ਐੱਸਟੀਐੱਫ ਨੂੰ ਵੱਡੀ ਸਫਲਤਾ – 5 ਕਿੱਲੋ 392 ਗ੍ਰਾਮ ਹੈਰੋਇਨ ਅਤੇ 21 ਲੱਖ ਦੀ ਨਕਦੀ ਬਰਾਮਦ

Advertisement
Spread information

ਸਰਪੰਚ ਸਣੇ 4 ਮੁਲਜ਼ਮ ਕਾਬੂ , ਸਾਹਮਣੇ ਆ ਰਹੇ ਨੇ ਸਿਆਸੀ ਲਿੰਕ, ਲਗਜ਼ਰੀ ਗੱਡੀਆਂ ਬਰਾਮਦ


ਦਵਿੰਦਰ ਡੀ.ਕੇ. ਲੁਧਿਆਣਾ 7 ਨਵੰਬਰ 2020

        ਐੱਸਟੀਐੱਫ ਵੱਲੋਂ ਲਗਾਤਾਰ ਨਸ਼ੇ ਦੇ ਸੌਦਾਗਰਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ । ਇਸ ਕੜੀ ਦੇ ਤਹਿਤ ਐਸਟੀਐਫ ਵੱਲੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 5 ਕਿਲੋ 392 ਗਰਾਮ ਹੈਰੋਇਨ, 312 ਬੋਰ ਰਾਇਫਲ, 12 ਬੋਰ ਪੰਪ ਐਕਸ਼ਨ ਗੰਨ, 32 ਬੋਰ ਰਿਵਾਲਵਰ ਅਤੇ 21 ਲੱਖ ਰੁਪਏ ਦੇ ਲਗਭਗ ਦਾ ਕੈਸ਼ ਵੀ ਬਰਾਮਦ ਕੀਤਾ ਗਿਆ ਹੈ, ਇਨ੍ਹਾਂ ਮੁਲਜ਼ਮਾਂ ਤੋਂ 8 ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਅਉਡੀ, ਬੀ ਐਮ ਡਬਲਯੂ, ਮਰਸਡੀਜ਼, ਜੈਗੂਆਰ ਆਦ ਵੀ ਸ਼ਾਮਲ ਹਨ।  ਇਨ੍ਹਾਂ ਸਾਰੀਆਂ ਗੱਡੀਆਂ ਦੇ ਫੈਂਸੀ ਨੰਬਰ ਨੇ, ਇਨ੍ਹਾਂ ਮੁਲਜ਼ਮਾਂ ਵਿਚੋਂ ਮੁੱਖ ਗੁਰਦੀਪ ਸਿੰਘ ਰਾਣੋ ਮੌਜੂਦਾ ਸਰਪੰਚ ਹੈ ।

Advertisement

       ਭਰੋਸੇਯੋਗ ਸੂਤਰਾਂ ਮੁਤਾਬਿਕ ਗ੍ਰਿਫਤਾਰ ਮੁਲਜਮਾਂ ਦੇ ਪੰਜਾਬ ਦੇ ਸਿਆਸੀ ਆਗੂਆਂ ਨਾਲ ਲਿੰਕ ਵੀ ਦੱਸੇ ਜਾ ਰਹੇ ਹਨ। ਇਹ ਸਾਰੇ ਹਾਈਪ੍ਰੋਫਾਈਲ ਨਸ਼ਾ ਤਸਕਰ ਹਨ ਅਤੇ ਲੰਬੇ ਸਮੇਂ ਤੋਂ ਨਸ਼ੇ ਦੀ ਸਪਲਾਈ ਦੇ ਧੰਦੇ ਜੁੜੇ ਹੋਏ ਨੇ।

       ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ ਜੀ ਬਲਕਾਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਜਾਇਦਾਦ ਸਬੰਧੀ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ । ਉਸਦੀ ਜਾਇਦਾਦ ਨੂੰ ਵੀ ਕੇਸ ਵਿਚ ਅਟੈਚ ਕੀਤਾ ਜਾਵੇਗਾ। ਮੁਲਜ਼ਮਾਂ ਦੇ ਤਾਰ ਨਸ਼ਾ ਤਸਕਰ ਤਨਵੀਰ ਸਿੰਘ ਬੇਦੀ ਨਾਲ ਜੁੜੇ ਹੋਏ ਵੀ ਦੱਸੇ ਜਾ ਰਹੇ ਹਨ। ਜੋਕਿ ਆਸਟ੍ਰੇਲੀਆ ਤੋਂ ਨਸ਼ੇ ਦਾ ਧੰਦਾ ਚਲਾ ਰਿਹਾ ਸੀ, ਸਰਹੱਦ ਤੋਂ ਬੀਤੇ ਦਿਨੀ ਜੋ ਹੈਰੋਇਨ ਦੀ 197 ਕਿਲੋ ਉਹ ਕਰੀਬ ਖੇਪ ਮਿਲੀ ਸੀ । ਉਸ ਵਿੱਚ ਵੀ ਬੇਦੀ ਕਿੰਗਪਿਨ ਮੰਨਿਆ ਜਾ ਰਿਹਾ ਹੈ।

     ਐਸਟੀਐਫ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਚ ਗੁਰਦੀਪ ਸਿੰਘ, ਰਾਜੀਵ, ਇਕਬਾਲ ਸਿੰਘ ਅਤੇ ਰਣਦੀਪ ਸਿੰਘ ਸ਼ਾਮਲ ਹਨ। ਪੁਲਿਸ ਨੂੰ ਉਮੀਦ ਹੈ ਕਿ ਮੁਲਜਮਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਕੌਮਾਂਤਰੀ ਨਸ਼ੇ ਦੇ ਜਾਲ਼ ਨੂੰ ਤੋੜਨ ਚ ਵੀ ਐਸਟੀਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ।

Advertisement
Advertisement
Advertisement
Advertisement
Advertisement
error: Content is protected !!