ਛੋਟੀ ਗੱਲ ਤੋਂ ਵੱਡਾ ਝਗੜਾ:-ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋਈ ਵਾਰਦਾਤ

Advertisement
Spread information

ਜੀ.ਐਸ. ਬਿੰਦਰ , ਮੋਹਾਲੀ 23 ਦਸੰਬਰ 2020

        ਜ਼ੀਰਕਪੁਰ ਦੀ ਵੀ. ਆਈ. ਪੀ. ਰੋਡ ’ਤੇ ਸਥਿਤ ਸ਼ੋਅਰੂਮ ਦੀ ਪਹਿਲੀ ਮੰਜਿਲ ਉੱਪਰ ਮੈਡੀਕਲ ਦੁਕਾਨ ਦੇ ਮੁਲਾਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੂਰੀ ਗੁੰਡਾਗਰਦੀ ਦੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਸ਼ਾਪ ਦੇ ਮਾਲਕ ਰੋਹਿਤ ਨੇ ਦੱਸਿਆ ਕਿ ਸ਼ੋਅਰੂਮ ਦੀ ਪਹਿਲੀ ਮੰਜ਼ਿਲ ’ਤੇ ਉਨ੍ਹਾਂ ਦੀ ਦੁਕਾਨ ਹੈ ਤੇ ਦੂਜੀ ਮੰਜ਼ਿਲ ’ਤੇ ਬੀਰ ਪ੍ਰਾਪਰਟੀ ਵਾਲਿਆਂ ਦਾ ਦਫਤਰ ਹੈ। ਉਨ੍ਹਾਂ ਕੈਮਿਸਟ ਦੀ ਫਲੈਕਸ ਤੋਂ ਇਲਾਵਾ ਸ਼ੋਅਰੂਮ ਨੂੰ ਕਿਰਾਏ ’ਤੇ ਦੇਣ ਲਈ ਇਕ ਹੋਰ ਫਲੈਕਸ ਲਗਾਈ ਸੀ, ਜਿਸ ਦਾ ਵਿਰੋਧ ਕਰਦੇ ਬੀਰ ਪ੍ਰਾਪਰਟੀ ਦੇ ਲੜਕੇ ਵਿਸ਼ੇਸ਼ ਮਹਿਰਾ ਅਤੇ ਸਿਧਾਂਤ ਮਹਿਰਾ ਦੋਵੇਂ ਭਰਾਵਾਂ ਨਾਲ ਪਹਿਲਾਂ ਵੀ ਤਕਰਾਰ ਹੋਈ ਸੀ। ਉਦੋਂ ਨਜ਼ਦੀਕੀ ਦੁਕਾਨਦਾਰਾਂ ਦੁਆਰਾ ਕਰਵਾਏ ਸਮਝੌਤੇ ਅਨੁਸਾਰ ਇਕ ਛੋਟਾ ਫਲੈਕਸ ਬੋਰਡ ਦੁਕਾਨ ਦੇ ਬਾਹਰ ਲਗਾ ਦਿੱਤਾ ਗਿਆ। ਪਰੰਤੂ ਬੀਰ ਪ੍ਰੋਪਰਟੀ ਦੇ ਸੰਚਾਲਕ ਉਕਤ ਦੋਵਾਂ ਭਰਾਵਾਂ ਨੇ ਇਤਰਾਜ਼ ਪ੍ਰਗਟਾਉਂਦਿਆਂ ਬੇਸਬਾਲ ਨਾਲ ਲੈਸ ਹੋ ਕੇ ਦੁਕਾਨ ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦੁਕਾਨ ਦਾ  ਮੁਲਾਜ਼ਮ ਸੁਨੀਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਕਤ ਕੁੱਟਮਾਰ ਦੀ।ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈੈੈਦ ਹੋ ਗਈ। ਕੈਮਰੇੇ ਦੀ ਫੁੁੁਟੇਜ ‘ਚ ਦੋਵੇਂ ਭਰਾ ਕੁੱਟਮਾਰ ਕਰਦੇ ਸਾਫ  ਵਿਖਾਈ ਦੇ ਰਹੇ ਹਨ। ਉਨ੍ਹਾਂਂ ਪੁਲਿਸ ਦੀ ਢਿੱੱਲੀ ਕਾਰਗੁਜ਼ਾਰੀ ਤੇ ਵਿਅੰਗ ਕਸਦਿਆਂ ਕਿਹਾ ਕਿ ਸਾਰੇੇ ਤੱਥਾਂ ਅਤੇੇ ਸਬੂੂੂਤਾਂ ਦੇ ਬਾਵਜੂਦ ਮੁਕਾਮੀ ਪੁਲਿਸ ਦੋੋੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ।  ਥਾਣਾ ਜੀਰਕਪੁਰ ਦੇ ਐੱਸ.ਆਈ ਮਨਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਨੇ ਇਕ ਦੂਸਰੇ ਖ਼ਿਲਾਫ਼ ਸ਼ਿਕਾਇਤਾਂ ਦਿੱੱਤੀਆਂਂ ਹਨ, ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਜਾਂਚ ਤੋਂ ਬਾਅਦ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!