਪ੍ਰਧਾਨ ਅਰਸ਼ਦੀਪ ਸਿੰਘ ਢੀਂਡਸਾ, ਹਰਮਨ ਸਿੰਘ ਬੰਟੀ ਟਿਵਾਣਾ ,ਬਿੱਲੂ ਆਡ਼੍ਹਤੀਆ, ਗਿਆਨ ਸਿੰਘ ਉੱਪਲ, ਸੋਹਣ ਸਿੰਘ ,ਮੱਲ ਸਿੰਘ ਘੜੀ ਵਾਲੇ ,ਲਾਭ ਸਿੰਘ ਮਹਿਲ ਕਲਾਂ, ਸਮਾਜ ਸੇਵੀ ਮੰਗਤ ਸਿੰਘ ਸਿੱਧੂ, ਰਣਜੀਤ ਸਿੰਘ ਬਿੱਟੂ ਜੰਗ ਸਿੰਘ ਆਂਡਲੂ ਵਾਲੇ, ਗੁਰਦੀਪ ਟਿਵਾਣਾ ,ਮੇਜਰ ਸਿੰਘ ਕਲੇਰ, ਕਰਨੈਲ ਸਿੰਘ , ,ਗਿਆਨੀ ਅਮਰਜੀਤ ਸਿੰਘ ਬੱਸੀਆਂ ਵਾਲੇ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ