ਹਰਪ੍ਰੀਤ ਕੌਰ , ਸੰਗਰੂਰ, 5 ਨਵੰਬਰ:2020
ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲਾ ਸੰਗਰੂਰ ਤੋਂਂ ਅੱਜ ਮਿਸ਼ਨ ਫਤਿਹ ਤਹਿਤ 5 ਜਣਿਆ ਨੇ ਕੋਰੋਨਾ ਨੂੰ ਹਰਾ ਕੇ ਫਤਿਹ ਹਾਸਿਲ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋਏ ਮਰੀਜ਼ਾਂ ਨੂੰ ਚੰਗੀ ਸਿਹਤ ਲਈ ਸੁਭਕਾਮਨਾਵਾਂ ਦਿੱਤੀਆ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੰੂ ਹਰਾਉਣ ਲਈ ਜਰੂਰੀ ਹੈ ਕਿ ਬਾਹਰ ਜਾਂਦੇ ਸਮੇ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਖਾਂਸੀ, ਜੁਖਾਮ, ਬੁਖਾਰ ਦੇ ਲੱਛਣ ਹੋਣ ਤੈ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਕੋਵਿਡ-19 ਦਾ ਟੈਸਟ ਕਰਵਾਇਆ ਜਾਵੇ।
ਉਨਾਂ ਕਿਹਾ ਕਿ ਕੋਵਿਡ-19 ਦੀ ਟੈਸਟਿੰਗ ਹੀ ਕੋਰੋਨਾ ਨੂੰ ਜੜੋਂ ਖ਼ਤਮ ਕਰਨ ਦਾ ਸੌਖਾ ਇਲਾਜ ਹੈ, ਜਿਸਦੇ ਲਈ ਸਾਨੰੂ ਦੂਜਿਆ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੰੂ ਸਾਮਾਜਿਕ ਦੂਰੀ ਬਣਾ ਕੇ ਰੱਖਣਾ ਸਮੇਂ ਦੀ ਲੋੜ ਹੈ। ਉਨਾਂ ਦੱਸਿਆ ਕਿ ਟੈਸਟ ਕਰਨ ਵੇਲੇ ਕੋਈ ਤਕਲੀਫ਼ ਜਾਂ ਸਮਾਂ ਨਹੀ ਲੱਗਦਾ ਅਤੇ ਬਿਮਾਰੀ ਜਿੰਨੀ ਜਲਦੀ ਸਾਮਣੇ ਆ ਜਾਵੇ ਉਸਦਾ ਇਲਾਜ ਜ਼ਿਆਦਾ ਸੌਖਾਲਾ ਹੋ ਜਾਂਦਾ ਹੈ।