ਫਿਟਨੈਸ ਕਲੱਬ ਵਲੋਂ ਮੁੱਖ ਮਹਿਮਾਨ ਰਿਸ਼ੂ ਕੌਰ ਨੂੰ ਕੀਤਾ ਸਨਮਾਨਿਤ
ਰਿਚਾ ਨਾਗਪਾਲ , ਪਟਿਆਲਾ, 26 ਅਕਤੂਬਰ 2020
ਕੋਰੋਨਾ ਮਹਾਮਾਰੀ ਦੇ ਦੌਰ ਵਿਚ ਲੋਕਾਂ ਨੂੰ ਸਿਹਤ ਪੱਖੋਂ ਫਿਟ ਰੱਖਣ ਅਤੇ ਜਾਗਰੂਕ ਕਰਨ ਲਈ ਅਰਮਾਨ ਰਾਜਪੂਤ ਸਰਟੀਫਾਈਡ ਟ੍ਰੇਨਰ ਅਤੇ ਐਬਸੋਲਯੂਟ ਫਿਟਨੈਸ ਜਿੰਮ ਅਤੇ ਕਲੱਬ ਵਲੋਂ ਇਕ ਫਿਟਨੈਸ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਮੁੱਖ ਮਹਿਮਾਨ ਵਜੋਂ ਸਮਾਜ ਸੇਵਿਕਾ ਅਤੇ ਈਵੈਂਟ ਆਯੋਜਕ ਪਰਵਿੰਦਰ ਕੌਰ ਰਿਸ਼ੂ ਨੇ ਪਹੁੰਚ ਕੇ ਲੋਕਾਂ ਨਾਲ ਸਿਹਤ ਨੂੰ ਫਿਟ ਰੱਖਣ ਦੇ ਨੁਕਤਿਆਂ ਨੂੰ ਸਾਂਝਾ ਕੀਤਾ। ਉਹਨਾਂ ਕਿਹਾ ਕਿ ਮਹਾਮਾਰੀ ਦੇ ਦੌਰ ਵਿਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਆਪਣੇ ਆਪ ਨੂੰ ਚੁਸਤ ਤੇ ਤੰਦਰੁਸਤ ਰੱਖਣਾ ਜ਼ਰੂਰੀ ਹੈ ਤਾਂ ਜੋ ਸਾਡਾ ਸਰੀਰ ਭਿਆਨਕ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਫਿਟ ਰਹੇ। ਇਸ ਮੌਕੇ ਫਿਟਨੈਸ ਕਲੱਬ ਪ੍ਰਬੰਧਕਾਂ ਗੁਰਜੀਤ ਅਤੇ ਅਜੇ ਵੱਲੋਂ ਮੁੱਖ ਮਹਿਮਾਨ ਪਰਵਿੰਦਰ ਕੌਰ ਰਿਸ਼ੂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।