ਐਮ.ਐਸ.ਪੀ. ਪ੍ਰਤੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਕੈਪਟਨ ਸਰਕਾਰ -ਇੰਜ: ਸਿੱਧੂ
ਹਰਿੰਦਰ ਨਿੱਕਾ ਬਰਨਾਲਾ, 26 ਅਕਤੂਬਰ 2020
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਾਰਾ ਕੁੱਝ ਜਾਣਦੇ ਹੋਏ ਵੀ ਪੰਜਾਬ ਦੀ ਕਿਸਾਨੀ ਨੂੰ ਗੁੰਮਰਾਹ ਕਰ ਰਹੇ ਹਨ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਦੀ ਅਡਵਾਇਰੀ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਨੇ ਵੀ ਐਮ.ਐਲ.ਏਜ਼. ਦੀਆਂ ਤਾਕਤਾਂ ਨੂੰ ਸਪੀਕਰ ਵਲੋਂ ਸਸਪੈਂਡ ਕਰਨ ਤੇ ਕਿ ਕੋਈ ਵੀ ਮੈਂਬਰ ਪ੍ਰਾਈਵੇਟ ਬਿੱਲ ਇਸ ਸੈਸਨ ਦੌਰਾਨ ਪ੍ਰਾਈਵੇਟ ਬਿੱਲ ਨਹੀਂ ਲੈ ਕੇ ਆ ਸਕਦਾ। ਬਾਬਤ ਕੋਈ ਵੀ ਵਿਰੋਧ ਦਰਜ ਨਹੀਂ ਕੀਤਾ।
ਇਹ ਜਾਣਕਾਰੀ ਪ੍ਰੈੱਸ ਦੇ ਨਾਮ ਜਾਰੀ ਕਰਦਿਆਂ ਸੈਨਿੰਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸੰਘ ਸਿੱਧੂ ਨੇ ਕਿਹਾ ਕਿ ਕਿਹੜੇ ਮੂੰਹ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਥਾਂ ਥਾਂ ਕਿਸਾਨਾਂ ਦਾ ਰਾਖਾ ਬੋਰਡ ਲਗਾ ਕੇ ਝੂਠਾ ਪ੍ਰਚਾਰ ਕਰ ਰਹੀ ਹੈ। 3 ਸਤੰਬਰ 2019 ਨੂੰ ਜ਼ਦੋਂ ਦੇਸ਼ ਦੇ ਐਗਲੀਕਰਚਲ ਸੈਕਟਰੀ ਨੇ ਸਾਰੇ ਰਾਜਾਂ ਦੇ ਐਗਲੀਕਲਚਰ ਸੈਕਟਰੀਆਂ ਨਾਲ ਮੀਟਿੰਗ ਕੀਤੀ । ਜਿਸ ਵਿੱਚ ਪੰਜਾਬ ਵਲੋਂ ਐਗਰੀਕਲਚਰ ਸੈਕਟਰੀ ਕਹਾਨ ਸਿੰਘ ਪੰਨੂੰ ਹਾਜ਼ਰ ਸਨ। ਉਸ ਮੀਟਿੰਗ ਵਿੱਚ ਆਰਡੀਨੈਂਸਾਂ ਸਬੰਧੀ ਸਭ ਕੁਝ ਵਿਚਾਰਿਆ ਗਿਆ। 10 ਸਤੰਬਰ 2019 ਨੂੰ ਐਗਰੀਕਲਚਰ ਸੈਕਟਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀ ਜਾਣਕਾਰੀ ਇਕ ਪੱਤਰ ਲਿਖ ਕੇ ਦਿੱਤੀ ਕਿ ਕੇਂਦਰ ਸਰਕਾਰ ਕਿਸਾਨਾਂ ਲਈ ਕਿਸਾਨਾਂ ਦੇ ਵਿਰੁੱਧ ਆਰਡੀਨੈਂਸ ਲੈ ਕੇ ਆ ਰਹੀ ਹੈ, ਜਿਸ ਵਿੱਚ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਨੂੰ ਕਿਵੇਂ ਨਾ ਕਿਵੇ ਰੋਕਿਆ ਜਾਵੇ । ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 9 ਮਹੀਨੇ ਕੁੰਭ ਕਰਨੀ ਨੀਂਦ ਸੁੱਤੇ ਰਹੇ। ਉਸ ਵੇਲੇ ਉਨ੍ਹਾਂ ਨੂੰ ਚਾਹੀਦਾ ਸੀ ਕਿ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਸਾਰੇ ਐਮ.ਐਲ.ਏਜ਼ ਨੂੰ ਅਤੇ ਸਾਰੀਆਂ ਵਿਰੋਧੀ ਧਿਰਾਂ ਨੂੰ ਬੁਲਾ ਕੇ ਰਾਇ ਮਸਵਰਾ ਕਰਕੇ ਕੇਂਦਰ ਸਰਕਾਰ ਤੇ ਦਬਾਅ ਬਣਾਉਂਦੇ ਅਤੇ ਕੇਂਦਰ ਸਰਕਾਰ ਨੂੰ ਆਰਡੀਨੈਸ ਨਾ ਪੇਸ਼ ਕਰਨ ਲਈ ਦਬਾਅ ਬਣਾਉਂਦੇ ਹਨ।
ਉਨਾਂ ਕਿਹਾ ਕਿ ਜੇਕਰ ਆਰਡੀਨੈਸ ਰੋਕ ਨਾ ਸਕਦੇ ਤਾਂ ਘੱਟੋ ਘੱਟ ਆਰਡੀਨੈਸ ਵਿੱਚ ਤਬਦੀਲੀਆਂ ਲਿਆਉਣ ਵਿੱਚ ਜਰੂਰ ਸਰਕਾਰ ਨੂੰ ਮਜਬੂਰ ਕਰਦੇ। ਪਰ ਜ਼ਦੋ ਜੂਨ ਵਿੱਚ ਬਿੱਲ ਪਾਸ ਹੋ ਗਏ ਤਾਂ ਕੈਪਟਨ ਸਰਕਾਰ ਦੀ ਨੀਂਦ ਖੁੱਲੀ, ਉਹ ਵੀ ਕਿਸਾਨਾਂ ਦੇ ਸੰਘਰਸ਼ ਕਰਕੇ ਅਤੇ ਪਰ ਹੁਣ ਬਹੁਤ ਪਛੜ ਗਏ ਸਨ। ਐਮ.ਐਸ.ਪੀ. ਤੋ ਘੱਟ ਖ੍ਰੀਦਣ ਲਈ ਸਰਕਾਰ ਨੇ 3 ਸਾਲ ਸਜਾ ਨਿਰਧਾਰਿਤ ਕੀਤੀ ਹੈ , ਪਰ ਮੈ ਪੁੱਛਣਾ ਚਾਹੁੰਦਾ ਹਾਂ ਕਿ ਐਮ.ਐਸ.ਪੀ. ਪ੍ਰਤੀ ਕੋਈ ਕਾਨੂੰਨੀ ਨਹੀਂ , ਜੇਕਰ ਕਾਨੂੰਨ ਹੁੰਦਾ ਤਾਂ ਹੀ ਤਿੰਨ ਸਾਲ ਦੀ ਸਜਾ ਦੇ ਸਕਦੇ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਅਜੇ ਵੀ ਸਾਰੀਆਂ ਵਿਰੋਧੀ ਧਿਰਾਂ ਨੂੰ ਨਾਲ ਲਿਜਾ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ। ਇਸ ਮੌਕੇ ਸੂਬੇਦਾਰ ਸਰਬਜੀਤ ਸਿੰਘ, ਕੈਪਟਨ ਭੋਲਾ ਸਿੰਘ, ਵਰੰਟ ਅਫ਼ਸਰ ਬਲਵਿੰਦਰ ਸਿੰਘ, ਬਲਕਾਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਸਮਾਓ ਤੇ ਗੁਰਦੀਪ ਸਿੰਘ ਦੁੱਲੋ ਆਦਿ ਆਗੂ ਵੀ ਹਾਜ਼ਰ ਸਨ।