ਲਾਇਸੰਸਧਾਰਕ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖੇਗਾ : ਜ਼ਿਲ੍ਹਾ ਮੈਜਿਸਟਰੇਟ
ਹਰਪ੍ਰੀਤ ਕੌਰ ਸੰਗਰੂਰ, 05 ਨਵੰਬਰ 2020
ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਰਾਮਵੀਰ ਵੱਲੋਂ ਸ੍ਰੀ ਹਰਕੰਵਲ ਪ੍ਰੀਤ ਸਿੰਘ ਪੁੱਤਰ ਸ੍ਰੀ ਸਰਬਜੀਤ ਸਿੰਘ ਵਾਸੀ ਵਾਰਡ ਨੰ: 3ਸੀ-151, ਸੰਗਤਪੁਰਾ ਮੁਹੱਲਾ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਮੈਸਰਜ ਈਗਲ ਆਈ ਇਮੀਗਰੇਸ਼ਨ ਨੇੜੇ ਮਲੇਰਕੋਟਲਾ ਬਾਈਪਾਸ ਧੂਰੀ ਲਈ ਕੰਸਲਟੈਂਸੀ ਟਿਕਟਿੰਗ ਏਜੰਟ ਦਾ ਲਾਇਸੰਸ ਅਤੇ ਸ੍ਰੀਮਤੀ ਮਨਦੀਪ ਕੌਰ ਪਤਨੀ ਸ੍ਰੀ ਸਰਬਜੀਤ ਸਿੰਘ ਵਾਸੀ ਪਿੰਡ ਕਹੇਰੂ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਮੈਸਰਜ਼ ਦਾ ਵਿੰਗਜ਼ ਸਾਹਮਣੇ ਰਿਸ਼ੀ ਹਸਪਤਾਲ, ਨੇੜੇ ਬਸ ਸਟੈਂਡ, ਧੂਰੀ ਲਈ ਕੰਸਲਟੈਂਸੀ ਅਤੇ ਆਈਲਟਸ ਦਾ ਲਾਇਸੰਸ ਜਾਰੀ ਕੀਤਾ ਹੈ ।
ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਰੂਲਜ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ 2012 ਤੇ ਤਹਿਤ ਜਾਰੀ ਕੀਤਾ ਗਿਆ ਹੈ ਇਹ ਲਾਇਸੰਸ 19-10-2025 ਤੱਕ ਵੈਧ ਹੋਵੇਗਾ।ਲਾਇਸੰਸਧਾਰਕਾਂ ਨੂੰ ਲਿਖਿਆ ਗਿਆ ਹੈ ਕਿ ਉਹ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖੇਗਾ ਅਤੇ ਉਨ੍ਹਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫੀਸ ਹਰ ਮਹੀਨੇ ਅਤੇ ਛੇ ਮਹੀਨੇ ਬਾਅਦ ਸੈਕਟਰੀ ਹੋਮ ਅਫੈਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ।