ਮੁਕਾਬਲੇ ’ਚ ਜੇਤੂਆਂ ਨੂੰ ਮਿਲੇਗਾ 5000 ਰੁਪਏ ਦਾ ਪਹਿਲਾ ਇਨਾਮ
ਅਜੀਤ ਸਿੰਘ ਕਲਸੀ , ਬਰਨਾਲਾ, 26 ਅਕਤੂਬਰ :2020
ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਗਾਂਧੀ ਜਯੰਤੀ ਮੌਕੇ ਮੁਲਤਵੀ ਕੀਤੇ ਗਏ ਆਨਲਾਈਨ ਕੁਇਜ਼ ਮੁਕਾਬਲੇ ਹੁਣ 27 ਅਕਤੂਬਰ ਨੂੰ ਪੰਜਾਬ ਰਾਜ ਦੇ ਬੂਥ ਲੈਵਲ ਅਫ਼ਸਰਾਂ ਅਤੇ ਇਲੈਕਟਰੋਲ, ਲਿਟਰੇਸੀ ਕਲੱਬਾਂ (ਈ.ਐਲ.ਸੀ) ਦੇ ਮੈਂਬਰਾਂ ਲਈ ਫਲੈਕਸੀ-ਕੁਇਜ਼ ਰਾਹੀਂ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ’ਚ 50 ਐਮ.ਸੀ ਕਿਊ ਦਿੱਤੇ ਜਾਣਗੇ। ਕੁਇਜ਼ ਨਿਰਧਾਰਤ ਸਮੇਂ (30 ਮਿੰਟਾਂ) ਦੇ ਅੰਦਰ ਪੂਰਾ ਕਰਨਾ ਹੋਵੇਗਾ। 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮ੍ਹਾਂ ਨਹੀਂ ਕੀਤਾ ਜਾ ਸਕਦਾ। ਇਹ ਜਾਣਕਾਰੀ ਤਹਿਸੀਲਦਾਰ ਚੋਣਾਂ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ 27 ਅਕਤੂਬਰ ਨੂੰ ਬਰਨਾਲਾ ਜ਼ਿਲ੍ਹੇ ’ਚ ਹੋਣ ਵਾਲੇ ਇਹ ਮੁਕਾਬਲੇ ਦੁਪਹਿਰ 12 ਵਜੇ ਤੋਂ 12:30 ਵਜੇ ਤੱਕ ਹੋਣਗੇ ਅਤੇ ਬੂਥ ਲੈਵਲ ਅਫ਼ਸਰ ਤੇ ਈ.ਐਲ.ਸੀ ਹਰੇਕ ਗਰੁੱਪਾਂ ਲਈ ਕੁਇਜ਼ ਦੇ Çਲੰਕ ਨਿਰਧਾਰਤ ਸਮੇਂ ਤੋਂ 10 ਮਿੰਟ ਪਹਿਲਾਂ ਮੁੱਖ ਚੋਣ ਅਫ਼ਸਰ, ਪੰਜਾਬ ਦੇ ਚੀਫ਼ ਇਲੈਕਟਰੋਲ ਅਫ਼ਸਰ (ਫੇਸਬੁੱਕ) ਅਤੇ ਸੀ.ਈ.ਓ. ਪੰਜਾਬ (ਟਵਿੱਟਰ) ਪੇਜ ਤੇ ਸਾਂਝੇ ਕੀਤੇ ਜਾਣਗੇ। ਬੀ.ਐਲ.ਓਜ਼ ਅਤੇ ਇਲੈਕਟਰੋਲ ਲਿਟਰੇਸੀ ਕਲੱਬਾਂ ਦੇ ਮੈਂਬਰਾਂ ਲਈ ਮੁਕਾਬਲੇ ਦੇ Çਲੰਕ ਵੱਖਰੇ-ਵੱਖਰੇ ਹੋਣਗੇ। ਇਨ੍ਹਾਂ ਆਨਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ 5000/-ਰੁਪਏ ਪਹਿਲਾ ਇਨਾਮ, 4000/-ਰੁਪਏ ਦੂਜਾ ਇਨਾਮ ਅਤੇ 3000/-ਰੁਪਏ ਦਾ ਤੀਜਾ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਸਥਾਨ ਤੇ ਇੱਕ ਤੋਂ ਵੱਧ ਜੇਤੂ ਹੋਣਗੇ ਤਾਂ ਇਨਾਮ ਦੀ ਬਰਾਬਰ ਵੰਡ ਕੀਤੀ ਜਾਵੇਗੀ। ਇੱਕੋ ਸਥਾਨ ਤੇ ਤਿੰਨ ਤੋਂ ਵੱਧ ਜੇਤੂਆਂ ਦੇ ਹੋਣ ਦੀ ਸੂਰਤ ਵਿੱਚ ਤਿੰਨ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ ਅਤੇ ਇਨਾਮ ਬਰਾਬਰ ਵੰਡਿਆ ਜਾਵੇਗਾ। ਜ਼ਿਲ੍ਹਾ ਬਰਨਾਲਾ ਵਿੱਚ ਪੈਂਦੇ ਵਿਧਾਨ ਸਭਾ ਹਲਕਾ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਦੇ ਸਮੂਹ ਬੂਥ ਲੈਵਲ ਅਫ਼ਸਰਾਂ ਅਤੇ ਇਲੈਕਟਰੋਲ, ਲਿਟਰੇਸੀ ਕਲੱਬਾਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਮੇਂ-ਸਿਰ ਭਾਗ ਲੈਣਾਂ ਯਕੀਨੀ ਬਣਾਉਣ।