ਢੂੰਡੀਆ ਗਰੁੱਪ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਨਕਾਰਿਆ
ਰਾਜੇਸ਼ ਗੌਤਮ , ਪਟਿਆਲਾ 26 ਦਸੰਬਰ 2020
ਜਿੰਮਖਾਨਾ ਕਲੱਬ ਚੋਣਾਂ ਦੇ ਮੱਦੇਨਜ਼ਰ ਕੌਂਸਲਰ ਰਿਚੀ ਡਕਾਲਾ ਵਲੋਂ ਆੜ੍ਹਤੀ ਐਸੋਸੀਏਸ਼ਨ, ਫੋਕਲ ਪੁਆਇੰਟ ਐਸੋਸੀਏਸ਼ਨ, ਪਟਿਆਲਾ ਵਪਾਰ ਮੰਡਲ ਸਮੇਤ ਹੋਰ ਐਸੋਸੀਏਸ਼ਨਾਂ ਦੀ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੂਹ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਨੇ ਵੱਡੇ ਪੱਧਰ ’ਤੇ ਭਾਗ ਲਿਆ।
ਇਸ ਮੌਕੇ ਵਿਨੋਦ ਢੂੰਡੀਆ ਗਰੁੱਪ ਵਲੋਂ ਬੋਲਦੇ ਹੋਏ ਮੌਜੂਦਾ ਸਕੱਤਰ ਸਚਿਨ ਸ਼ਰਮਾ ਅਤੇ ਡਾ. ਜੇ. ਪੀ. ਐਸ. ਵਾਲੀਆ ਨੇ ਵਿਰੋਧੀ ਧਿਰ ਦੇ ਸਮੁੱਚੇ ਦੋਸ਼ਾਂ ਨੂੰ ਨਕਾਰਿਆ ਅਤੇ ਮੌਜੂਦਾ ਕਾਰਜਕਾਲ ਦੀ ਸਮੁੱਚੀ ਬੈਲੰਸ ਸ਼ੀਟ ਨੂੰ ਸਮੂਹ ਮੈਂਬਰਾਂ ਅੱਗੇ ਮੌਕੇ ’ਤੇ ਹੀ ਪੇਸ਼ ਕੀਤਾ ਅਤੇ ਕਿਹਾ ਕਿ ਜਿਸ ਵੀ ਕਿਸੇ ਮੈਂਬਰ ਨੂੰ ਇਸ ’ਤੇ ਇਤਰਾਜ ਹੋਵੇ ਉਹ ਕਿਸੇ ਵੀ ਸਮੇਂ ਕਲੱਬ ਦਾ ਇਕ ਇਕ ਖਾਤਾ ਚੈਕ ਕਰ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਕਮਰਿਆਂ ਦੀ ਅਲਾਟਮੈਂਟ ਵਿਚ ਵਿਰੋਧੀ ਧਿਰ ਵਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਮਰਿਆਂ ਨੂੰ ਮਹਿਮਾਨਾਂ ਨੂੰ ਜਾਰੀ ਕਰਨ ਸਮੇਂ ਤਿੰਨ ਜਗ੍ਹਾ ਐਂਟਰੀ ਦਰਜ ਕੀਤੀ ਜਾਂਦੀ ਹੈ ਅਤੇ ਅੱਜ ਤੱਕ ਤਿੰਨੋ ਐਂਟਰੀਆਂ ਨੇ ਹਰ ਸਮੇਂ ਹੀ ਆਪਸ ਵਿਚ ਮੇਲ ਖਾਧਾ ਹੈ ਅਤੇ ਇਸ ਵਿਚ ਘਪਲੇ ਦੀ ਕੋਈ ਵੀ ਸ਼ੰਕਾ ਨਹੀਂ ਰਹਿੰਦੀ।
ਇਸ ਮੌਕੇ ਵਿਨੋਦ ਢੂੰਡੀਆ ਨੇ ਕਿਹਾ ਕਿ ਮੌਜੂਦਾ ਮੈਨੇਜਮੈਂਟ ਪਿਛਲੇ ਕਈ ਸਾਲਾਂ ਤੋਂ ਕਲੱਬ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿਚ ਵੀ ਮੈਂਬਰਾਂ ਲਈ 200 ਮਹਿਮਾਨਾਂ ਦੇ ਪ੍ਰੋਗਰਾਮ ਅਤੇ ਮੀਟਿੰਗ ਲਈ ਇਕ ਵੱਡਾ ਹਾਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਕਲੱਬ ਦੀ ਪਾਰਕਿੰਗ ਨੂੰ ਪੱਕਾ ਕਰਕੇ ਉਸ ’ਤੇ ਸੋਲਰ ਪਲਾਂਟ ਵੀ ਲਾਇਆ ਜਾਵੇਗਾ ਅਤੇ ਕਲੱਬ ਦੇ ਪਿੱਛੇ ਸਰਵੈਂਟ ਕੁਆਟਰਾਂ ਵਿਚ ਰਹਿੰਦੇ ਪਰਿਵਾਰਾਂ ਦੀ ਸਹਿਮਤੀ ਨਾਲ ਚਾਰ ਹਜ਼ਾਰ ਗਜ ਜਗ੍ਹਾ ’ਤੇ 4 ਜੰਗਲ ਹੱਟ ਬਣਾਉਣ ਦੀ ਵੀ ਤਜਵੀਜ ਹੈ ਅਤੇ ਇਨ੍ਹਾਂ ਦੋਨੋ ਕੰਮਾਂ ਦਾ ਕਲੱਬ ’ਤੇ ਕੋਈ ਵੀ ਵਿੱਤੀ ਬੋਝ ਨਹੀਂ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਐਸੋਸੀਏਸ਼ਨਾਂ ਦੇ ਮੈਂਬਰਾਂ ਨੂੰ ਆਪਣੇ ਸਮੇਤ ਆਪਣੀ ਟੀਮ ਦੇ ਮੈਂਬਰਾਂ ਦੇ ਹੱਕ ਵਿਚ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਉਹ ਦੀ ਸਮੁੱਚੀ ਟੀਮ ਆਉਣ ਵਾਲੇ ਸਮੇਂ ਵਿਚ ਵੀ ਕਲੱਬ ਦੀ ਬਿਹਤਰੀ ਲਈ ਵਚਨਬੱਧ ਹੈ।
ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਨੂੂੰ ਰਾਜੇਸ਼ ਸਿੰਗਲਾ ਸ਼ੇਰਮਾਜਰਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਮੌਜੂਦਾ ਉਮੀਦਵਾਰਾਂ ਵਿਚੋਂ ਐਮ. ਐਮ. ਸਿਆਲ, ਸੀ. ਏ. ਅਮਰਿੰਦਰ ਪਾਬਲਾ, ਸੁਭਾਸ਼ ਗੁਪਤਾ, ਡਾ. ਸੰਜੇ ਬਾਂਸਲ, ਡਾ. ਹਰਸਿਮਰਨ ਸਿੰਘ, ਐਡਵੋਕੇਟ ਸੁਮੇਸ਼ ਜੈਨ, ਇੰਜ. ਸੰਚਿਤ ਬਾਂਸਲ ਤੋਂ ਇਲਾਵਾ ਪ੍ਰਧਾਨ ਧਰਮਪਾਲ ਬਾਂਸਲ, ਪ੍ਰਧਾਨ ਗੁਲਾਬ ਰਾਏ ਗਰਗ, ਪ੍ਰਧਾਨ ਰਾਕੇਸ਼ ਗੁਪਤਾ, ਪ੍ਰਧਾਨ ਸੰਜੀਵ ਸਿੰਗਲਾ, ਪ੍ਰਧਾਨ ਰੋਹਿਤ ਬਾਂਸਲ, ਕਲੱਬ ਦੇ ਸਾਬਕਾ ਸਕੱਤਰ ਹਰਪ੍ਰੀਤ ਸੰਧੂ, ਹਰਬੰਸ ਲਾਲ ਬਾਂਸਲ, ਖਰਦਮਨ ਗੁਪਤਾ, ਟੀ. ਐਸ. ਬਾਂਸਲ, ਰਾਮ ਕੁਮਾਰ ਡਕਾਲਾ, ਰਾਜਨ ਸਿੰਗਲਾ, ਰਜਿੰਦਰ ਮਲਿਕ, ਸ਼ੇਖਰ ਗੋਇਲ, ਸੁਰੇਸ਼ ਬਾਂਸਲ, ਜਤਿਨ ਗੋਇਲ, ਅੰਕਿਤ ਸਿੰਗਲਾ, ਅਮਿਤ ਗੋਇਲ, ਮਹੇਸ਼ ਗੁਪਤਾ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।