ਕਰੋਨਾ ਦੇ ਮਰੀਜਾਂ ਲਈ ਧੂੰਆਂ ਹੋ ਸਕਦਾ ਹੈ ਜਾਨਲੇਵਾ -ਡਾ.ਗੀਤਾ
ਲੱਖੀ ਗੁਆਰਾ ਸੰਦੌੜ 5 ਨਵੰਬਰ :2020
ਡਿਪਟੀ ਕਮਿਸਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ ਰਾਜ ਕੁਮਾਰ ਦੇ ਦਿਸਾ ਨਿਰਦੇਸਾਂ ਤੇ ਬਲਾਕ ਫਤਿਹਗੜ ਪੰਜਗਰਾਈਆਂ ਵਿੱਚ ਕੋਵਿਡ ਸੈਪਲ ਲੈਣ ਲਈ ਲਗਾਤਾਰ ਟੀਮਾਂ ਕੰਮ ਕਰ ਰਹੀਆਂ ਹਨ । ਅੱਜ ਸਿਹਤ ਕੇਂਦਰ ਵਿੱਚ ਲੋਕਾਂ ਨੂੰ ਕੋਵਿਡ ਤੋਂ ਬਚਾਉਣ ਲਈ ਉਹਨਾਂ ਦੀ ਜਾਂਚ ਕਰਦੇ ਹੋਏ 100 ਲੋਕਾਂ ਦੇ ਸੈਪਲ ਲਏ ਗਏ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਲੋਕ ਬਿਨਾਂ ਕਿਸੇ ਡਰ ਜਾਂ ਵਹਿਮ ਦੇ ਟੈਸਟ ਕਰਵਾਉਣ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਮਾਸਕ ਪਾ ਕੇ ਰੱਖੇ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ । ਉਹਨਾਂ ਕਿਹਾ ਕਿ ਲੋਕ ਕੋਵਿਡ ਨੂੰ ਹਲਕੇ ਵਿੱਚ ਨਾ ਲੈਣ ਅਤੇ ਇਸ ਨੂੰ ਖਤਮ ਹੋ ਗਿਆ ਸਮਝ ਕੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਕਰਨ । ਉਹਨਾਂ ਕਿਹਾ ਕੇ ਕੋਵਿਡ ਦੇ ਬਚਾਅ ਲਈ ਧੂੰਏ ਤੋਂ ਬਚਾਅ ਵੀ ਜਰੂਰੀ ਹੈ ਇਸ ਦੇ ਨਾਲ ਸਾਹ ਲੈਣ ਵਿੱਚ ਮੁਸਕਿਲ ਹੋ ਸਕਦੀ ਹੈ।
ਇਸ ਮੌਕੇ ਐਸ.ਆਈ ਨਿਰਭੈ ਸਿੰਘ ਐਸ.ਆਈ, ਐਸ ਆਈ ਗੁਲਜਾਰ ਖਾਨ, ਕਰਮਦੀਨ, ਹਰਮਿੰਦਰ ਸਿੰਘ ਐਲ.ਐਚ.ਵੀ ਕਮਲਜੀਤ ਕੌਰ, ਰਾਜੇਸ ਰਿਖੀ, ਰਵਿੰਦਰ ਕੌਰ ਸਟਾਫ ਨਰਸ, ਕਰਮਜੀਤ ਕੌਰ ਸੀ.ਐਚ.ਓ, ਮੁਹੰਮਦ ਰਫਾਨ ਫਾਰਮਾਂਸਿਸਟ, ਮਨਦੀਪ ਸਿੰਘ ਜੰਡਾਲੀ, ਗੁਰਵਿੰਦਰ ਦਰਿਆ, ਰਿਸਵ ਗੋਇਲ, ਬਬੂਲ ਟਿੱਬਾ, ਜਗਦੇਵ ਸਿੰਘ ਆਦਿ ਕਈ ਕਰਮਚਾਰੀ ਹਾਜਰ ਸਨ।