ਹਰਪ੍ਰੀਤ ਕੌਰ ਸੰਗਰੂਰ, 05 ਨਵੰਬਰ:2020
ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਪ੍ਰਧਾਨਗੀ ਹੇਠ ਅੰਡਰ ਟ੍ਰਾਇਲ ਰਿਵਿਊ ਕਮੇਟੀ ਸੰਗਰੂਰ ਦੀ ਮੀਟਿੰਗ ਦੋਰਾਨ ਜਿਲਾ ਜੇਲ ਸੰਗਰੂਰ ਅਤੇ ਸਬ ਜੇਲ ਮਾਲੇਰਕੋਟਲਾ ’ਚ ਬੰਦ ਵਿਚਾਰ ਅਧੀਨ ਬੰਦੀਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਜਿਲਾ ਅਤੇ ਸੈਸ਼ਨ ਜੱਜ ਹਰਪਾਲ ਸਿੰਘ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਲੇ ਚ ਅੰਡਰ ਟ੍ਰਾਇਲ ਰਿਵਿਊ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਚ ਵਿਚਾਰ ਅਧੀਨ ਬੰਦੀਆਂ ਦੇ ਸਬੰਧ ਚ ਵਿਸਥਾਰ ਪੂਰਵਕ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਜਿਵੇਂ ਕਿ ਕਿੰਨੇ ਵਿਚਾਰ ਅਧੀਨ ਬੰਦੀ 436 (ਸੀ.ਆਰ.ਪੀ.ਸੀ.) ਜਾਂ 436-ਏ (ਸੀ.ਆਰ.ਪੀ.ਸੀ.) ਅੰਤਰਗਤ ਰਿਹਾ ਹੋਣ ਦੇ ਯੋਗ ਹਨ। ਇਸ ਤੋਂ ਇਲਾਵਾ ਰਾਜ਼ੀਨਾਮੇ ਯੋਗ ਮੁੱਕਦਮਿਆਂ ’ਚ ਬੰਦ ਬੰਦੀ, ਬਿਮਾਰੀਆ ਨਾਲ ਜੂਝ ਰਹੇ ਬੰਦੀ, ਜਿਨਾਂ ਨੂੰ ਇਲਾਜ ਦੀ ਜ਼ਰੂਰਤ ਹੈ, 107/151 (ਸੀ.ਆਰ.ਪੀ.ਸੀ.) ਨਾਲ ਸਬੰਧਤ ਬੰਦੀ 19 ਤੋਂ 21 ਸਾਲ ਦੇ ਬੰਦੀ ਅਤੇ ਉਹ ਬੰਦੀ ਜਿਨਾਂ ਦਾ ਚਾਲਾਨ ਨਾ ਆਉਣ ਕਰ ਕੇ ਜ਼ਮਾਨਤ ’ਤੇ ਰਿਹਾਈ ਸੰਭਵ ਹੋਵੇ ਆਦਿ ਬਾਰੇ ਚਰਚਾ ਕੀਤੀ ਜਾਂਦੀ ਹੈ।
ਉਨਾਂ ਦੱਸਿਆ ਕਿ ਲਾਕਡਾਉਣ ਦੌਰਾਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਤਾਲਮੇਲ ਰਾਹੀਂ ਬਹੁਤ ਸਾਰੇ ਬੰਦੀਆਂ ਨੂੰ ਜ਼ਮਾਨਤ ’ਤੇ ਰਿਹਾ ਕੀਤਾ ਗਿਆ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ। ਉਨਾਂ ਦੱਸਿਆ ਕਿ ਜ਼ਿਲਾ ਅਥਾਰਟੀ ਵੱਲੋਂ ਵੈਬੀਨਾਰ ਲਗਾ ਕੇ ਕਾਨੂੰਨੀ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕ ਅਦਾਲਤਾਂ ਬਾਰੇ ਬੋਲਦਿਆਂ ਉਨਾਂ ਨੇ ਦੱਸਿਆ ਕਿ ਅਗਲੀ ਨੈਸ਼ਨਲ ਲੋਕ ਅਦਾਲਤ ਮਿਤੀ 12.12.2020 ਨੂੰ ਲਗਾਈ ਜਾ ਰਹੀ ਹੈ, ਜਿਸ ’ਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਮੌਕੇ ਨੀਤਿਕਾ ਵਰਮਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਸਹਿਤ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਨੇ ਦੱਸਿਆ ਕਿ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ ਲਈ ਉਨਾਂ ਦੇ ਦਫਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਟੋਲ ਫਰੀ ਨੰਬਰ 1968 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਅੀ, ਸੰਗਰੂਰ ਦੇ ਕੰਮ-ਕਾਜ ਦਾ ਵੀ ਨਿਰੀਖਣ ਕੀਤਾ ਗਿਆ।
ਮੀਟਿੰਗ ’ਚ ਪੁਲਸ ਪ੍ਰਸ਼ਾਸਨ ਵੱਲੋਂ ਬੂਟਾ ਸਿੰਘ ਡੀ.ਐਸ.ਪੀ. (ਹੈੱਡਕੁਆਟਰ), ਸੰਗਰੂਰ, ਜਿਲਾ ਪ੍ਰਸ਼ਾਸ਼ਨ ਵੱਲੋਂ ਮੈਡਮ ਸਿਮਰਪ੍ਰੀਤ ਕੌਰ ਅਸੀਸਟੈਂਟ ਕਮਿਸ਼ਨਰ (ਜ), ਸੰਗਰੂਰ, ਮੈਡਮ ਨੀਤਿਕਾ ਵਰਮਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਸਹਿਤ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ, ਬਲਵਿੰਦਰ ਸਿੰਘ, ਸੁਪਰਡੈਂਟ, ਜਿਲਾ ਜੇਲ, ਸੰਗਰੂਰ ਤੇ ਮੋਹਨ ਲਾਲ ਸੁਪਰਡੈਂਟ, ਸਬ ਜੇਲ ਮਲੇਰਕੋਟਲਾ ਦੇ ਮੈਂਬਰਾਨ ਹਾਜਰ ਸਨ।